Tag Archive "bhai-kanwarpal-singh"

ਕਸ਼ਮੀਰ ‘ਚ ਸਾਜਿਸ਼ ਤਹਿਤ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਵਿਉਂਤ ਰਚੀ ਜਾ ਰਹੀ ਹੈ: ਦਲ ਖ਼ਾਲਸਾ

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਮੋਦੀ ਸਰਕਾਰ ਪਾਸੋਂ ਕਸ਼ਮੀਰੀ ਸਿੱਖਾਂ ਦੀ ਹਿਫਾਜ਼ਤ ਲਈ ਲਾਈ ਗੁਹਾਰ ਦਾ ਸਿਧਾਂਤਕ ਵਿਰੋਧ ਕਰਦਿਆਂ ਕਿਹਾ ਕਿ ਕਸ਼ਮੀਰ, ਪੰਜਾਬ ਦਾ ਗੁਆਂਢੀ ਸੂਬਾ ਹੈ ਅਤੇ ਆਪਣੇ ਗੁਆਂਢੀ ਨਾਲ ਗੱਲ ਕਰਨ ਲਈ ਦਿੱਲੀ ਦੀ ਦਖਲ਼ਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੀਨਗਰ ਵਿੱਚ ਇੱਕ ਸਾਜਿਸ਼ ਅਤੇ ਸ਼ਰਾਰਤ ਤਹਿਤ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਵਿਉਂਤ ਰਚੀ ਜਾ ਰਹੀ ਹੈ ਕਿਉਕਿ ਕੇਂਦਰ ਤੇ ਸੂਬਾ ਸਰਕਾਰ ਦੇ ਹੱਥੋਂ ਉਥੇ ਦੀ ਸਥਿਤੀ ਕੰਟਰੋਲ ਵਿੱਚ ਨਹੀਂ ਆ ਰਹੀ।

ਪੰਥਕ ਜਥੇਬੰਦੀਆਂ ਵਲੋਂ ਸਿੱਖ ਹੱਕਾਂ ਨੂੰ ਦਬਾਉਣ ਦੇ ਖਿਲਾਫ 15 ਅਗਸਤ ਨੂੰ ਲੁਧਿਆਣਾ ਵਿਖੇ ਮੁਜਾਹਰਾ

ਭਾਰਤੀ ਸਟੇਟ ਦੇ ਜ਼ੁਲਮਾਂ ਵਿਰੁਧ ਏਕੇ ਦਾ ਮੁਜ਼ਾਹਰਾ ਕਰਦਿਆਂ, ਵਖੋ-ਵੱਖ ਪੰਥਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਭਾਰਤੀ ਅਜ਼ਾਦੀ ਦੇ ਮੂਲ ਸੰਕਲਪ ਉਤੇ ਸਵਾਲਿਆ ਚਿੰਨ੍ਹ ਲਾਇਆ ਹੈ। ਇਸ ਸੰਦਰਭ ਵਿੱਚ ਇਹਨਾਂ ਜਥੇਬੰਦੀਆਂ ਜਿਨ੍ਹਾਂ ਵਿੱਚ ਦਲ ਖਾਲਸਾ, ਸਿੱਖ ਸਟੂਡੈਂਟਸ ਫੈਡਰੇਸ਼ਨ, ਅਖੰਡ ਕੀਰਤਨੀ ਜਥਾ, ਸਤਿਕਾਰ ਕਮੇਟੀ, ਸਿੱਖ ਯੂਥ ਆਫ ਪੰਜਾਬ ਸ਼ਾਮਿਲ ਹਨ, ਵੱਲੋਂ 15 ਅਗਸਤ ਨੂੰ ਲੁਧਿਆਣਾ ਵਿਖੇ ਭਾਰਤੀ ਆਜ਼ਾਦੀ ਦਿਹਾੜੇ ਵਿਰੁੱਧ ਸਿੱਖ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਜਗਰਾਉਂ ਪੁਲ 'ਤੇ ਸਵੇਰੇ 11 ਵਜੇ ਰੋਹ ਭਰਿਆ ਮੁਜ਼ਾਹਰਾ ਕੀਤਾ ਜਾਵੇਗਾ।

ਦਲ ਖ਼ਾਲਸਾ ਨੇ ਫਿਲਮ ‘ਉਡਤਾ ਪੰਜਾਬ’ ‘ਤੇ ਰੋਕਾਂ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਰਵੱਈਆ ਕਰਾਰ ਦਿੱਤਾ

ਅਗਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਫਿਲਮ 'ਉਡਤਾ ਪੰਜਾਬ' 'ਤੇ ਸੈਂਸਰ ਬੋਰਡ ਵੱਲੋਂ ਲਾਈਆਂ ਗਈਆਂ ਰੋਕਾਂ ਉੱਤੇ ਵਰਦਿਆਂ ਦਲ ਖ਼ਾਲਸਾ ਨੇ ਇਸ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਤੇ ਤਾਨਾਸ਼ਾਹੀ ਰਵੱਈਆ ਕਰਾਰ ਦਿੱਤਾ ਹੈ।

ਸਿੱਖ ਕੌਮ 6 ਜੂਨ ਨੂੰ “ਖ਼ਾਲਿਸਤਾਨ ਡੇ” ਵਜੋਂ ਮਨਾਵੇ: ਦਲ ਖ਼ਾਲਸਾ

ਦਲ ਖ਼ਾਲਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਸ਼ਹਾਦਤ ਤੋਂ ਪਹਿਲਾਂ ਕਹੇ ਗਏ ਇਹ ਸ਼ਬਦ ਕਿ "ਜੇਕਰ ਭਾਰਤ ਸਰਕਾਰ ਦਰਬਾਰ ਸਾਹਿਬ 'ਤੇ ਹਮਲਾ ਕਰਦੀ ਹੈ, ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ" ਨੂੰ ਸਤਿਕਾਰ ਅਤੇ ਸੱਚੀ ਸ਼ਰਧਾ ਭੇਂਟ ਕਰਨ ਲਈ ਵਿਸ਼ਵ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ 6 ਜੂਨ ਨੂੰ "ਖਾਲਿਸਤਾਨ ਡੇ" ਵਜੋਂ ਮਨਾਉਣ।

32 ਵਰ੍ਹਿਆਂ ਬਾਅਦ ਜ਼ਖਮ ਅੱਜ ਵੀ ਹਰੇ ਹਨ: ਭਾਈ ਹਰਪਾਲ ਸਿੰਘ ਚੀਮਾ

ਜੂਨ 1984 ਦੇ ਦਰਬਾਰ ਸਾਹਿਬ ਉਤੇ ਹਮਲੇ ਦੀ 32ਵੀ ਵਰ੍ਹੇਗੰਢ ਮੌਕੇ 3 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ ਅਤੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਸੱਦੇ ਪ੍ਰਤੀ ਲੋਕਾਂ ਵਿੱਚ ਚੇਤਨਤਾ ਪੈਦਾ ਕਰਨ ਦੇ ਮੰਤਵ ਨਾਲ ਦਲ ਖਾਲਸਾ ਨੇ ਇਸ ਸਬੰਧੀ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਜਥੇਬੰਦੀ ਦੇ ਨੌਜਵਾਨਾਂ ਨੇ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਘੱਲੂਘਾਰਾ ਸਬੰਧੀ ਸਾਹਿਤ ਅਤੇ ਪੋਸਟਰ ਵੰਡੇ ਅਤੇ ਲੋਕਾਂ ਕੋਲੋਂ ਬੰਦ ਨੂੰ ਸਫਲ ਬਨਾਉਣ ਲਈ ਸਹਿਯੋਗ ਮੰਗਿਆ।

ਗ਼ੈਰ-ਕਾਨੂੰਨੀ ਢੰਗ ਵਰਤ ਕੇ ਭਾਈ ਦਲਜੀਤ ਸਿੰਘ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ:ਦਲ ਖ਼ਾਲਸਾ

ਲੁਧਿਆਣਾ ਅਦਾਲਤ ਵੱਲੋਂ ਪੰਥਕ ਆਗੂ ਭਾਈ ਦਲਜੀਤ ਸਿੰਘ ਨੂੰ ੨੦੧੨ ਵਿੱਚ ਗੈਰਕਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਦਰਜ ਕੀਤੇ ਕੇਸ ਵਿੱਚੋਂ ਬਰੀ ਕਰਨ ਦੇ ਸੁਣਾਏ ਗਏ ਫੈਂਸਲੇ ਦਾ ਸਵਾਗਤ ਕਰਦਿਆਂ, ਦਲ ਖ਼ਾਲਸਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਵਰਦਿਆਂ ਕਿਹਾ ਕਿ ਉਨ੍ਹਾਂ ਪੁਲਿਸ ਮਸ਼ੀਨਰੀ ਦੀ ਗਲਤ ਵਰਤੋਂ ਕਰਦਿਆਂ ਦਲਜੀਤ ਸਿੰਘ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਦੇ ਰਾਜਨੀਤਿਕ ਜੀਵਨ ਨੂੰ ਬਰਬਾਦ ਕਰਨ ਲਈ ਇਹ ਝੂਠਾ ਕੇਸ ਪਵਾਇਆ ਸੀ।

ਪੰਜਾਬ ਦੇ ਪਾਣੀਆਂ ਦਾ ਮਸਲਾ: ਬੇਈਮਾਨ ਰਾਜਨੀਤਕ ਆਗੂਆਂ ਦੇ ਹੁੰਦਿਆਂ ਨਵਾਂ ਟ੍ਰਿਬਿਊਨਲ ਅੰਤ ਨੂੰ ਬੇਇਨਸਾਫੀ ਦਾ ਹਥਿਆਰ ਹੀ ਹੋ ਨਿਬੜੇਗਾ

ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਗੈਰ-ਰਾਏਪੇਰੀਅਨ ਸੂਬਿਆਂ ਨਾਲ ਦਰਿਆਈ ਪਾਣੀਆਂ ਦੇ ਝਗੜੇ ਨਿਬੇੜਣ ਲਈ ਨਵੇਂ ਟ੍ਰਿਬਿਊਨਲ ਦੀ ਮੰਗ ਵਿਚੋਂ ਨਿਕਲਣ ਵਾਲੇ ਨਤੀਜਿਆਂ ਉਤੇ ਸੰਜੀਦਾ ਸਵਾਲ ਖੜੇ ਕਰਦਿਆਂ, ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਕਿਹਾ ਕਿ ਭਾਰਤੀ ਜਸਟਿਸ ਸਿਸਟਮ ਦੀਆਂ ਤਰੁਟੀਆਂ ਅਤੇ ਦਿੱਲੀ ਦੀ ਤਖਤ ਉਤੇ ਬੈਠੀ ਬੇਈਮਾਨ ਰਾਜਨੀਤਿਕ ਲੀਡਰਸ਼ਿਪ ਦੇ ਹੁੰਦਿਆਂ ਨਵਾਂ ਟ੍ਰਿਬਿਊਨਲ ਵੀ ਪਹਿਲਾਂ ਵਾਂਗ ਅੰਤ ਨੂੰ ਪੰਜਾਬ ਲਈ ਬੇਇਸਾਫੀ ਦਾ ਹਥਿਆਰ ਹੋ ਨਿਬੜੇਗਾ।

ਦਲ ਖਾਲਸਾ ਨੇ ਬੈਲਜ਼ੀਅਮ ਵਿੱਚ ਹੋਏ ਬੰਬ ਧਮਾਕਿਆਂ ਦੀ ਕੀਤੀ ਨਿੰਦਾ

ਸਿੱਖ ਜੱਥੇਬੰਦੀ ਦਲ ਖਾਲਸਾ ਨੇ ਬੈਲਜ਼ੀਅਮ ਵਿੱਚ ਹੋਏ ਬੰਬ ਧਮਾਕਿਆਂ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਵੱਸਦੇ ਸਿੱਖਾਂ ਦੀ ਬਿਨ੍ਹਾ 'ਤੇ ਧਮਾਕਿਆਂ ਦਾ ਸ਼ਿਕਾਰ ਹੋਏ ਲੋਕਾਂ ਅਤੇ ਬੈਲਜ਼ੀਅਮ ਸਰਕਾਰ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬ ਨੂੰ ਲੁੱਟਣ ਵਾਲੇ ਅਤੇ ਪਾਣੀਆ ਦੇ ਮੁੱਦੇ ਉਤੇ ਦੋਗਲੀ ਨੀਤੀ ਰੱਖਣ ਵਾਲਿਆ ਨੂੰ ਕਾਹਦਾ ਮਾਣ: ਦਲ ਖਾਲਸਾ

ਅਕਾਲੀ ਦਲ ਵਲੋਂ ਹੋਲੇ ਮਹੱਲੇ 'ਤੇ ਪ੍ਰਕਾਸ਼ ਸਿੰਘ ਬਾਦਲ ਨੂੰ 'ਪੰਜਾਬ ਦੇ ਰਾਖੇ' ਅਤੇ ਸੁਖਬੀਰ ਸਿੰਘ ਬਾਦਲ ਨੂੰ 'ਪਾਣੀਆਂ ਦੇ ਰਾਖੇ' ਦਾ ਮਾਣ ਦੇਣ ਦੇ ਫੈਸਲੇ ਉਤੇ ਤਿੱਖੀ ਟਿਪਣੀ ਕਰਦਿਆ ਦਲ ਖਾਲਸਾ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਪਾਣੀਆਂ ਦੇ ਮੁੱਦੇ ਉਤੇ ਉਹਨਾਂ ਦੀ ਪੁਹੰਚ ਦੋਗਲੀ, ਸਮਝੌਤਾਵਾਦੀ ਅਤੇ ਨਾ-ਲਾਇਕੀ ਵਾਲੀ ਰਹੀ ਹੈ।

“ਸਤਲੁਜ-ਯਮੁਨਾ ਲਿੰਕ ਨਹਿਰ ਦਾ ਸੱਚ” ਸਿਰਲੇਖ ਹੇਠ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਇਸ਼ਤਿਹਾਰ ਕੀਤਾ ਜਾਰੀ

ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਬਨਾਉਣ ਦੀ ਵਿਉਂਤ ਦੁਨਿਆ ਵਿੱਚ ਪ੍ਰਵਾਣਿਤ ਰਾਏਪੇਰੀਆਨ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁਟੱਣ ਦੀ ਨੀਯਤ ਨਾਲ ਘੜੀ ਗਈ ਸੀ। ਜਥੇਬੰਦੀਆਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲਗਾਤਾਰ ਹੋ ਰਹੀ ਲੁੱਟ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਸੱਚ ਸਬੰਧੀ ਪੋਸਟਰ ਜਾਰੀ ਕੀਤਾ ਜਿਸ ਦਾ ਸਿਰਲੇਖ ਸੀ ਪਾਣੀਆਂ ਦਾ ਮਾਲਕ ਪੰਜਾਬ, ਫੈਸਲਾ ਕਰੇ ਕੇਂਦਰ, ਤੇ ਮੌਜਾਂ ਲੁੱਟਣ ਹਰਿਆਣਾ ਅਤੇ ਰਾਜਸਥਾਨ।

« Previous PageNext Page »