Tag Archive "article-25-b"

ਭਾਰਤ ਸਰਕਾਰ ਧਾਰਾ 25ਬੀ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਸਵੀਕਾਰ ਕਰੇ: ਸ਼੍ਰੋਮਣੀ ਕਮੇਟੀ

ਸਿੱਖ ਇੱਕ ਵੱਖਰੀ ਕੌਮ ਹੈ, ਇਸਦੇ ਸਿਧਾਂਤ, ਇਸਦੀ ਰਹਿਣੀ , ਇਸਦਾ ਸਭਿਆਚਾਰ ਸਭ ਕੁਝ ਹਿੰਦੂ ਧਰਮ ਤੋਂ ਵੱਖਰਾ ਹੈ ਅਤੇ ਇਸਨੂੰ ਸਵੀਕਾਰ ਕਰਦਿਆਂ ਭਾਰਤ ਸਰਕਾਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਰਾਜ ਸਭਾ 'ਚ ਗੁਰਦੁਆਰਾ ਐਕਟ ਸੋਧ ਬਿੱਲ ਨੂੰ ਪ੍ਰਵਾਨਗੀ ਦੇਣ ਦੀ ਸ਼ਲਾਘਾ ਕਰਦਿਆਂ ਕੀਤਾ।

ਅਮਰੀਕੀ ਕਮਿਸ਼ਨ ਵੱਲੋਂ ਭਾਰਤ ਵਿੱਚ ਸਿੱਖਾਂ ਨਾਲ ਹੁੰਦੇ ਵਿਤਕਰੇ ਨੂੰ ਸਵੀਕਾਰ ਕਰਨ ‘ਤੇ ਸਿੱਖਸ ਫਾਰ ਜਸਟਿਸ ਨੇ ਕੀਤੀ ਸ਼ਲਾਘਾ

ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂ.ਐਸ.ਸੀ.ਆਈ.ਆਰ.ਐਫ਼.) ਨੇ ਆਪਣੀ 2015 ਦੀ ਰਿਪੋਰਟ 'ਚ ਕਿਹਾ ਹੈ ਕਿ ਭਾਰਤੀ ਸਿੱਖ ਭਾਈਚਾਰਾ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਬਦਲਣ ਦੀ ਪੈਰਵੀ ਕਰ ਰਿਹਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ, ਜੈਨ ਅਤੇ ਬੋਧੀ ਮੱਤ ਨੂੰ ਅਪਣਾਉਣ ਵਾਲੇ ਲੋਕ ਹਿੰਦੂ ਹਨ ਤੇ ਉਨ੍ਹਾਂ ਨੂੰ ਹਿੰਦੂ ਧਾਰਮਿਕ ਸੰਸਥਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ।

ਸਵਿੰਧਾਨ ਦੀ ਧਾਰਾ 25ਬੀ ਨੂੰ ਤੋੜਨ ਲਈ ਆਨਲਾਈਨ ਪਟੀਸ਼ਨ ਤੇ 1 ਲੱਖ 21 ਹਜਾਰ ਦਸਤਖ਼ਤਾਂ ਨਾਲ ਪਟੀਸ਼ਨ ਹੋਈ ਪੂਰੀ: ਪੀਰ ਮੁਹੰਮਦ

"ਸਿੱਖ ਹਿੰਦੂ ਨਹੀਂ" ਆਨਲਾਈਨ ਪਟੀਸ਼ਨ ‘ਤੇ ਫਤਹਿਗੜ ਸਾਹਿਬ ਸ਼ਹੀਦੀਜੋੜ ਮੇਲ ਮੌਕੇ ਕੈਂਪ ਦੌਰਾਨ 1 ਲੱਕ 7 ਹਜਾਰ ਲੋਕਾਂ ਨੇ ਦਸਤਖ਼ਤ ਕੀਤੇ ਹਨ ਜਦਿਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 51,000 ਦਸਤਖ਼ਤ ਹੋਏ ਸਨ।

ਧਾਰਾ 25 ਬੀ ਵਿੱਚ ਸੋਧ ਦੀ ਮੁਹਿੰਮ ਨੂੰ ਮਿਲ ਰਹੀ ਹੈ ਸਿੱਖਾਂ ਦੀ ਭਾਰੀ ਹਿਮਾਇਤ

ਧਾਰਾ 25-ਬੀ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।ਧਾਰਾ 25 ਬੀ ਵਿੱਚ ਸੋਧ ਕਰਵਾਉਣ ਸਬੰਧੀ ਮੁਹਿੰਮ ਬਾਰੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਆਖਿਆ ਕਿ ਸਿੱਖ ਭਾਈਚਾਰੇ ਦੀ ਇਹ ਜਾਇਜ਼ ਮੰਗ ਹੈ ਕਿ ਉਨ੍ਹਾਂ ਆਖਿਆ ਕਿ ਇਹ ਢੁਕਵਾਂ ਸਮਾਂ ਹੈ ਕਿ ਸਮੂਹ ਸਿੱਖ ਸੰਸਦ ਮੈਂਬਰ ਇਕੱਠੇ ਹੋ ਕੇ ਇਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।

ਧਾਰਾ 25 ਨੂੰ ਖਤਮ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਮਤਾ ਪਾਸ ਕਰੇ: ਪੀਰ ਮੁਹੰਮਦ

ਸਿੱਖ ਇੱਕ ਵੱਖਰੀ ‘ਤੇ ਨਿਆਰੀ ਕੌਮ ਹੈ ਪਰ ਭਾਰਤੀ ਸੰਵਿਧਾਨ ਸਿੱਖਾਂ ਪ੍ਰਤੀ ਨਿਰਪੱਖ ਰਵੱਈਆ ਨਾ ਅਪਨਉਦਾ ਹੋਇਆ ਸਿੱਖਾਂ ਨੂੰ ਹਿੰਦੂ ਧਰਮ ਦੀ ਇੱਕ ਸ਼ਾਖ ਬਿਆਨਦਾ ਹੈ। ਇਸ ਲਈ ਇਸਨੇ ਮੱਦ 25 ਦੀ ਘਾੜਤ ਘੜੀ ਹੈ ਅਤੇ ਇਸ ਮਦ ਦੇ ਸਹਾਰੇ ਸਿੱਖ ਕੌਮ ਦੇ ਨਿਆਰੇਪਨ ਨੂੰ ਸੰਵਿਧਾਨਕ ਤੌਰ ‘ਤੇ ਖੋਰਾ ਲਾਇਆ ਜਾ ਰਿਹਾ ਹੈ।

ਧਾਰਾ 25 ਬੀ ਦਾ ਮਾਮਲਾ: ਸਿੱਖਾਂ ਨੂੰ ਗਣਤੰਤਰ ਦਿਵਸ ਦਾ ਬਾਈਕਾਟ ਕਰਦਿਆਂ ਵਿਰੋਧ ਦਰਸਾਉਣ ਦੀ ਦਲ ਖਾਲਸਾ ਨੇ ਕੀਤੀ ਅਪੀਲ

ਅੰਮ੍ਰਿਤਸਰ (14 ਦਸੰਬਰ, 2014): ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਹੀ ਬਹ੍ਰਾਮਣਵਾਦ ਇਸ ਦੀ ਨਿਆਰੀ ਹੋਂਦ ਨਾਲ ਖਾਰ ਖਾਂਦਾ ਆ ਰਿਹਾ ਹੈ।ਸਿੱਖ ਧਰਮ ਦੀ ਨਿਆਰੀ ਹਸਤੀ ਨੂੰ ਦਰਕਿਨਾਰ ਕਰਦਿਆਂ ਇਸਨੂੰ ਬ੍ਰਹਾਮਣਵਾਦ ਦੇ ਇੱਕ ਅੰਗ ਵੱਜੋਂ ਪ੍ਰਚਾਰਦਾ ਆ ਰਿਹਾ ਹੈ।

ਫੈਡਰੇਸ਼ਨ ਵੱਲੋਂ ਸਿੱਖ ਇੱਕ ਵੱਖਰੀ ਕੌਮ ਦੇ ਮੁੱਦੇ ‘ਤੇ ਆਰੰਭੀ ਦਸਤਖਤੀ ਮੁਹਿੰਮ ਦੀ ਹਮਾਇਤ ਕਰਦਿਆਂ ਸ਼ੌਮਣੀ ਕਮੇਟੀ ਪ੍ਰਧਾਨ ਨੇ ਕਮੇਟੀ ਮੈਂਬਰਾਂ ਨੂੰ ਕੀਤੀ ਅਪੀਲ

ਸਿੱਖਾਂ ਨੂੰ ਹਿੰਦੂ ਧਰਮ ਦੇ ਖਾਰੇ ਸਮੁੰਦਰ ਵਿੱਚ ਡੋਬਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਨੂੰ ਰੱਦ ਕਰਵਾਉਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਆਨ ਲਾਈਨ ਮੁਹਿੰਮ ਆਰੰਭੀ ਗਈ ਹੈ।

ਪੰਜਾਬ ਸਰਕਾਰ ਅਤੇ ਪੰਜਾਬ ਤੋਂ ਸੰਸਦ ਮੈਂਬਰ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਖਤਮ ਕਰਵਾਉਣ ਲਈ ਸੰਘਰਸ਼ ਕਰਨ: ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ

ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਕਾਰਨ ਹੀ ਸਿੱਖ ਕੌਮ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਇਸ ਲਈ ਅੱਜ ਲੋੜ ਹੈ ਕਿ ਸਮੁੱਚੀ ਸਿੱਖ ਕੌਮ ਇੱਕ ਪਲੇਟਫਾਰਮ ’ਤੇ ਇਕੱਠੀ ਹੋ ਕੇ ਧਾਰਾ 25 ਨੂੰ ਖਤਮ ਕਰਨ ਲਈ ਸੰਘਰਸ਼ ਕਰੇ ਅਤੇ ਖਾਸ ਕਰਕੇ ਪੰਜਾਬ ਸਰਕਾਰ ਅਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਗਏ ਪੰਜਾਬ ਨਾਲ ਸਬੰਧਿਤ ਅਤੇ ਸਿੱਖੀ ਪ੍ਰਤੀ ਦਰਦ ਰੱਖਣ ਵਾਲੇ ਸਮੂਹ ਸੰਸਦ ਮੈਂਬਰ ਧਾਰਾ 25 ਨੂੰ ਖਤਮ ਕਰਨ ਸਬੰਧੀ ਆਵਾਜ ਸੈਂਟਰ ਵਿਚ ਉਠਾਉਣ।