June 28, 2011 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਬਰਲਿਨ (27 ਜੂਨ, 2011): ਸਿੱਖ ਫੈਡਰੇਸ਼ਨ ਜਰਮਨੀ ਵਲੋਂ ਅਕਾਲੀ ਦਲ ਪੰਚ ਪਰਧਾਨੀ ਦੇ ਟਰਾਂਟੋ (ਕੈਨੇਡਾ) ਇਕਾਈ ਦੇ ਆਗੂ ਭਾਈ ਲਖਵਿੰਦਰ ਸਿੰਘ ਦੇ ਪਿਤਾ ਜੀ ਬਾਪੂ ਆਤਮਾ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਤਿੰਦਰਬੀਰ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਜਸਵੀਰ ਸਿੰਘ ਬਾਬਾ, ਭਾਈ ਅਵਤਾਰ ਸਿੰਘ ਸਟੁੱਟਗਾਰਡ ਤੇ ਬਲਕਾਰ ਸਿੰਘ ਦਿਓਲ ਨੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਅਸੀਂ ਇਸ ਦੁੱਖ ਦੀ ਘੜੀ ਬਾਪੂ ਆਤਮਾ ਸਿੰਘ ਦੇ ਪਰਿਵਾਰ ਨਾਲ ਖੜੇ ਹਨ। ਬਾਪੂ ਆਤਮਾ ਸਿੰਘ ਜੀ ਦੀ ਅੰਤਿਮ ਅਰਦਾਸ 29 ਜੂਨ ਦਿਨ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਹੋਵੇਗੀ।
ਆਗੂਆਂ ਨੇ ਦੱਸਿਆ ਕਿ ਇਕ ਪਾਸੇ ਸਰਕਾਰਾਂ ਵਲੋਂ ਕਾਲੀਆਂ ਸੂਚੀਆਂ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਈ ਲਖਵਿੰਦਰ ਸਿੰਘ ਜਿਹਨਾਂ ਉੱਤੇ ਪੰਜਾਬ ਜਾਂ ਭਾਰਤ ਵਿਚ ਕੋਈ ਕੇਸ ਦਰਜ਼ ਨਹੀਂ ਤੇ ਉਹ ਜਨਵਰੀ 2009 ਤੱਕ ਲਗਾਤਾਰ ਕਈ ਵਾਰ ਪੰਜਾਬ ਆਏ ਪਰ ਜਨਵਰੀ 2009 ਵਿਚ ਉਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ। ਜਿਕਰਯੋਗ ਹੈ ਕਿ ਭਾਈ ਲਖਵਿੰਦਰ ਸਿੰਘ ਦਾ ਨਾਮ ਕਿਸੇ ਕਾਲੀ ਸੂਚੀ ਜਾਂ ਪਿਛਲੇ ਦਿਨੀ 169 ਨਾਵਾਂ ਵਾਲੀ ਕਾਲੀ ਸੂਚੀ ਵਿਚ ਵੀ ਨਹੀਂ ਸੀ ਤਾਂ ਫਿਰ ਉਹਨਾਂ ਨੂੰ ਕਿਸ ਆਧਾਰ ਉੱਤੇ ਰੋਕਿਆ ਗਿਆ ਤੇ ਇਸੇ ਕਾਰਨ ਉਹ ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਲ ਹੋ ਸਕੇ।
Related Topics: Sikh Diaspora, Sikhs Black Listed