ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੈਨਕੂਵਰ ਵਿੱਚ ਨਗਰ ਕੀਰਤਨ ਸਜ਼ਾਇਆ

September 10, 2015 | By

 

ਵੈਨਕੂਵਰ (9 ਸਤੰਬਰ, 2015); ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੀ ਧਰਤੀ ‘ਤੇ ਸਜਾਏ ਗਏ ਨਗਰ ਕੀਰਤਨ ‘ਚ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਸਾਹਿਬ ਐਬਟਸਫੋਰਡ ਵਿਖੇ ਹਜ਼ਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 411ਵੇਂ ਸਾਲਾ ਪ੍ਰਕਾਸ਼ ਦਿਹਾੜੇ ‘ਤੇ ਸਜ਼ਾਏ ਨਗਰ ਕੀਰਤਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਗਵਾਈ ਹੇਠ ਕੈਨੇਡੀਅਨ ਜੰਮਪਲ ਸਿੱਖ ਬੱਚਿਆਂ ਨੇ ਗੱਤਕੇ ਰਾਹੀਂ ਜੌਹਰ ਵਿਖਾਏ, ਉਥੇ ਵੱਡੀ ਗਿਣਤੀ ‘ਚ ਗ਼ੈਰ ਸਿੱਖ ਕੈਨੇਡੀਅਨ ਲੋਕਾਂ ਨੇ ਵੀ ਸਿੱਖ ਵਿਰਾਸਤ ਅਤੇ ਫਲਸਫੇ ਬਾਰੇ ਜਾਣਕਾਰੀ ਹਾਸਲ ਕੀਤੀ ।

ਨਗਰ ਕੀਰਤਨ ਦਾ ਦ੍ਰਿਸ਼

ਨਗਰ ਕੀਰਤਨ ਦਾ ਦ੍ਰਿਸ਼

ਪ੍ਰਸਿੱਧ ਪੰਥਕ ਵਿਦਵਾਨ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਅਨੂਪ ਸਿੰਘ ਅੰਮਿ੍ਤਸਰ, ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ, ਭਾਈ ਪਰਮਜੀਤ ਸਿੰਘ ਪਠਾਨਕੋਟ ਅਤੇ ਭਾਈ ਇੰਦਰਜੀਤ ਸਿੰਘ ਸੁਹਾਨਾ ਤੋਂ ਇਲਾਵਾ ਅਨੇਕਾਂ ਸਿਆਸੀ ਬੁਲਾਰਿਆਂ ਨੇ ਵੀ ਹਾਜ਼ਰੀ ਲੁਆਈ, ਜਿਨ੍ਹਾਂ ‘ਚ ਕੈਨੇਡਾ ਦੇ ਮੰਤਰੀ ਜੇਸਨ ਕੈਨੀ, ਐਡ ਫਾਸਟ, ਜਤਿੰਦਰ ਸਿੰਘ ਜਤੀ ਸਿੱਧੂ ਤੇ ਟੋਰੀ ਉਮੀਦਵਾਰ ਬਰਾਡ ਵੀ ਸ਼ਾਮਿਲ ਸਨ ।

ਸਿੱਖ ਮੋਟਰਸਾਈਕਲ ਕਲੱਬ ਵੱਲੋਂ ਨਗਰ ਕੀਰਤਨ ਦੌਰਾਨ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ ਗਈ ਤੇ ਇਤਿਹਾਸਕ ਪੁਸਤਕਾਂ ਤੇ ਸ਼ਸ਼ਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਤੇ ਸਕੱਤਰ ਬਾਜ ਸਿੰਘ ਨੇ ਸੰਗਤਾਂ ਅਤੇ ਬਿ੍ਟਿਸ਼ ਕੋਲੰਬੀਆ ਦੀਆਂ ਸਾਰੀਆਂ ਸਿੱਖ ਸੁਸਾਇਟੀਆਂ ਦਾ ਧੰਨਵਾਦ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,