Tag Archive "baba-banda-singh-bahadar-300-shahidi"

ਬਾਬਾ ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਲੋਹਗੜ ਦੇ ਕਿਲੇ ਵਿੱਚ ਸੀ ਤੇ ਇਸ ਕਿਲੇ ਦੀ ਉਸ ਨੇ ਆਪ ਹੀ ਮੁਰੰਮਤ ਕੀਤੀ ਸੀ । ਉਸ ਕਿਲੇ ਵਿੱਚ ਖਾਣ ਪੀਣ ਦਾ ਵਧੇਰਾ ਸਮਾਨ ਨਹੀਂ ਸੀ | ਚਾਰੇ ਪਾਸੇ ਬਾਦਸ਼ਾਹ ਦੀਆਂ ਫੌਜਾਂ ਨੇ ਘੇਰਾ ਪਾ ਲਿਆ ਅਤੇ ਸਰਕਦੇ-ਸਰਕਦੇ ਨੇੜੇ ਹੁੰਦੇ ਗਏ। ਇਹ ਘੇਰਾ ਮੁਨੀਮ ਖਾਨ ਦੀ ਫੌਜ ਦਾ ਸੀ ਤੇ ਮੁਨੀਮ ਖਾਨ ਨੇ ਬਾਦਸ਼ਾਹ ਨੂੰ ਕਿਹਾ ਹੋਇਆ ਸੀ ਕਿ ਜਲਦੀ ਹੀ ਉਹ ਆਪ ਬੰਦਾ ਸਿੰਘ ਨੂੰ ਜਿਉਂਦਾ ਫੜ ਕੇ ਪੇਸ਼ ਕਰੇਗਾ। ਦਸੰਬਰ 1710 ਨੂੰ ਪੂਰੇ ਜ਼ੋਰ ਨਾਲ ਜਦੋਂ ਹੱਲਾ ਬੋਲਿਆ ਤਾਂ ਫੌਜ ਕਿਲੇ ਵਿੱਚ ਦਾਖਲ ਹੋਈ। ਪਰ ਅਫਸੋਸ, ਬੰਦਾ ਸਿੰਘ ਰਾਤੋ ਰਾਤ ਸਖਤ ਘੇਰੇ ਵਿਚੋਂ ਨਿਕਲ ਚੁਕਿਆ ਸੀ। ਮੁਨੀਮ ਖਾਨ ਹੱਥ ਮਲਦਾਂ ਰਹਿ ਗਿਆ ।

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਕੱਲ (25 ਜੂਨ) ਨੂੰ ਮਨਾਇਆ ਜਾਵੇਗਾ: ਸ਼੍ਰੋਮਣੀ ਕਮੇਟੀ

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ 25 ਜੂਨ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ।

ਨਗਰ ਕੀਰਤਨ ਪ੍ਰਤੀ ਵਿਖਾਈ ਗਈ ਸ਼ਰਧਾ ਅਤੇ ਉਤਸ਼ਾਹ ਲਈ ਦਿੱਲੀ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ

ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਗੜ੍ਹੀ ਗੁਰਦਾਸ ਨੰਗਲ ਤੋਂ ਗੁਰਦੁਆਰਾ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਤਕ ਸਜਾਏ ਗਏ ਨਗਰ ਕੀਰਤਨ ਪ੍ਰਤੀ ਦਿੱਲੀ ਦੀਆਂ ਸੰਗਤਾਂ ਵੱਲੋਂ ਮੌਸ਼ਮ ਦੀ ਪਰਵਾਹ ਨਾ ਕਰਦੇ ਹੋਏ ਵਿਖਾਈ ਗਈ ਸ਼ਰਧਾ ਅਤੇ ਉਤਸ਼ਾਹ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ ਰੱਖਿਆ ਜਾਵੇ ਮੋਹਾਲੀ ਹਵਾਈ ਅੱਡੇ ਦਾ ਨਾਮ : ਮਾਨ

ਹਿੰਦੂਤਵਾ ਪੱਖੀ ਸਿਆਸੀ ਪਾਰਟੀਆਂ ਅਤੇ ਮੀਡੀਆ ਮੋਹਾਲੀ ਵਿਖੇ ਬਣਨ ਜਾ ਰਹੇ ਹਵਾਈ ਅੱਡੇ ਦਾ ਨਾਮ ਸ. ਭਗਤ ਸਿੰਘ ਦੇ ਨਾਮ ਤੇ ਰੱਖੇ ਜਾਣ ਦਾ ਮੁੱਦਾ ਵਾਰ-ਵਾਰ ਉਠਾਇਆ ਜਾ ਰਿਹਾ ਹੈ ।ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕਰਦਿਆ ਕਿਹਾ ਕਿ ਅਕਾਲੀ ਦਲ (ਅੰਮ੍ਰਿਤਸਰ) ਇਸ ਹਵਾਈ ਅੱਡੇ ਦਾ ਨਾਮ ਸਿੱਖ ਕੌਮ ਦੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖੇ ਜਾਣ ਦੀ ਮੰਗ ਕਰਦਾ ਹੈ ।

ਬੰਦਾ ਬੈਰਾਗ਼ੀ ਨਹੀਂ, ਬੰਦਾ ਸਿੰਘ ਬਹਾਦੁਰ

ਦਿੱਲੀ ਦੇ 'ਸ੍ਰੀ ਗੁਰੂ ਤੇਗ਼ ਬਹਾਦੁਰ ਖਾਲਸਾ ਕਾਲਜ' ਵਿੱਚ ਪੰਦਰਾਂ ਮਾਰਚ ਨੂੰ ਇੱਕ ਸੈਮੀਨਾਰ ਕੀਤਾ ਗਿਆ, ਜੋ ਪ੍ਰਬੰਧਕਾਂ ਮੁਤਾਬਿਕ ' 'ਹਿੰਦੂ ਯੋਧਾ ਵੀਰ ਬੰਦਾ ਬੈਰਾਗ਼ੀ' ਨੂੰ ਸਮ੍ਰਪਿਤ ਸੀ । ਪ੍ਰਬੰਧਕ ਸੰਸਥਾ ਦਾ ਨਾਮ ਲਿਖਿਆ ਹੈ, 'ਅਖਿਲ ਭਾਰਤੀਯ ਇੱਤਹਾਸ ਸੰਕਲਨ ਯੋਜਨਾ', ਜਿਸ ਦੇ ਪ੍ਰਧਾਨ ਦਾ ਨਾਮ ਲਿਖਿਆ ਹੈ 'ਪ੍ਰੋ: ਸਤੀਸ਼ ਚੰਦਰ ਮਿੱਤਲ'। ਸੰਸਥਾ ਦੇ ਦੋ ਹੋਰ ਅਧੀਕਾਰੀਆਂ ਦੇ ਨਾਮ ਦਿੱਤੇ ਹਨ, ਤੇ ਦੋਵੇਂ ਹਿੰਦੂ ਨਾਮ ਹਨ ।

ਪੰਜਾਬੀ ਯੂਨੀਵਰਸਿਟੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਭਾਸ਼ਨ ਕਰਵਾਇਆ ਗਿਆ

ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਇਤਿਹਾਸ ਅਧਿਐਨ ਵਿਭਾਗ ਵੱਲੋਂ ਡਾ. ਗੰਡਾ ਸਿੰਘ ਯਾਦਗਾਰੀ ਲੈਕਚਰ ਲੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਭਾਸ਼ਨ ਕਰਵਾਇਆ ਗਿਆ। ਇਸ ਮੌਕੇ ਵਿਦਵਾਨਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾਰਤੀ ਸਰਕਾਰਾਂ ਤੇ ਇਤਿਹਾਸਕਾਰਾਂ ਨੇ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਸ਼ਹੀਦੀ ਨੂੰ ਭਾਰਤੀ ਖੋਜਾਰਥੀਆਂ ਦੀ ਖੋਜ ਦੇ ਵਿਸ਼ੇ ਤੋਂ ਦੂਰ ਰੱਖਿਆ।

ਦਿੱਲੀ  ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੀ  ਸਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ

ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ।

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਫ਼ਤਹਿ ਦਿਵਸ ਸ਼ੁਰੂ

ਫਤਹਿਗੜ੍ਹ ਸਾਹਿਬ,(12 ਮਈ 2014):- ਸਿੱਖ ਕੌਮ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗਲ ਬਾਦਸ਼ਾਹ ਸਰਹਿੰਦ ਦਟ ਸੂਬੇਦਾਰ ਵਜ਼ੀਦ ਖਾਨ ਦੇ ਜ਼ੁਲਮਾਂ ਦਾ ਅੰਤ ਕਰਨ ਅਤੇ ਦਸ਼ਮੇਸ਼ ਪਿਤਾ ਦੇ ਫਰਜੰਦ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਦੇ ਜਿਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਸਰਹਿੰਦ 'ਤੇ ਹਮਲਾ ਕਰਕੇ ਇਸ ਨੂੰ ਫਤਹਿ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਸਰਹਿੰਦ ਫਤਹਿ ਦਿਵਸ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਰੰਭ ਕੀਤਾ ਗਿਆ।