Tag Archive "dharamvir-gandhi"

ਵੰਡ ਤੋਂ 70 ਸਾਲ ਬਾਅਦ, ਵਿਲੱਖਣ ‘ਅਰਦਾਸ’ ਕਰਕੇ ਕਤਲੇਆਮ ਦੀ ਮਾਫੀ ਮੰਗੀ ਗਈ

ਐਤਵਾਰ (3 ਸਤੰਬਰ) ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ 1947 'ਚ ਆਪਣਿਆਂ ਵਲੋਂ ਆਪਣਿਆਂ ਦੇ ਕਤਲੇਆਮ ਦੀ ਮਾਫੀ ਲਈ ਅਰਦਾਸ ਤੇ ਦੁਆ ਪ੍ਰੋਗਰਾਮ ਕੀਤਾ ਗਿਆ।

ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਪੰਜਾਬ ਦੇ ਪਾਣੀਆਂ ਦੀ ਸਮਸਿਆ ਅਤੇ ਹੱਲ ‘ਤੇ ਸੈਮੀਨਾਰ ਕਰਵਾਇਆ

ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਿਤ ਪੰਜਾਬ ਦੇ ਪਾਣੀਆਂ ਦੀ ਸਮਸਿਆ ਅਤੇ ਉਸਦੇ ਹੱਲ ਵਿਸ਼ੇ 'ਤੇ 10 ਦਸੰਬਰ ਨੂੰ ਚੰਡੀਗੜ੍ਹ ਦੇ ਪੀਪਲਸ ਕਨਵੈਨਸ਼ਨ ਹਾਲ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਉੱਘੇ ਬੁੱਧੀਜੀਵੀਆਂ, ਮਾਹਿਰਾਂ, ਪੱਤਰਕਾਰਾਂ ਅਤੇ ਵਕੀਲਾਂ ਨੇ ਪੰਜਾਬ ਅੰਦਰ ਪਾਣੀਆਂ ਦੇ ਭਖਦੇ ਮੁੱਦੇ ਨੂੰ ਲੈ ਕੇ ਸੰਜੀਦਾ ਵਿਚਾਰ ਪ੍ਰਗਟ ਕੀਤੇ। ਪ੍ਰਮੁੱਖ ਬੁਲਾਰਿਆਂ ਵਿਚ ਪਾਰਲੀਮੈਂਟ ਮੈਂਬਰ ਧਰਮਵੀਰ ਗਾਂਧੀ, ਪੰਜਾਬ ਯੂਨੀਵਰਸਿਟੀ ਵਿਚ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਇੰਡੀਅਨ ਐਕਸਪ੍ਰੈਸ ਦੇ ਸਾਬਕਾ ਪੱਤਰਕਾਰ ਜਗਤਾਰ ਸਿੰਘ, ਪ੍ਰੀਤਮ ਸਿੰਘ ਕੁਮੇਦਾਨ, ਮਨਜੀਤ ਸਿੰਘ ਖਹਿਰਾ ਅਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਸ਼ਾਮਿਲ ਸਨ।

ਸੰਸਦ ਧਰਮਵੀਰ ਗਾਂਧੀ ਵਲੋਂ ਪੰਜਾਬ ਅੰਦਰ ‘ਫੈਡਰਲ’ ਮੰਚ ਵਾਸਤੇ ਅੱਗੇ ਆਉਣ ਲਈ ਪੰਜਾਬੀਆਂ ਨੂੰ ਅਪੀਲ

ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਲ੍ਹਣ ਵਿੱਚ ਫਸੇ ਪੰਜਾਬ ਨੂੰ ਬਾਹਰ ਕੱਢਣ ਅਤੇ ਇੱਕੀਵੀਂ ਸਦੀ ਦੇ ਹਾਣ ਦੇ ਹੋਣ ਵਾਸਤੇ ਇੱਕ ‘ਸਾਂਝੇ ਮੰਚ’ ‘ਤੇ ਇਕੱਠੇ ਹੋਣ।

ਸਵਰਾਜ ਪਾਰਟੀ ਕੋਲ ਗਾਂਧੀ ਤੇ ਖਾਲਸਾ ਦੇ ਸਮਰਥਨ ਦਾ ਸਬੂਤ : ਪ੍ਰੋਫੈਸਰ ਮਨਜੀਤ ਸਿੰਘ

ਯੋਗੇਂਦਰ ਯਾਦਵ ਦੇ ਸਵਰਾਜ ਅਭਿਆਨ ਦੇ ਪੰਜਾਬ ਯੂਨਿਟ ਵੱਲੋਂ ਬਣਾਈ ਸਵਰਾਜ ਪਾਰਟੀ ਨੂੰ ‘ਆਪ’ ਦੇ ਦੋ ਸਾਂਸਦਾ ਨੇ ਸਮਰਥਨ ਦਿੱਤਾ ਹੈ। ਇਸ ਸਮਰਥਨ ਦਾ ਆਡੀਓ ਤੇ ਵੀਡੀਓ ਸਬੂਤ ਵੀ ਮੌਜੂਦ ਹੈ। ਸਵਰਾਜ ਪਾਰਟੀ ਦੇ ਪ੍ਰਧਾਨ ਨੇ ਇਹ ਦਾਅਵਾ ਕੀਤਾ ਹੈ। ਕੱਲ੍ਹ ਸਵਰਾਜ ਪਾਰਟੀ ਬਣਦਿਆਂ ਹੀ ਦਾਅਵਾ ਕੀਤਾ ਗਿਆ ਸੀ ਕਿ ‘ਆਪ’ ਸੰਸਦ ਡਾ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੇ ਸਮਰਥਨ ਦੇ ਦਿੱਤਾ ਹੈ। ਪਰ ਖਾਲਸਾ ਤੇ ਗਾਂਧੀ ਨੇ ਅਜਿਹਾ ਕੋਈ ਵੀ ਸਮਰਥਨ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਸਿੱਖ ਆਨੰਦ ਕਾਰਜ਼ ਬਿੱਲ ਦੀ ਵਿਰੋਧਤਾ ਨਹੀਂ ਹੋਵੇਗੀ: ਡਾ. ਧਰਮਵੀਰ ਗਾਂਧੀ

ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਸਿੱਖ ਆਨੰਦ ਕਾਰਜ਼ ਕਾਨੂੰਨ 2015 ਸਬੰਧੀ ਆਪਣਾ ਬਿਆਨ ਦਰਜ਼ ਕਰਵਾਇਆ ਹੈ।