November 5, 2015 | By ਸਿੱਖ ਸਿਆਸਤ ਬਿਊਰੋ
ਪਟਿਆਲਾ (5 ਨਵੰਬਰ, 2015): ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਕਾਰਨ ਸੰਗਤਾਂ ਦੇ ਮਨ ਵਿੱਚ ਬਹੁਤ ਹੀ ਰੋਸ ਤੇ ਰੋਹ ਹੈ| ਜਿਸ ਕਰਕੇ ਪੰਜਾਬ ਵਿਚ ਸੰਗਤਾਂ ਵਲੋਂ ਰੋਸ ਮੁਜ਼ਾਹਰੇ, ਧਰਨੇ ਅਤੇ ਰੋਸ ਮਾਰਚ ਕੀਤੇ ਜਾ ਰਹੇ ਹਨ| ਇਸ ਦੌਰਾਨ ਦੋ ਸਿੰਘ ਸ਼ਹੀਦ ਤੇ ਅਨੇਕਾਂ ਲੋਕ ਜ਼ਖਮੀ ਹੋਏ ਹਨ| ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਹਿਣ ਕਰਨਾ ਕਿਸੇ ਵੀ ਧਰਮੀ ਮਨੁੱਖ ਵਾਸਤੇ ਅਕਹਿ ਅਤੇ ਅਸਹਿ ਹੈ| ਜਿਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੇ ਆਪਣੇ ਜਸ਼ਨ ਦੇ ਪ੍ਰੋਗ੍ਰਾਮ ਸਵੇਂ ਇੱਛਾ ਨਾਲ ਮੁਲਤਵੀ ਕਰਦੇ ਹੋਏ ਦਿਵਾਲੀ ਨੂੰ ਕਾਲੀ ਦਿਵਾਲੀ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ|

ਯੂਨਵਿਰਸਿਟੀ ਵਿਚੋਂ ਅਸ਼ਲੀਲ ਪ੍ਰੋਗਰਾਮ ਬੰਦ ਕਰਵਾਉਣ ਲਈ ਧਰਨਾ ਦਿੰਦੇ ਵਿਦਿਆਰਥੀ
ਇਨ੍ਹਾਂ ਭਾਵਨਾਵਾਂ ਨੂੰ ਧਿਆਨ ਵਿਚ ਰਖਦਿਆਂ ਹੋਇਆ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ 19/10/2015 ਨੂੰ ਯੂਨੀਵਰਸਿਟੀ ਕੈਂਪਸ ਦੇ ਸਮੁੱਚੇ ਜ੍ਹਨ ਦੇ ਪ੍ਰੋਗ੍ਰਾਮਾਂ ਨੂੰ ਰੱਦ ਕਰਵਾਉਣ ਸੰਬੰਧੀ ਰਜਿਸਟਰਾਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ| ਇਸ ਤੋਂ ਬਾਅਦ ਵੀ ਵਿਦਿਆਰਥੀਆਂ ਦੁਆਰਾ ਵਾਰ-ਵਾਰ ਇਸ ਸੰਬੰਧੀ ਯੂਨੀਵਰਸਿਟੀ ਅਥਾਰਟੀ ਨੂੰ ਮਿਲ ਕੇ ਮੰਗ ਸਬੰਧੀ ਧਿਆਨ ਦਿਵਾਇਆ ਗਿਆ|

ਅਸ਼ਲੀਲ ਪ੍ਰੋਗਰਾਮਾਂ ਦਾ ਵਿਰੋਧ ਕਰਦੀਆਂ ਵਿਦਿਆਰਥਣਾਂ
ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀ ਭਲਾਈ ਡੀਨ ਵਲੋਂ ਮੀਡੀਆ ਵਿਚ ਪ੍ਰੋਗ੍ਰਾਮਾਂ ਦੇ ਰੱਦ ਕਰਨ ਸੰਬੰਧੀ ਖਬਰਾਂ ਵੀ ਆਈਆਂ ਪ੍ਰੰਤੂ ਅੰਦਰਖਾਤੇ ਕ੍ਰਿ੍ਹਪੋਲੇਸੀਆ ਪ੍ਰੋਗ੍ਰਾਮ ਦੀਆਂ ਤਿਆਰੀਆਂ ਚਲਦੀਆਂ ਰਹੀਆਂ ਜੋ ਵਿਦਿਆਰਥੀਆਂ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ ਕਿਉਂਕਿ ਇਸ ਸੰਬੰਧੀ ਯੂਨੀਵਰਸਿਟੀ ਅਥਾਰਟੀ ਵਲੋਂ ਵਿਦਿਆਰਥੀਆਂ ਨੂੰ ਧੋਖੇ ਵਿਚ ਰੱਖਿਆ ਗਿਆ| ਇਹ ਕੰਮ ਕਰਕੇ ਇਕ ਪਾਸੇ ਯੂਨੀਵਰਸਿਟੀ ਅਥਾਰਟੀ ਨੇ ਪੰਜਾਬ ਦੇ ਸੋਗਮਈ ਮਾਹੌਲ ਨਾਲ ਖਿਲਵਾੜ ਕੀਤਾ, ਦੂਜੇ ਪਾਸੇ ਵਿਦਿਆਰਥੀਆਂ ਦੇ ਆਪਸ ਵਿਚ ਟਕਰਾਅ ਦਾ ਵੀ ਮਾਹੌਲ ਸਿਰਜਿਆ ਜੋ ਕਿ ਅਤਿ ਨਿੰਦਣਯੋਗ ਹੈ|
ਇਸ ਸਮੁੱਚੇ ਹਾਲਾਤਾਂ ਨੂੰ ਧਿਆਨ ਵਿਚ ਰਖਦਿਆਂ ਹੋਇਆ ਸਮੂਹ ਵਿਦਿਆਰਥੀਆਂ ਦੀ ਪੁਰਜੋਰ ਮੰਗ ਹੈ ਕਿ ਯੂਨੀਵਰਸਿਟੀ ਕੈਂਪਸ ਵਿਚ ਵਿਦਿਅਕ ਵਾਤਾਵਰਨ ਅਤੇ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਯੂਨੀਵਰਸਿਟੀ ਵਿਚ ਖੁੱਲੇਆਮ ਚੱਲ ਰਹੇ ਡੀਜੇ ਨੂੰ ਪੱਕੇ ਤੌਰ ‘ਤੇ ਬੰਦ ਕੀਤਾ ਜਾਵੇ ਜਿਸ ਵਿਚ ਲੜਕੀਆਂ ਦੇ ਨਾਮ ‘ਤੇ ਗਾਣੇ ਲਗਾਏ ਜਾਂਦੇ ਹਨ ਅਤੇ ਭੱਦੇ ਕੁਮੈਂਟ ਕਰਕੇ ਵਿਦਿਅਕ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਹੈ| ਫੈਸ਼ਨ ਸ਼ੋਅ ਵਰਗੇ ਅਸਭਿਅਕ ਪ੍ਰੋਗ੍ਰਾਮਾਂ ਨੂੰ ਹਮੇਸ਼ਾਂ ਲਈ ਬੰਦ ਕੀਤਾ ਜਾਵੇ ਅਤੇ ਕੈਂਪਸ ਵਿਚ ਨਿੱਜੀ ਸੰਗਠਨਾਂ ਵਲੋਂ ਬੁਲਾਏ ਜਾ ਰਹੇ ਅਸਲੀਲ ਗਾਇਕਾਂ ਨੂੰ ਬੁਲਾਉਣ ਦਾ ਰਿਵਾਜ਼ ਬੰਦ ਕਰਕੇ ਗਾਇਕ ਬੁਲਾਉਣ ਦਾ ਅਧਿਕਾਰ ਯੂਨੀਵਰਸਿਟੀ ਪ੍ਰਸਾਸਨ ਆਪਣੇ ਖੇਤਰ ਵਿਚ ਰੱਖੇ ਤਾਂ ਜੋ ਵਿਦਿਆਰਥੀਆਂ ਨੂੰ ਸੁਚੱਜਾ ਵਿਦਿਅਕ ਮਾਹੌਲ ਪ੍ਰਾਪਤ ਹੋ ਸਕੇ|
ਇੱਕ ਪਾਸੇ ਤਾਂ ਸਮੁੱਚੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਸੋਗਮਈ ਮਾਹੌਲ ਹੈ, 1984 ਦੀ ਸਿੱਖ ਨਸਲਕ੍ਹੁੀ ਨੂੰ ਯਾਦ ਕੀਤਾ ਜਾ ਰਿਹਾ ਹੈ| ਅਜਿਹੇ ਸਮੇਂ ਵਿਚ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਜਸ਼ਨਾਂ ਦੇ ਪ੍ਰੋਗ੍ਰਾਮ ਮਨਾਉਣ ਦੀ ਆਗਿਆ ਦੇਣ ਕਾਰਨ ਪ੍ਰਸ਼ਾਸ਼ਨਨੂੰ ਸਮੁੱਚੀ ਲੋਕਾਈ ਤੋਂ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ| ਇਸ ਦੇ ਰੋਸ ਵਜੋਂ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਪ੍ਰਸਾਸਨ ਵਿਰੁੱਧ ਕਾਲੀਆਂ ਝੰਡੀਆਂ ਲੈ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਾਂਤਮਈ ਢੰਗ ਨਾਲ ਪ੍ਰਦਰ੍ਹਨ ਕੀਤਾ ਗਿਆ| ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਅਸਭਿਅਕ ਪ੍ਰੋਗਰਾਮਾਂ ਨੂੰ ਸਰਪ੍ਰਸਤੀ ਦੇਣ ਵਾਲਿਆਂ ਦਾ ਵਿਰੋਧ ਜਾਰੀ ਰਹੇਗਾ| ਇਸ ਮੌਕੇ ਤੇ ਵਿਦਿਆਰਥੀਆਂ ਵਲੋਂ
ਸਮੂਹ ਵਿਦਿਆਰਥੀ ਜੱਥੇਬੰਦੀਆਂ ਅਤੇ ਸਿੱਖ ਜੱਥੇਬੰਦੀਆਂ ਨੂੰ ਵਿਦਿਆਰਥੀਆਂ ਦਾ ਸਾਥ ਦੇਣ ਅਤੇ ਪੰਜਾਬੀ ਯੂਨੀਵਰਸਿਟੀ ਪ੍ਰ੍ਹਾਸਨ ਕੋਲ ਰੋਸ ਦਰਜ ਕਰਵਾਉਣ ਦੀ ਅਪੀਲ ਕੀਤੀ| ਇਸ ਧਰਨੇ ਦੌਰਾਨ ਨਿਹੰਗ ਸਿੰਘਾਂ ਤੇ ਨੀਲੀ ਫੌਜਾਂ ਵਾਲੇ ਜੱਥੇਬੰਦੀਆਂ ਦੇ ਕੁਝ ਸਿੰਘ ਪਹੁੰਚੇ ਤੇ ਯੂਨੀਵਰਸਿਟੀ ਪ੍ਰ੍ਹਾਸਨ ਦੇ ਇਸ ਕੰਮ ਦੀ ਘੋਰ ਨਿੰਦਾ ਕੀਤੀ ਅਤੇ ਯੂਨੀਵਰਸਿਟੀ ਵਿਦਿਆਰਥੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਸਹਿਮਤੀ ਜਤਾਈ| ਇਸ ਮੌਕੇ ਦੌਰਾਨ ਰਣਜੀਤ ਸਿੰਘ, ਗੁਰ੍ਹਰਨ ਸਿੰਘ, ਜਗਤਾਰ ਸਿੰਘ, ਜਗਜੀਤ ਸਿੰਘ, ਰਛਪਾਲ ਸਿੰਘ, ਅਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਸਿਮਰਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਪ੍ਰਬਵੀਰ ਸਿੰਘ, ਗੁਰਦੀਪ ਸਿੰਘ, ਗੁਰਸੇਵਕ ਸਿੰਘ ਆਦਿ ਹਾਜਰ ਸਨ|
Related Topics: Behbal Kalan Goli Kand, Incidents Beadbi of Guru Granth Sahib, Punjabi University Patiala