
April 3, 2016 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਪੰਜਾਬ ਵਿੱਚ ਇਸ ਸਮੇਂ ਗੁੰਡਿਆਂ, ਬਦਮਾਸ਼ਾਂ ਦਾ ਰਾਜ ਚੱਲ ਰਿਹਾ ਹੈ, ਜੋ ਦਿਨ ਦਿਹਾੜੇ ਧੀਆਂ ਦੀਆਂ ਇੱਜਤਾਂ ਨੂੰ ਹੱਥ ਪਾ ਰਹੇ ਹਨ। ਬੀਤੇ ਦਿਨਾਂ ਦੌਰਾਨ ਜਲੰਧਰ ਅਤੇ ਅੰਮ੍ਰਿਤਸਰ ਸਾਹਿਬ ਵਿੱਚ ਨੋਜਵਾਨ ਕੁੜੀਆਂ ਨੂੰ ਬਦਮਾਸ਼ਾਂ ਵੱਲੋਂ ਅਗਵਾ ਕੀਤੇ ਜਾਣ ਦੀਆਂ ਵਾਪਰੀਆਂ ਘਟਨਾਵਾਂ ਬਾਰੇ ਬੋਲਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਬਦਮਾਸ਼ ਅਨਸਰਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਉਹ ਬਿਨ੍ਹਾਂ ਡਰ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।
ਭਾਈ ਪਰਮਜੀਤ ਸਿੰਘ ਟਾਂਡਾ ਸਿੱਖ ਯੂਥ ਆਫ ਪੰਜਾਬ ਦੇ ਹੋਰ ਆਗੂਆਂ ਸਮੇਤ
ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੇ ਵਾਰਿਸ ਇੱਜਤਾਂ ਦੇ ਰਾਖੇ ਅਖਵਾਉਂਦੇ ਸੀ ਅੱਜ ਉਸ ਧਰਤੀ ਤੇ ਹੋ ਰਹੀਆਂ ਘਟਨਾਵਾਂ ਬਹੁਤ ਸ਼ਰਮਨਾਕ ਹਨ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੋਜੂਦਾ ਰਾਜਤੰਤਰ ਅੰਦਰ ਪੁਲਿਸ ਦੇ ਡਰੋਂ ਸ਼ਰੀਫ ਆਦਮੀ ਨੂੰ ਨੀਂਦ ਨਹੀਂ ਆਉਂਦੀ ਤੇ ਗੁੰਡੇ, ਬਦਮਾਸ਼ ਤੇ ਨਸ਼ੇ ਦੇ ਸਮਗਲਰ ਪੰਜਾਬ ਪੁਲਿਸ ਨੂੰ ਜੇਬ ਵਿੱਚ ਪਾਈ ਫਿਰਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਹੀਦੀ ਹੈ ਨਹੀਂ ਤਾਂ ਲੋਕ ਅਜਿਹੇ ਅਨਸਰਾਂ ਨਾਲ ਖੁਦ ਨਜਿੱਠਣ ਲਈ ਮਜਬੂਰ ਹੋਣਗੇ।
Related Topics: Bhai Paramjit Singh Tanda, Sikh Youth of Punjab