December 14, 2024 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਤੇ ਉਹਨਾਂ ਦੀ ਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਦੀ 32 ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਸਮਾਗਮ ਵੱਡਾ ਗੁਰੂਸਰ ਮਹਿਰਾਜ ਵਿਖੇ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਸ਼ਹੀਦੀ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਹਰਦੀਪ ਸਿੰਘ ਮਹਿਰਾਜ ਅਤੇ ਹੋਰ ਆਗੂ
ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ ਬੈਠਕ ਦੌਰਾਨ ਭਾਈ ਰਾਮ ਸਿੰਘ ਢਿਪਾਲੀ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਦਲ ਖਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਕਾਰਜਕਾਰੀ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ ਤੇ ਬਲਜਿੰਦਰ ਸਿੰਘ ਪੂਹਲਾ ਨੇ ਹਿੱਸਾ ਲਿਆ।

ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਧੀ ਦੇ ਸ਼ਹੀਦੀ ਸਮਾਗਮ ਸਬੰਧੀ ਬੈਠਕ ਦੌਰਾਨ ਵਿਚਾਰ ਵਟਾਦਰਾ ਕਰਦੇ ਹੋਏ
ਬੈਠਕ ਦੌਰਾਨ ਵਿਚਾਰ ਵਟਾਦਰੇ ਕਰਦਿਆ ਇਸ ਬਰਸੀ ਦੀਆਂ ਤਿਆਰੀਆਂ ਸਬੰਧੀ ਰੂਪ ਰੇਖਾ ਤਹਿ ਕੀਤੀ ਗਈ। ਜ਼ਿਕਰਯੋਗ ਹੈ ਕਿ 29 ਮੱਘਰ ,13 ਦਸੰਬਰ 1992 ਨੂੰ ਡੀ.ਐਸ.ਪੀ. ਸਿੰਘ, ਥਾਣੇਦਾਰ ਸੁਰਿੰਦਰਪਾਲ ਸਿੰਘ ਪੁਲਿਸ ਨੂੰ ਨਾਲ ਲੈ ਕੇ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਵਿਆਹੁਤਾ ਧੀ ਬੀਬੀ ਬਲਜੀਤ ਕੌਰ ਨੂੰ ਵੱਡਾ ਗੁਰੂਸਰ ਮਹਿਰਾਜ ਸਥਿਤ ਕਾਰ ਸੇਵਾ ਦੇ ਡੇਰੇ ਵਿਚੋਂ ਸਿੱਖ ਸੰਗਤ ਦੀ ਹਾਜ਼ਰੀ ਵਿਚ ਅਗਵਾ ਕਰਕੇ ਲਿਜਾਣ ਬਾਅਦ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾ ਖਪਾ ਦਿਤੀਆਂ ਸਨ, ਇਸੇ ਮਾਮਲੇ ਵਿਚ ਡੀ.ਐਸ.ਪੀ. ਕਸਮੀਰ ਸਿੰਘ ਪੱਟੀ ਨੇ ਦਸ ਲੱਖ ਰੁਪਏ ਦੀ ਫਿਰੌਤੀ ਵੀ ਲਈ, ਪਰ ਉਹਨਾਂ ਨੂੰ ਨਾ ਛੱਡਿਆ ਗਿਆ ਤਾਂ ਸੰਗਤ ਦੇ ਦਬਾਅ ’ਚ ਚਲਦਿਆ ਪੁਲਿਸ ਨੂੰ ਮਜਬੂਰੀਵਸ ਡੀ.ਐਸ.ਪੀ. ਤੇ ਇੰਸਪੈਕਟਰ ਗੁਰਿੰਦਰ ਸਿੰਘ ਵਿਰੁੱਧ ਪਰਚਾ ਵੀ ਦਰਜ਼ ਕਰਨਾ ਪਿਆ ਤੇ ਥਾਣੇਦਾਰ ਸੁਰਿੰਦਰਪਾਲ ਸਿੰਘ ਹੁਣ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਮਾਰਨ ਦੇ ਦੋਸ਼ ਹੇਠ ਸਜਾ ਭੁਗਤ ਰਿਹਾ ਹੈ।
Related Topics: Bhai Hardeep Singh Mehraj, Dal Khalsa, Gurusar Mehraj, Jaswant Singh Khalra, Shaheed Baba Hardiyal Singh Sarhali, Shaheed Bibi Baljeet Kaur Sarhali, Shaheedi Samagam