Tag Archive "article-by-malkeet-singh-bhawanighar"

ਬਿਜਲ ਸੱਥ ਉੱਤੇ ਸਿੱਖਾਂ ਦੇ ਅੰਦਰੂਨੀ ਮਸਲੇ ਵਿਚਾਰਨ ਦਾ ਰੁਝਾਨ

ਪਿਛਲੇ ਕੁਝ ਸਮੇਂ ਤੋਂ ਥੋੜ੍ਹੇ ਥੋੜ੍ਹੇ ਵਕਫੇ ਦੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਲਗਾਤਾਰ ਚਰਚਾ ਚੱਲਣ ਲੱਗ ਪਈ ਹੈ। ਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਵਿਵਾਦਤ ਮੁੱਦੇ ਉਭਾਰੇ ਜਾਂਦੇ ਹਨ, ਕਦੀ ਗੁਰ ਇਤਿਹਾਸ ਉੱਤੇ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਕਦੀ ਸਿੱਖ ਇਤਿਹਾਸ ਵਿਚਲੀਆਂ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿੰਨ੍ਹਾਂ ਉੱਤੇ ਸਾਰੇ ਸਿੱਖ ਇਕਮੱਤ ਨਹੀਂ ਹਨ, ਕਦੀ ਖਾੜਕੂ ਸੰਘਰਸ਼ ਦੇ ਫੈਸਲਿਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ

ਤੀਜੇ ਘੱਲੂਘਾਰੇ ਨੂੰ ਕਿਵੇਂ ਯਾਦ ਕੀਤਾ ਜਾਵੇ ?

ਜੂਨ '84 ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਬਠਿੰਡਾ ਵਿਖੇ ਯਾਦਗਾਰੀ ਸਮਾਗਮ ਕਰਵਾਇਆ ਗਿਆ।

ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ…

ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ...

ਮੌਤ ਦਾ ਡਰ ਅਤੇ ਸਿਆਸਤ – ਮਲਕੀਤ ਸਿੰਘ ‘ਭਵਾਨੀਗੜ੍ਹ’

ਡਰ ਸਾਰੀ ਉਮਰ ਬੰਦੇ ਦੇ ਨਾਲ ਨਾਲ ਤੁਰਦਾ ਹੈ। ਕਿਸੇ ਨੂੰ ਘਰ ਪਰਿਵਾਰ ਦਾ ਡਰ, ਕਿਸੇ ਨੂੰ ਹੋਰ ਪੂੰਜੀ ਖੁੱਸ ਜਾਣ ਦਾ ਡਰ, ਆਪਣੇ ਕੀਤੇ ...

ਇਮਾਨਦਾਰੀ ਬਨਾਮ ਪੱਖਪਾਤੀ ਢਾਂਚਾ – ਮਲਕੀਤ ਸਿੰਘ ‘ਭਵਾਨੀਗੜ੍ਹ’

ਇੰਡੀਆ ਦਾ ਮੌਜੂਦਾ ਪ੍ਰਬੰਧਕੀ ਢਾਂਚਾ ਪੱਖਪਾਤੀ ਹੈ, ਬਿੱਪਰ ਪੱਖੀ ਹੈ, ਅਮੀਰ ਪੱਖੀ ਹੈ ਅਤੇ ਪੂੰਜੀਵਾਦੀ ਪੱਖੀ ਹੈ, ਇਹ ਗੱਲ ਭਾਵੇਂ ਅੱਜ ਦੀ ਹੀ ਨਹੀਂ ਕਹੀ ਜਾ ਰਹੀ ਸਗੋਂ ਸਮੇਂ ਸਮੇਂ ਉੱਤੇ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਬੰਦਿਆਂ ਰਾਹੀਂ ਵੱਖ ਵੱਖ ਰੂਪਾਂ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਆਈ ਹੈ। ਪੱਖਪਾਤੀ ਢਾਂਚਾ ਹੋਣ ਕਰਕੇ ਇੱਥੇ ਸਾਰਿਆਂ ਲਈ ਇਕੋ ਜਿਹਾ ਵਰਤਾਰਾ ਨਹੀਂ ਹੈ। ਇਸ ਪ੍ਰਬੰਧ ਵਿੱਚ ਕਿਸੇ ਇਕ ਦਾ ਨਿੱਜੀ ਰੂਪ ਵਿੱਚ ਇਮਾਨਦਾਰ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਅਤੇ ਨਾ ਹੀ ਹੁਣ ਇੱਥੇ ਸਿਰਫ ਸੱਤਾ ਤਬਦੀਲੀ ਦੀ ਹੀ ਗੱਲ ਰਹੀ ਹੈ।

ਪੁਲਸ ਮੁਕਾਬਲੇ (ਲੇਖਕ – ਮਲਕੀਤ ਸਿੰਘ ‘ਭਵਾਨੀਗੜ੍ਹ’)

ਜਦੋਂ ਵੀ ਕੋਈ ਪੁਲਸ ਮੁਕਾਬਲੇ ਦੀ ਖਬਰ ਆਉਂਦੀ ਹੈ ਤਾਂ ਉਸਦੀ ਚਰਚਾ ਅਤੇ ਵਿਰੋਧ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਕੋਈ ਮਾਮਲਾ ਜਿਆਦਾ ਸਮਾਂ ਚਰਚਾ ਵਿੱਚ ਰਹਿੰਦਾ ਕੋਈ ਥੋੜਾ, ਕਿਸੇ ਦਾ ਜਿਆਦਾ ਵਿਰੋਧ ਹੁੰਦਾ ਕਿਸੇ ਦਾ ਥੋੜਾ। ਇੰਡੀਆ ਵਿੱਚ ਪੁਲਸ ਮੁਕਬਲਿਆਂ ਦਾ ਸ਼ੱਕੀ ਲੱਗਣਾ ਵੱਧਦਾ ਹੀ ਜਾ ਰਿਹਾ ਹੈ ਭਾਵੇਂ ਇਹ ਹੁਣੇ ਹੀ ਨਹੀਂ ਹੋਇਆ, 1997 ਵਿੱਚ ਐਨ.ਐਚ.ਆਰ.ਸੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਲਿਖਿਆ ਸੀ ਕਿ ਲੋਕਾਂ ਅਤੇ ਸੰਸਥਾਵਾਂ ਵੱਲੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਕਿ ਝੂਠੇ ਪੁਲਸ ਮੁਕਾਬਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,

ਪਾਤਸ਼ਾਹੀ ਦਾਅਵਾ ਅਤੇ ਰਾਜ (ਲੇਖਕ – ਮਲਕੀਤ ਸਿੰਘ ‘ਭਵਾਨੀਗੜ੍ਹ’)

ਕੁਝ ਸਮੇਂ ਤੋਂ ਆਪਣੇ ਅੰਦਰ ਦੀ ਢਿੱਲ ਕਾਰਨ ਕੁਝ ਬਾਹਰੀ ਪ੍ਰਭਾਵਾਂ ਹੇਠ ਅਜਿਹਾ ਆਏ ਕਿ ਅਸੀਂ ਪਾਤਸ਼ਾਹੀ ਦਾਅਵੇ ਅਤੇ ਰਾਜ ਕਰਨ ਦੀ ਗੱਲ ਨੂੰ ਰਲ ਗੱਡ ਕਰ ਲਿਆ ਹੈ। ਸਾਡੀ ਸਾਰੀ ਪਹੁੰਚ ਮੌਜੂਦਾ ਪ੍ਰਚਲਤ ਤਰੀਕਿਆਂ ਵਿੱਚੋਂ ਲੰਘ ਰਹੀ ਹੈ ਅਤੇ ਉਸ ਤੋਂ ਵੀ ਅਗਾਂਹ ਦਿਨ ਪਰ ਦਿਨ ਆਪਣਾ ਘੇਰਾ ਸੁੰਘੜਦੀ ਜਾ ਰਹੀ ਹੈ

ਮਹਿਰਾਜ ਦੇ ਇਕੱਠ ਨੂੰ ਕਿਵੇਂ ਵੇਖੀਏ?

ਆਪਸੀ ਵੱਖਰੇਵਿਆਂ ਦੇ ਹੁੰਦਿਆਂ ਵੀ ਸਾਂਝੇ ਦੁਸ਼ਮਣ ਖਿਲਾਫ ਇਕੱਠੇ ਹੋ ਕੇ ਲੜਨਾ ਸਿਆਣਪ ਹੁੰਦੀ ਹੈ। ਲੜਾਈ ਦੌਰਾਨ ਅਕਸਰ ਇਹ ਨੀਤੀ ਵਰਤ ਲਈ ਜਾਂਦੀ ਹੈ। ਇਸ ਤੋਂ ਇਲਾਵਾ ਸੰਘਰਸ਼ ਵਿੱਚ ਕਈ ਵਾਰ ਕੁਝ ਅਜਿਹੇ ਬੰਦੇ ਵੀ ਨਾਲ ਤੋਰਨੇ ਪੈਂਦੇ ਹਨ ਜਿਹਨਾਂ ਦਾ ਪਤਾ ਹੁੰਦਾ ਕਿ ਇਹ ਧੁਰ ਤੱਕ ਜਾਣ ਦੇ ਸਮਰੱਥ ਨਹੀਂ, ਕਿਸੇ ਵਕਤ ਵੀ ਧੋਖਾ ਦੇ ਸਕਦੇ ਹਨ,

ਸਾਕਾ ਨਨਕਾਣਾ ਸਾਹਿਬ : ਜਦੋਂ ਪੀੜ ਅਰਦਾਸ ਬਣੀ

ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ “ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨ੍ਹਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।” ਹੁਣ ਤਾਂ ਅਸੀਂ ਜ਼ਮੀਨੀ ਹੱਦਾਂ ਉੱਤੇ ਲਾ ਦਿੱਤੀਆਂ ਬੰਦਿਸ਼ਾਂ ਕਰ ਕੇ ਇਹ ਅਰਦਾਸ ਕਰਦੇ ਹਾਂ ਪਰ ਅੱਜ ਤੋਂ 100 ਵਰ੍ਹੇ ਪਹਿਲਾਂ ਵੀ ਸਿੱਖਾਂ ਨੇ ਇਹੀ ਅਰਦਾਸਾਂ ਕੀਤੀਆਂ ਜਦੋਂ ਮਹੰਤ ਨਰਾਇਣ ਦਾਸ ਵੱਲੋਂ ਸਰਕਾਰ ਦੀ ਸ਼ਹਿ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਸੀ,

ਕਿਸਾਨੀ ਸੰਘਰਸ਼ : ਅਗਵਾਈ ਅਤੇ ਸਹਿਯੋਗੀ ਭਾਵਨਾਵਾਂ ਦਾ ਤਵਾਜ਼ਨ

ਨਵੇਂ ਬਣੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਤਕਰੀਬਨ ਹਰ ਵਰਗ ਦਾ ਜ਼ਬਰਦਸਤ ਸਹਿਯੋਗ ਪ੍ਰਾਪਤ ਹੋਇਆ ਹੈ। ਜਦੋਂ ਸੰਘਰਸ਼ ਪੰਜਾਬ ਵਿੱਚ ਹੀ ਸੀ ਓਦੋਂ ਤੋਂ ਹੀ ਵੱਖ ਵੱਖ ਵਰਗਾਂ ਦੁਆਰਾ ਹਰ ਸੰਭਵ ਤਰੀਕੇ ਰਾਹੀਂ ਸੰਘਰਸ਼ ਵਿੱਚ ਯੋਗਦਾਨ ਪਾਇਆ ਗਿਆ।

Next Page »