ਸਿੱਖ ਖਬਰਾਂ

ਸਿੱਖ ਕਤਲੇਆਮ: ਸੱਜਣ ਕੁਮਾਰ ਖਿਲਾਫ ਚੱਲ ਰਹਿਆ ਕੇਸ ਹੋਰ ਅਦਾਲਤ ਵਿੱਚ ਤਬਦੀਲ

December 1, 2015 | By

Sajjan Kumar

ਸੱਜਣ ਕੁਮਾਰ

ਨਵੀਂ ਦਿੱਲੀ (30 ਨਵੰਬਰ, 2015): ਦਿੱਲੀ ਸਿੱਖ ਕਤਲੇਆਮ ਸਬੰਧੀ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਚੱਲ ਰਹੇ ਇੱਕ ਕੇਸ ਨੂੰ ਦਿੱਲੀ ਹਾਈਕੋਰਟ ਨੇ ਕੜਕੜਡੂਮਾ ਅਦਾਲਤ ਨੇ ਪਟਿਆਲਾ ਹਾਊਸ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਹੈ।

ਸਬੂਤਾਂ ਨੂੰ ਠੀਕ ਤਰੀਕੇ ਨਾਲ ਦਰਜ ਨਾ ਕਰਨ ਕਾਰਨ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਅਦਾਲਤ ਨੇ ਇਹ ਹੁਕਮ ਦਿੱਤਾ । ਕੜਕੜਡੂਮਾ ਅਦਾਲਤ ਤੋਂ ਪਟਿਆਲਾ ਹਾਊਸ ਅਦਾਲਤ ਵਿਚ ਮਾਮਲਾ ਤਬਦੀਲ ਕਰਦਿਆਂ ਜਸਟਿਸ ਸਿਧਾਰਥ ਮਰੀਦੁਲ ਨੇ ਸਪਸ਼ਟ ਕੀਤਾ ਕਿ ਨਿਆਂਪ੍ਰਣਾਲੀ ਦਾ ਸਨਮਾਨ ਕਾਇਮ ਰਖਣ ਤੇ ਸ਼ਹਿਰੀਆਂ ਦੇ ਅਦਾਲਤਾਂ ਵਿਚ ਵਿਸ਼ਵਾਸ਼ ਨੂੰ ਬੜ੍ਹਾਵਾ ਦੇਣ ਲਈ ਅਜਿਹਾ ਕਰਨਾ ਜਰੂਰੀ ਹੈ ।

ਹਾਈਕੋਰਟ ਨੇ ਜਿਲ੍ਹਾ ਸੈਸ਼ਨ ਜੱਜ ਪਟਿਆਲਾ ਹਾਊਸ ਅਦਾਲਤ ਨੂੰ ਇਹ ਵੀ ਕਿਹਾ ਹੈ ਕਿ ਸੁਣਵਾਈ ਦੀ ਵੀਡੀਓ ਰਿਕਾਰਡਿੰਗ ਮਾਮਲੇ ਵਿਚ ਸ਼ਾਮਿਲ ਧਿਰਾਂ ਪਟੀਸ਼ਨਰ ਤੇ ਸੀ.ਬੀ.ਆਈ ਦੀ ਲਾਗਤ ਉਪਰ ਕੀਤੀ ਜਾਵੇ । ਜੱਜ ਨੇ ਕਿਹਾ ਕਿ ਮਾਮਲੇ ਵਿਚਲੀਆਂ ਧਿਰਾਂ ਜੋਗਿੰਦਰ ਸਿੰਘ ਤੇ ਸੀ.ਬੀ.ਆਈ ਦੀ ਸਹਿਮਤੀ ਨਾਲ ਇਹ ਆਦੇਸ਼ ਦਿੱਤਾ ਗਿਆ ਹੈ ।

ਜੱਜ ਨੇ ਕੜਕੜਡੂਮਾ ਅਦਾਲਤ ਦੇ ਜਿਲ੍ਹਾ ਸੈਸ਼ਨ ਜੱਜ ਨੂੰ ਆਦੇਸ਼ ਦਿੱਤਾ ਹੈ ਕਿ ਉਹ ਅਗਲੀ ਤਰੀਕ ਤੋਂ ਪਹਿਲਾਂ ਮਾਮਲੇ ਨਾਲ ਸਬੰਧਤ ਸਾਰੀ ਸਮਗਰੀ ਪਟਿਆਲਾ ਹਾਊਸ ਅਦਾਲਤ ਦੇ ਸਪੁਰਦ ਕਰ ਦੇਣ ।

ਜੱਜ ਨੇ ਮਾਮਲੇ ਦੀਆਂ ਧਿਰਾਂ ਤੇ ਉਨ੍ਹਾਂ ਦੇ ਵਕੀਲਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਅਗਲੀ ਸੁਣਵਾਈ ‘ਤੇ 8 ਦਸੰਬਰ ਨੂੰ ਪਟਿਆਲਾ ਹਾਊਸ ਅਦਾਲਤ ਵਿਚ ਹਾਜਰ ਹੋਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,