ਵਿਦੇਸ਼

ਸਿੱਖ ਰਾਜ ਦੇ ਮਹਾਨ ਜਰਨੈਲ ਸ੍ਰ. ਹਰੀ ਸਿੰਘ ਨਲੂਆਂ ਦੂਨੀਆਂ ਦੇ ਦਸ ਮਹਾਨ ਜੇਤੂਆਂ ਚੋਂ ਪਹਿਲੇ ਸਥਾਨ ‘ਤੇ

August 23, 2014 | By

Hari Singh Naluaਜਲੰਧਰ (22 ਅਗਸਤ 2014): ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਿੱਖ ਰਾਜ ਦੇ ਮਹਾਨ ਸਿੱਖ ਜਰਨੈਲ ਸ੍ਰ. ਹਰੀ ਸਿੰਘ ਨਲੂਆ, ਜਿਨ੍ਹਾਂ ਨੇ ਸਦੀਆਂ ਤੋਂ ਦਰਾ ਖੈਬਰ ਰਾਹੀ ਪੰਜਾਬ ਅਤੇ ਭਾਰਤ ‘ਤੇ ਹੁੰਦੇ ਹਮਲਿਆਂ ਨੂੰ ਸਦਾ ਲਈ ਬੰਦ ਕਰ ਦਿੱਤਾ ਸੀ, ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਯੋਧੇ ਸ. ਹਰੀ ਸਿੰਘ ਨਲਵਾ ਨੂੰ ਹਾਲ ਹੀ ਵਿਚ ਹਰੀ ਸਿੰਘ ਨਲਵਾ ਦਾ ਜਨਮ 1791 ‘ਚ ਹੋਇਆ ਅਤੇ ਆਪਣੇ ਜੀਵਨ ਦੇ ਅੰਤ 1837 ਈਸਵੀ ਤੱਕ ਉਹ ਸਿੱਖ ਸ਼ਾਸਨ ਕਾਲ ਦੌਰਾਨ ਫੌਜ ਦੇ ਮੁੱਖ ਸੈਨਾਪਤੀ ਰਹੇ ਙ ਉਹ ਇਤਿਹਾਸ ਵਿਚ ਇਕ ਮਾਤਰ ਅਜਿਹੀ ਸ਼ਖਸੀਅਤ ਸਨ, ਜਿਨ੍ਹਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦੱਰੇ ਨੂੰ ਪਾਰ ਕੀਤਾ ।

ਅਜੀਤ ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਇਸ ਸੂਚੀ ਵਿਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ, ਜਿਸ ਨੇ ਆਪਣੇ ਸ਼ਾਸ਼ਨ ਕਾਲ ਦੌਰਾਨ 4, 860,000 ਵਰਗ ਮੀਲ ਖੇਤਰ ‘ਤੇ ਜਿੱਤ ਪ੍ਰਾਪਤ ਕੀਤੀ ਸੀ, ਜੋ ਇਤਿਹਾਸ ਵਿਚ ਕਿਸੇ ਵੀ ਹੋਰ ਸ਼ਾਸ਼ਕ ਤੋਂ ਵੱਧ ਹੈ।

ਤੀਸਰੇ ਸਥਾਨ ‘ਤੇ ਸਿਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ ਙ ਚੌਥੇ ਸਥਾਨ ‘ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਸ਼ਾਸ਼ਕ ਅਟੀਲਾ ਦਾ ਹੱਨ ਅਤੇ ਪੰਜਵੇਂ ਸਥਾਨ ‘ਤੇ ਅਫਰੀਕਾ ਤੇ ਯੂਰਪ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸ਼ਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ ।

ਛੇਵੇਂ ਸਥਾਨ ‘ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ, ਜੋ 546 ਬੀ. ਸੀ. ਵਿਚ ਪਰਸ਼ੀਆ ਦਾ ਰਾਜਾ ਬਣਿਆ ਸੀ ਙ ਸੱਤਵੇਂ ਨੰਬਰ ‘ਤੇ ਸਪੇਨੀ ਸ਼ਾਸ਼ਕ ਫ੍ਰਾਂਸਿਸਕੋ ਪਿਜ਼ਾਰੋ (1471-1541) ਨੂੰ ਰੱਖਿਆ ਗਿਆ ਹੈ ਙ ਜਦਕਿ 7 ਕਰੋੜ ਲੋਕਾਂ ‘ਤੇ ਰਾਜ ਕਰਨ ਵਾਲੇ ਸਾਢੇ ਪੰਜ ਫੁੱਟੇ ਨੈਪੋਲੀਅਨ ਬੋਨਾਪਾਰਟ ਨੂੰ ਸੂਚੀ ਵਿਚ ਅੱਠਵਾਂ ਸਥਾਨ ਦਿੱਤਾ ਗਿਆ ਹੈ।

ਨੌਵੇਂ ਸਥਾਨ ‘ਤੇ ਈਸਾ ਦੇ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸ਼ਕ ਹਨੀਬਲ ਬਾਰਕਾ ਨੂੰ ਰੱਖਿਆ ਗਿਆ ਹੈ ਙ ਦਸਵੇਂ ਸਥਾਨ ‘ਤੇ ਇਕ ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸ਼ਕ ਤੈਮੂਰ ਨੂੰ ਜਗਾ ਦਿੱਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,