ਸਿੱਖ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਮਾਮਲਾ: ਮਾਮਲਾ ਹੱਲ ਨਾ ਹੋਇਆ ਤਾਂ 20 ਜੂਨ ਨੂੰ ਜਿਲਾ ਫਰੀਦਕੋਟ ਮੁਕੰਮਲ ਰੂਪ ਵਿੱਚ ਹੋਵੇਗਾ ਬੰਦ

June 12, 2015 | By

ਫ਼ਰੀਦਕੋਟ (11 ਜੂਨ, 2015): ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਦਿੱਤੇ ਜਾਣ ਵਾਲੇ ਧਰਨੇ ਦੀ ਅਗਵਾਈ ਕਰਨ ਜਾ ਰਹੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਫਿਰੋਜਪੁਰ ਪੁਲਿਸ ਨੇ ਗ੍ਰਿਫਤਾਰ ਕਰ ਲ਼ਿਆ, ਪਰ ਸਿੱਖ ਜੱਥੇਬੰਦੀਆਂ ਵੱਲੋਂ ਵਿਖਾਈ ਸਖਤੀ ਕਾਰਣ ਪੁਲਿਸ ਨੇ ਉਨ੍ਹਾਂ ਨੂੰ ਜਲਦੀ ਰਿਹਾਅ ਕਰ ਦਿੱਤਾ।

ਸਿੱਖ ਜੱਥੇਬੰਦੀਆਂ ਦੇ ਆਗੂਆਂ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ

ਸਿੱਖ ਜੱਥੇਬੰਦੀਆਂ ਦੇ ਆਗੂਆਂ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ

ਗੁਰੂਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ 10 ਦਿਨ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। ਜਿਸ ਦੇ ਰੋਸ ਵਜੋ ਸਮੂਹ ਸਿੱਖ ਜੱਥੇਬੰਦੀਆਂ ਨੇ ਪ੍ਰਸ਼ਾਸ਼ਨ ਨੂੰ 10 ਜੂਨ ਤੱਕ ਇਸ ਮਸਲੇ ਨੂੰ ਹੱਲ ਕਰਨ ਦਾ ਸਮਾ ਦਿੱਤਾ ਸੀ। ਪਰੰਤੂ ਪੁਲਿਸ ਪ੍ਰਸ਼ਾਸ਼ਨ ਵੱਲੋ ਕੋਈ ਵੀ ਠੋਸ ਨਤੀਜਾ ਨਾ ਕੱਢ ਸਕਣ ਕਾਰਨ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਜਿਸ ਨੂੰ ਅਸਫਲ ਬਣਾਉਣ ਲਈ ਪੁਲਿਸ ਪ੍ਰਸ਼ਾਸ਼ਨ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਅਤੇ ਜਿਲਾ ਫਿਰੋਜਪੁਰ ਦੀ ਪੁਲਿਸ ਵੱਲੋ ਭਾਈ ਅਮਰੀਕ ਸਿੰਘ ਅਜਨਾਲਾ ਜਿੰਨਾਂ ਨੇ ਇਸ ਧਰਨੇ ਦੀ ਅਗਵਾਈ ਕਰਨੀ ਸੀ ਪਹਿਲਾਂ ਮਖੂ ਵਿਖੇ ਅਤੇ ਫਿਰ ਜੀਰਾ ਦੇ ਮੁੱਖ ਚੌਕ ਵਿਚ ਘੇਰ ਕੇ ਫਿਰੋਜਪੁਰ ਲਿਜਾਇਆ ਗਿਆ। ਪ੍ਰੰਤੂ ਜਦੋ ਗੁਰੂਦੁਆਰਾ ਸਾਹਿਬ ਵਿਚ ਸਿੱਖ ਜੱਥੇਬੰਦੀਆ ਨੂੰ ਪਤਾ ਲੱਗਾ ਤਾਂ ਉਹਨਾ ਨੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਸਖਤ ਨਰਾਜਗੀ ਦਿਖਾਈ ਤਾਂ ਮਜਬੂਰਨ ਪੁਲਿਸ ਨੂੰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਰਿਹਾਅ ਕਰਨਾ ਪਿਆ।

ਗੁਰੂਦੁਆਰਾ ਸਾਹਿਬ ਵਿਚ ਅਰਦਾਸ ਤੋ ਉਪਰੰਤ ਜਦੋ ਸੰਗਤ ਡਿਪਟੀ ਕਮਿਸ਼ਨਰ ਦਾ ਘੇਰਾਓ ਕਰਨ ਲਈ ਪਿੰਡ ਤੋ ਬਾਹਰ ਨਿੱਕਲੀ ਤਾਂ ਐਸਐਸਪੀ ਫਰੀਦਕੋਟ ਸ੍ਰ ਚਰਨਜੀਤ ਸਿੰਘ ਸ਼ਰਮਾਂ ਨੇ ਮੋਕੇ ਤੇ ਪਹੰੁਚ ਕੇ ਸੰਗਤਾਂ ਨੂੰ ਰੋਕ ਕੇ ਭਰੋਸਾ ਦਿੰਦੇ ਹੌਏ ਕਿਹਾ ਕਿ ਤੁਸੀ ਸਾਨੂੰ ਪੂਰਨ ਸਹਿਯੋਗ ਦੇਵੋ ਜਿਸ ਕਿਸੇ ਦੇ ਉਤੇ ਵੀ ਤੁਹਾਨੂੰ ਸ਼ੱਕ ਹੈ, ਉਸ ਬਾਰੇ ਜਾਣਕਾਰੀ ਦੇਵੋ। ਇਸ ਤੇ ਕਮੇਟੀ ਨੇ ਫੈਸਲਾਂ ਕਰਦਿਆ ਹੋਇਆਂ ਕਿਹਾ ਕਿ ਜੇਕਰ 19 ਜੂਨ ਤੱਕ ਸ਼੍ਰੀ ਗੁਰੂ ਗ੍ਰੰਥ aਸਾਹਿਬ ਜੀ ਦੇ ਸਰੂਪ ਨਾ ਲੱਭੇ ਅਤੇ ਦੋਸ਼ੀਆਂ ਨੂੰ ਗਿ੍ਰਫਤਾਰ ਨਾ ਕੀਤਾ ਤਾਂ 20 ਜੂਨ ਨੂੰ ਜਿਲਾ ਫਰੀਦਕੋਟ ਮੁਕੰਮਲ ਤੋਰ ਤੇ ਬੰਦ ਕੀਤਾ ਜਾਵੇਗਾ।

ਇਸ ਮੋਕੇ ਗੁਰਦੀਪ ਸਿੰਘ ਬਠਿੰਡਾ , ਚਮਕੋਰ ਸਿੰਘ ਭਾਈ ਰੂਪਾ, ਜਸਵਿੰਦਰ ਸਿੰਘ ਸਾਹੋਕੇ, ਰਣਜੀਤ ਸਿੰਘ ਵਾਂਦਰ, ਬਲਦੇਵ ਸਿੰਘ ਜੋਗੇਵਾਲਾ, ਰੇਸ਼ਮ ਸਿੰਘ ਖੁਖਰਾਣਾ, ਗੁਰਲਾਲ ਸਿੰਘ ਦਮਦਮੀ ਟਕਸਾਲ, ਠਾਕੁਰ ਸਿੰਘ , ਰੁਪਿੰਦਰ ਸਿੰਘ ਪੰਜਗਰਾਂਈ, ਹਰਜਿੰਦਰ ਸਿੰਘ ਬਾਬੇਕੇ ਏਕ ਨੂਰ ਖਾਲਸਾ ਫੋਜ, ਜਗਜੀਤ ਸਿੰਘ ਖੋਸਾ ਦਲ ਖਾਲਸਾ, ਭਾਈ ਸਾਧੂ ਸਿੰਘ, ਪ੍ਰਤਾਪ ਸਿੰਘ ਲੰਗੇਆਣਾ, ਭਾਈ ਸਾਧੂ ਸਿੰਘ, ਰਣਜੀਤ ਸਿੰਘ,ਗੁਰਵਿੰਦਰ ਸਿੰਘ ਡੇਮਰੂ, ਹਰਜੀਤ ਸਿੰਘ ਢਿਪਾਲੀ, ਹਰਜਿੰਦਰ ਸਿੰਘ , ਜਸਵਿੰਦਰ ਸਿੰਘ ਤਿਉਣਾ, ਬੋਹੜ ਸਿੰਘ ਭੁੱਟੀਵਾਲਾ, ਕੁਲਵਿੰਦਰ ਸਿੰਘ ਡੱਗੋਰੋਮਾਣਾ, ਜਸਪਿੰਦਰ ਸਿੰਘ ਡੱਲੇਵਾਲਾ, ਜਗਸੀਰ ਸਿੰਘ ਡੱਲੇਵਾਲਾ, ਬਲਦੇਵ ਸਿੰਘ ਡੱਲੇਵਾਲਾ, ਗੁਰਸੇਵਕ ਸਿੰਘ ਭਾਣਾ ਸਰਦਾਰੀਆਂ ਟਰੱਸਟ , ਭਾਈ ਗੁਰਭਾਗ ਸਿੰਘ ਮਰੂੜ, ਦਲੇਰ ਸਿੰਘ ਡੋਡ ਸਿੱਖ ਸਟੂਡੈਟ ਫੈਡਰੇਸ਼ਨ ਫਰੀਦਕੋਟ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,