ਖਾਸ ਖਬਰਾਂ » ਸਿੱਖ ਖਬਰਾਂ

ਸਿਨੇਮਾ ਘਰ ਫ਼ਿਲਮ ‘ਮਨਮਰਜ਼ੀਆਂ’ ਦੀ ਸਕਰੀਨਿੰਗ ਨੂੰ ਤੁਰੰਤ ਬੰਦ ਕਰਨ: ਸਿੱਖ ਯੂਥ ਆਫ ਪੰਜਾਬ

September 18, 2018 | By

ਅੰਮ੍ਰਿਤਸਰ: ਹਿੰਦੀ ਫ਼ਿਲਮ ‘ਮਨਮਰਜ਼ੀਆਂ’ ਵਿੱਚ ਸਿੱਖ ਸਿਧਾਂਤਾਂ ਦੇ ਉਲਟ ਦਰਸਾਏ ਗਏ ਦ੍ਰਿਸ਼ ਜਿਵੇਂ ਕਿ ਸਿੱਖ ਕਿਰਦਾਰ ਨੂੰ ਸਿਗਰਟ ਪੀਂਦਿਆਂ ਦਿਖਾਉਣਾ, ਟੋਪੀ ਦੀ ਤਰ੍ਹਾਂ ਦਸਤਾਰ ਨੂੰ ਉਤਾਰਨਾ ਆਦਿ ਉੱਪਰ ਟਿੱਪਣੀ ਕਰਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸਿਨੇਮਾ ਘਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਮਾਨਸਿਕਤਾ ਦੀ ਕਦਰ ਕਰਦੇ ਹੋਏ ਇਸ ਵਿਵਾਦਤ ਫ਼ਿਲਮ ਦੀ ਸਕਰੀਨਿੰਗ ਤੁਰੰਤ ਬੰਦ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਿਨੇਮਾ ਘਰ ਫ਼ਿਲਮ ਦੀ ਸਕਰੀਨਿੰਗ ਬੰਦ ਨਹੀਂ ਕਰਦੇ ਤਾਂ ਸਿੱਖ ਕੌਮ ਵੱਲੋਂ ਹੋਣ ਵਾਲੇ ਵਿਰੋਧ ਕਾਰਨ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਲਈ ਸਿਨੇਮਾ ਘਰ ਅਤੇ ਪ੍ਰਸਾਸ਼ਨ ਖੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਫ਼ਿਲਮ ਦਾ ਵਿਰੋਧ ਕਰਨ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਹੋਰ ਆਗੂਆਂ ਨਾਲ ਗੱਲਬਾਤ ਕਰਦੇ ਹੋਏ

ਉਹਨਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਸੈਂਸਰ ਬੋਰਡ ਨੇ ਸਿੱਖ ਸਿਧਾਂਤਾਂ ਦੇ ਖਿਲਾਫ ਬਣਦੀਆਂ ਫ਼ਿਲਮਾਂ ਨੂੰ ਪ੍ਰਵਾਨਗੀ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਵਿਵਾਦਤ ਫ਼ਿਲਮਾਂ ਜਿਵੇਂ ਕਿ ਨਾਨਕ ਸ਼ਾਹ ਫਕੀਰ, ਚਾਰ ਸਾਹਿਬਜ਼ਾਦੇ ਆਦਿ ਨੂੰ ਭਾਰਤੀ ਸੈਂਸਰ ਬੋਰਡ ਨੇ ਪ੍ਰਵਾਨਗੀ ਦੇ ਕੇ ਸਿਨੇਮੈਟੋਗ੍ਰਾਫ ਐਕਟ ਦੀ ਉਲੰਘਣਾ ਕੀਤੀ ਹੈ।

ਅਭਿਨੇਤਾ ਅਭਿਸ਼ੇਕ ਬੱਚਨ ਅਤੇ ਅਭਿਨੇਤਰੀ ਤਾਪਸੀ ਪੰਨੂੰ ਵੱਲੋਂ ਫ਼ਿਲਮ ਮਨਮਰਜ਼ੀਆਂ ਵਿੱਚ ਸਿੱਖ ਵਿਰੋਧੀ ਰੋਲ ਅਦਾ ਕਰਨ ਉੱਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਸਦੇ ਸਿੱਖਾਂ ਦੀ ਇਹ ਤਰਾਸਦੀ ਹੈ ਕਿ ਹੁਣ ਸਿੱਖ ਘਰਾਂ ਵਿੱਚ ਪੈਦਾ ਹੋਣ ਵਾਲੇ ਅਭਿਨੇਤਾ/ਅਭਿਨੇਤਰੀਆਂ ਹੀ ਸਿੱਖ ਵਿਰੋਧੀ ਰੋਲ ਅਦਾ ਕਰ ਰਹੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਅਭਿਨੇਤਰੀ ਤਾਪਸੀ ਪੰਨੂੰ ਜਿਨ੍ਹਾਂ ਦਾ ਪਰਿਵਾਰ 1984 ਸਿੱਖ ਨਸਲਕੁਸ਼ੀ ਦਾ ਸੰਤਾਪ ਹੰਢਾ ਚੁੱਕਿਆ ਹੋਵੇ ਵੱਲੋਂ ਅਜਿਹਾ ਕਿਰਦਾਰ ਨਿਭਾਉਣਾ ਭਾਰਤੀ ਨਿਜ਼ਾਮ ਅੰਦਰ ਪੈਦਾ ਹੋ ਰਹੇ ਸਿੱਖਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਨੂੰ ਮਨਜ਼ੂਰੀ ਦੇਣਾ ਅਤੇ ਸੈਂਸਰ ਬੋਰਡ ਵਿੱਚ ਕੋਈ ਵੀ ਸਿੱਖ ਸਿਧਾਂਤਾਂ ਦੀ ਸਮਝ ਰੱਖਦਾ ਸਿੱਖ ਨੁਮਾਇੰਦਾ ਨਾ ਸ਼ਾਮਿਲ ਕਰਨਾ ਇਸ ਗੱਲ ਨੂੰ ਸਾਫ ਕਰਦਾ ਹੈ ਕਿ ਭਾਰਤੀ ਫ਼ਿਲਮ ਸੈਂਸਰ ਬੋਰਡ ਨੂੰ ਸਿੱਖ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੀ ਕੋਈ ਕਦਰ ਨਹੀਂ ਕਰਦਾ ਅਤੇ ਨਾ ਹੀ ਉਸ ਨੂੰ ਸਿੱਖ ਮਨਾਂ ਉੱਪਰ ਵੱਜਦੀ ਸੱਟ ਦੀ ਕੋਈ ਪ੍ਰਵਾਹ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,