Tag Archive "dalits-of-india"

ਕੀ ਦਲਿੱਤਾਂ ਉਤੇ ਜ਼ੁਲਮ ਦੀ ਕੋਈ ਨਵੀਂ ਗਾਥਾ ਲਿਖੀ ਜਾ ਰਹੀ ਹੈ?

ਸਾਡੇ ਕੁੱਝ ਲੋਕਾਂ ਨੇ ਇਸ ਬਿਮਾਰੀ ਦਾ ਆਪਣੇ ਲਈ ਨਵਾਂ 'ਨਾਮਕਰਣ' ਕਰ ਲਿਆ ਹੈ, ਤੇ ਇਸ ਨੂੰ ਇੱਕ ਰੂਪ ਵਿੱਚ ਮਾਨਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਗਾਂਧੀ ਦੇ ਲਫਜ਼ 'ਹਰੀਜਨ' ਦੀ ਥਾਂ ਤੇ ਲਫਜ਼ 'ਮਜ਼੍ਹਬੀ' ਘੜ੍ਹ ਲਿਆ ਗਿਆ, ਅਤੇ 'ਚਾਰ ਵਰਣਾਂ' ਨੂੰ 'ਚਾਰ ਪੌੜ੍ਹਿਆਂ' ਦਾ ਰੂਪ ਦੇ ਦਿੱਤਾ ਗਿਆ ਹੈ। ਇਹ ਸੱਭ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਤੇ ਦਸਮ ਪਾਤਸ਼ਾਹ ਦੇ ਖਾਲਸਾ ਪੰਥ ਦਾ ਰਸਤਾ ਨਹੀਂ ਹੈ, ਰਾਹੋਂ ਕੁਰਾਹੇ ਪਏ ਲੋਕ ਇਸ ਦੀ ਭਾਵੇਂ ਜੋ ਮਰਜ਼ੀ 'ਜਸਟੀਫਿਕੇਸ਼ਨ' ਬਣਾ ਲੈਣ।

ਦਲਿਤਾਂ ‘ਤੇ ਜ਼ੁਲਮ, ਮਾਇਆਵਤੀ ਦਾ ਅਪਮਾਨ ਅਤੇ ਅੰਬੇਦਕਰ ਭਵਨ ਨੂੰ ਤੋੜਨਾ ਹਿੰਦੂਤਵ ਏਜੰਡੇ ਦਾ ਹਿੱਸਾ: ਮਾਨ

“ਬੀਜੇਪੀ, ਆਰ.ਐਸ.ਐਸ. ਆਦਿ ਜਮਾਤਾਂ ਹਿੰਦ ਵਿਚ ਹਿੰਦੂ, ਹਿੰਦੀ ਅਤੇ ਹਿੰਦੂਤਵ ਏਜੰਡੇ ਨੂੰ ਤਾਕਤ ਦੇ ਜ਼ੋਰ ਨਾਲ ਲਾਗੂ ਕਰਨ ਲਈ ਕਾਹਲੀਆਂ ਪਈਆਂ ਹੋਈਆਂ ਹਨ। ਗੁਜਰਾਤ ਵਿਚ ਦਲਿਤਾਂ ਉਤੇ ਹੋਏ ਜ਼ੁਲਮ, ਬੀਬੀ ਮਾਇਆਵਤੀ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਅਤੇ ਮੁੰਬਈ ਵਿਚ ਅੰਬੇਦਕਰ ਭਵਨ ਨੂੰ ਤੋੜਨ ਦੇ ਅਮਲ ਇਹਨਾਂ ਦੇ ਅੰਦਰ ਗੈਰ-ਹਿੰਦੂਆਂ ਲਈ ਪਨਪ ਰਹੀ ਨਫ਼ਰਤ ਅਤੇ ਹਿੰਦੂਤਵ ਨੂੰ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਫਿਰਕੂ ਜਮਾਤਾਂ ਹਿੰਦ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ ਨੂੰ ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇਣ ਦੇ ਬਿਲਕੁਲ ਸਮਰੱਥ ਨਹੀਂ ਹਨ।

ਗਊ ਰਖਿਅਕਾਂ ਹੱਥੋਂ ਦਲਿਤ ਨੌਜਵਾਨਾਂ ਦੀ ਕੁੱਟਮਾਰ ਦੇ ਵਿਰੋਧ ‘ਚ ਗੁਜਰਾਤ ‘ਚ ਬੰਦ, 2 ਮੌਤਾਂ

ਗੁਜਰਾਤ 'ਚ ਗੀਰ-ਸੋਮਨਾਥ ਜ਼ਿਲ੍ਹੇ ਦੇ ਊਨਾ ਕਸਬੇ 'ਚ ਦਲਿਤ ਨੌਜਵਾਨਾਂ ਦੀ ਕੁੱਟਮਾਰ ਦਾ ਮੁੱਦਾ ਹਿੰਸਕ ਹੋ ਗਿਆ ਹੈ। ਘਟਨਾ ਦੇ ਵਿਰੋਧ 'ਚ ਦਲਿਤ ਸੰਗਠਨਾਂ ਨੇ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ, ਜੋ ਕਈ ਥਾਵਾਂ 'ਤੇ ਹਿੰਸਕ ਹੋ ਗਿਆ। ਇਸ ਮਾਮਲੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਪੁਲਿਸ ਦਾ ਇਕ ਕਰਮਚਾਰੀ ਵੀ ਸ਼ਾਮਿਲ ਹੈ।

ਗੁਜਰਾਤ ਵਿਚ ਮਰੀ ਹੋਈ ਗਾਂ ਦੀ ਖੱਲ੍ਹ ਲਾਹੁਣ ‘ਤੇ ਦਲਿਤ ਨੌਜਵਾਨਾਂ ਨੂੰ ਕੁੱਟਿਆ ਗਿਆ

ਗੁਜਰਾਤ ਦੇ ਗੀਰ ਜ਼ਿਲ੍ਹੇ ਦੇ ਪਿੰਡ ਮੋਟਾ ਸਮਾਦੀਯਾਰਾ ਵਿਖੇ ਚਾਰ ਦਲਿਤ ਨੌਜਵਾਨਾਂ ਨੂੰ ਮਰੀ ਹੋਈ ਗਾਂ ਦੀ ਖੱਲ੍ਹ ਲਾਹੁਣ ਦੇ 'ਦੋਸ਼' ਵਿਚ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਗਿਆ, ਕਾਰ ਨਾਲ ਬੰਨ੍ਹ ਕੇ ਪੁਲਿਸ ਸਟੇਸ਼ਨ ਲਿਜਾਇਆ ਗਿਆ।ਇਸ ਘਟਨਾ ਦੀ ਵੀਡੀਓ ਵੱਟਸਐਪ ਅਤੇ ਹੋਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।

« Previous Page