ਸਿਆਸੀ ਖਬਰਾਂ » ਸਿੱਖ ਖਬਰਾਂ

ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ ਰੱਖਿਆ ਜਾਵੇ ਮੋਹਾਲੀ ਹਵਾਈ ਅੱਡੇ ਦਾ ਨਾਮ : ਮਾਨ

March 24, 2016 | By

ਚੰਡੀਗੜ੍ਹ (24 ਮਾਰਚ , 2016): ਹਿੰਦੂਤਵਾ ਪੱਖੀ ਸਿਆਸੀ ਪਾਰਟੀਆਂ ਅਤੇ ਮੀਡੀਆ ਮੋਹਾਲੀ ਵਿਖੇ ਬਣਨ ਜਾ ਰਹੇ ਹਵਾਈ ਅੱਡੇ ਦਾ ਨਾਮ ਸ. ਭਗਤ ਸਿੰਘ ਦੇ ਨਾਮ ਤੇ ਰੱਖੇ ਜਾਣ ਦਾ ਮੁੱਦਾ ਵਾਰ-ਵਾਰ ਉਠਾਇਆ ਜਾ ਰਿਹਾ ਹੈ ।ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕਰਦਿਆ ਕਿਹਾ ਕਿ ਅਕਾਲੀ ਦਲ (ਅੰਮ੍ਰਿਤਸਰ) ਇਸ ਹਵਾਈ ਅੱਡੇ ਦਾ ਨਾਮ ਸਿੱਖ ਕੌਮ ਦੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖੇ ਜਾਣ ਦੀ ਮੰਗ ਕਰਦਾ ਹੈ ।

ਉਨ੍ਹਾਂ ਕਿਹਾ ਕਿ ਚੱਪੜ ਚਿੜੀ, ਬਨੂੜ ਅਤੇ ਸਰਹਿੰਦ ਦੇ ਇਲਾਕੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨਾਲ ਟੱਕਰ ਲੈਦਿਆ, ਇਤਿਹਾਸ ਦੇ ਵਿਚ ਪਹਿਲੀ ਵਾਰ ਇਸ ਦੀਆਂ ਨੀਹਾਂ ਪੁੱਟਕੇ ਸਰਹਿੰਦ ਫ਼ਤਹਿ ਕਰਕੇ ਸਮੁੱਚੀ ਮਾਨਵਤਾ ਲਈ ਅਣਖ਼ ਅਤੇ ਗੈਰਤ ਦਾ ਸੰਕਲਪ ਪੈਦਾ ਕੀਤਾ ਸੀ ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸ੍ਰ. ਮਾਨ ਨੇ ਅੱਗੇ ਕਿਹਾ ਕਿ ਹਿੰਦੂਤਵ ਤਾਕਤਾਂ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਪ੍ਰਮਾਣਿਤ ਸਿੱਖ ਕੌਮ ਦੇ ਹੀਰੋਜ਼ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ ਦੀਆਂ ਲਾਸਾਨੀ ਕੁਰਬਾਨੀਆ ਨੂੰ ਅੱਖੋ-ਪਰੋਖੇ ਕਰਕੇ ਸਿਰਫ਼ ਸ. ਭਗਤ ਸਿੰਘ ਨੂੰ ਹੀ ਅੱਗੇ ਰੱਖਣਾ ਚਾਹੁੰਦੀਆਂ ਹਨ । ਜਦੋਕਿ ਸ. ਭਗਤ ਸਿੰਘ ਨੇ ਬੇਕਸੂਰ ਅੰਗਰੇਜ਼ ਪੁਲਿਸ ਅਫ਼ਸਰ ਏ.ਐਸ.ਪੀ. ਸਾਂਡਰਸ ਅਤੇ ਅੰਮ੍ਰਿਤਧਾਰੀ ਹੈੱਡ-ਕਾਸਟੇਬਲ ਸ. ਚੰਨਣ ਸਿੰਘ ਨੂੰ ਮਾਰ ਦਿੱਤਾ ਸੀ, ਬੇਕਸੂਰਾਂ ਨੂੰ ਮਾਰਨ ਵਾਲਾ ਕੋਈ ਵੀ ਕਿਸੇ ਕੌਮ ਦਾ ਹੀਰੋ ਨਹੀਂ ਹੋ ਸਕਦਾ ।

ਸ. ਮਾਨ ਨੇ ਕਿਹਾ ਕਿ ਜਮਹੂਰੀਅਤ ਪਸੰਦ ਮੁਲਕਾਂ ਦੀ ਹੋਈ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਵਿਚ ਬੇਕਸੂਰਾਂ ਨੂੰ ਮਾਰਨ ਵਾਲਿਆ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ ਗਈ ਹੈ । ਇਸ ਲਈ ਸ. ਭਗਤ ਸਿੰਘ ਦੇ ਨਾਮ ਤੇ ਇਸ ਇੰਟਰਨੈਸ਼ਨਲ ਹਵਾਈ ਅੱਡੇ ਦੇ ਨਾਮ ਤੇ ਰੱਖੇ ਜਾਣ ਨਾਲ ਦੁਨੀਆਂ ਪੱਧਰ ਵਿਚ ਬਦਨਾਮੀ ਹੋਵੇਗੀ ।

ਸ. ਮਾਨ ਨੇ ਅੱਗੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੈਟਰ ਦੀਆਂ ਹਕੂਮਤਾਂ ਨੇ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਵੱਡੇ ਢੰਗ ਤਰੀਕੇ ਅਪਣਾਉਦਿਆ ਵਿਦਿਆ, ਸਿਹਤ ਸਹੂਲਤਾਂ, ਸੱਭਿਆਚਾਰ ਨੂੰ ਬਰਬਾਦ ਕਰਕੇ, ਬੇਰੁਜਗਾਰ ਕਰਦਿਆ ਸਿੱਖ ਨੌਜ਼ਵਾਨੀ ਨੂੰ ਨਸਿ਼ਆਂ ਦੇ ਗਹਿਰੇ ਸਮੁੰਦਰ ਵਿਚ ਡੋਬ ਦਿੱਤਾ ਹੈ । ਲੰਮੇ ਸਮੇਂ ਤੋਂ ਹਿੰਦੂਤਵੀ ਤਾਕਤਾਂ ਨੇ ਸਿੱਖਾਂ ਨੂੰ ਅੱਤਵਾਦੀ ਹੋਣ ਦੀਆਂ ਤੋਹਮਤਾ ਲਗਾਕੇ ਜ਼ਲੀਲ ਕੀਤਾ । ਜਦੋਕਿ ਸ. ਭਗਤ ਸਿੰਘ ਜਿਸ ਨੇ ਬੇਕਸੂਰਾਂ ਨੂੰ ਸ਼ਰੇਆਮ ਮੌਤ ਦੀ ਘਾਟ ਉਤਾਰਿਆ, ਉਸ ਨੂੰ ਹੀਰੋ ਬਣਾਕੇ ਸਿੱਖ ਕੌਮ ਤੇ ਥੋਪਿਆ ਜਾ ਰਿਹਾ ਹੈ । ਪਰ ਅਸੀਂ ਸ. ਭਗਤ ਸਿੰਘ ਦੇ ਜ਼ਜਬਾਤਾਂ ਦੀ ਕਦਰ ਕਰਦੇ ਹੋਏ, ਅੰਗਰੇਜ਼ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਅਣਡਿੱਠ ਕਰਕੇ ਸ. ਭਗਤ ਸਿੰਘ ਨੂੰ ਦਿੱਤੀ ਗਈ ਫ਼ਾਂਸੀ ਕਦੇ ਵੀ ਜ਼ਾਇਜ ਨਹੀਂ ਮਨ ਸਕਦੇ । ਕਿਉਂਕਿ ਬਰਤਾਨੀਆ ਵਰਗੇ ਹੋਰਨਾਂ ਮੁਲਕਾਂ ਨੇ ਫ਼ਾਂਸੀ ਦੀ ਸਜ਼ਾ ਨੂੰ ਮੁੱਢੋ ਹੀ ਰੱਦ ਕਰ ਦਿੱਤਾ ਹੈ ।

ਸ. ਮਾਨ ਨੇ ਇਕ ਵੱਖਰੇ ਬਿਆਨ ਰਾਹੀ ਬੈਲਜੀਅਮ ਵਿਖੇ ਬੰਬ ਧਮਾਕਿਆ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆ ਕਿਹਾ ਕਿ ਬੇਕਸੂਰਾਂ ਨੂੰ ਮਾਰਨ ਵਾਲੇ ਕਦੇ ਵੀ ਕਿਸੇ ਧਰਮ, ਫਿਰਕੇ ਜਾਂ ਦੇਸ਼ ਦੇ ਰਖਵਾਲੇ ਨਹੀਂ ਕਹੇ ਜਾ ਸਕਦੇ । ਅਜਿਹੀਆ ਘਟਨਾਵਾਂ ਨਾਲ ਇਸਲਾਮ ਦੀ ਅੰਤਰਰਾਸਟਰੀ ਪੱਧਰ ਤੇ ਬਦਨਾਮੀ ਹੋ ਰਹੀ ਹੈ ।

ਇਰਾਨੀ, ਇਰਾਕੀ ਅਤੇ ਅਫਗਾਨੀ ਆਪਣੇ ਸਿਰ ਉਪਰ ਦਸਤਾਰ ਪਹਿਨਦੇ ਹਨ । ਇਸ ਨਾਲ ਸਿੱਖਾਂ ਨੂੰ ਵੀ ਇਸਲਾਮੀ ਸਮਝਕੇ ਵਿਤਕਰੇਬਾਜੀ ਦਾ ਸਿ਼ਕਾਰ ਹੋਣਾ ਪੈਦਾ ਹੈ । ਇਸ ਲਈ ਅਸੀਂ ਨਸ਼ਲਵਾਦੀ ਅੰਗਰੇਜ ਸੰਗਠਨਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਵਿਤਕਰੇਬਾਜੀ ਨੂੰ ਤੁਰੰਤ ਬੰਦ ਕੀਤਾ ਜਾਵੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,