Tag Archive "dr-gurbhagat-singh"

ਨਵੀਂ ਕਿਤਾਬ ਸਿੱਖ ਦ੍ਰਿਸ਼ਟੀ ਦਾ ਗੌਰਵ ਪੰਜਾਬੀ ਯੂਨੀਵਰਸਿਟੀ ਵਿਖੇ ਪਾਠਕਾਂ ਦੀ ਝੋਲੀ ਪਾਈ

ਮੌਲਿਕ ਚਿੰਤਨ ਦੇ ਖੇਤਰ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਕਿਤਾਬ 18 ਅਪਰੈਲ, 2019 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ਕੀਤੀ ਗਈ। “ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ)” ਸਿਰਲੇਖ ਹੇਠ ਛਪੀ ਇਹ ਕਿਤਾਬ ਪ੍ਰਸਿੱਧ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਹੈ।

ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਅਤੇ ਬ੍ਰਾਂਹਮਣੀ ਚਿੰਤਨ ਦੇ ਸਨਮੁਖ)

ਉੱਘੇ ਮੌਲਿਕ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਲੇਖਾਂ ਦਾ ਸੰਗ੍ਰਹਿ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਵਲੋਂ "ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਅਤੇ ਬ੍ਰਾਂਹਮਣੀ ਚਿੰਤਨ ਦੇ ਸਨਮੁਖ)" ਕਿਤਾਬ ਦੇ ਸਿਰਲੇਖ ਹੇਠ ਸੰਪਾਦਿਤ ਕੀਤਾ ਗਿਆ ਹੈ।

ਨਵੀਂ ਕਿਤਾਬ “ਸਿੱਖ ਦ੍ਰਿਸ਼ਟੀ ਦਾ ਗੌਰਵ” ਬਾਰੇ ਚਰਚਾ 18 ਅਪਰੈਲ ਨੂੰ ਪੰਜਾਬੀ ਯੂਨੀ. ਪਟਿਆਲਾ ਵਿਖੇ

ਅਜੋਕੇ ਸਮਿਆਂ ਦੇ ਉੱਘੇ ਚਿੰਤਕ ਡਾ: ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਗਏ ਤੀਹ ਲੇਖਾਂ ਨੂੰ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਤ ਕਰਕੇ "ਸਿੱਖ ਦ੍ਰਿਸ਼ਟੀ ਦਾ ਗੌਰਵ: ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ" ਦੇ ਸਿਰਲੇਖ ਹੇਠਲੀ ਕਿਤਾਬ ਦੇ ਤੌਰ ਉੱਤੇ ਛਾਪਿਆ ਗਿਆ ਹੈ।

ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ (ਸ. ਅਜਮੇਰ ਸਿੰਘ ਵਲੋਂ ਨਵੀਂ ਕਿਤਾਬ ਨਾਲ ਜਾਣਪਛਾਣ)

ਉੱਘੇ ਸਿੱਖ ਚਿੰਤਕ ਡਾ: ਗੁਰਭਗਤ ਸਿੰਘ ਵਲੋਂ ਤਿੰਨ ਦਹਾਕੇ ਦੇ ਸਮੇਂ ਦੌਰਾਨ ਵੱਖ-ਵੱਖ ਮੌਕਿਆਂ ਉੱਤੇ ਤੇ ਵੱਖ-ਵੱਖ ਵਿਿਸ਼ਆਂ ਬਾਰੇ ਲਿਖੇ ਗਏ 30 ਲੇਖਾਂ ਨੂੰ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਨੇ "ਸਿੱਖ ਦ੍ਰਿਸ਼ਟੀ ਦਾ ਗੌਰਵ" ਸਿਰਲੇਖ ਹੇਠ ਕਿਤਾਬ ਦਾ ਰੂਪ ਦਿੱਤਾ ਹੈ। ਸ. ਅਜਮੇਰ ਸਿੰਘ ਵਲੋਂ ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ ਸਿਰਲੇਖ ਹੇਠ ਲਿਖੀ ਗਈ ਇਸ ਕਿਤਾਬ ਦੀ ਭੂਮਿਕਾ ਅਸੀਂ ਹੇਠਾਂ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ: ਸੰਪਾਦਕ, ਸਿੱਖ ਸਿਆਸਤ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਅਤੇ ਰਾਜਨੀਤੀ (ਲੇਖਕ ਡਾ.ਗੁਰਭਗਤ ਸਿੰਘ)

ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਅਨੁਵਾਦ ਕਰਨਾ ਇਕ ਸਾਦੀ ਅਤੇ ਇਕਾਂਗੀ ਪ੍ਰਕ੍ਰਿਆ ਹੈ। ਇਹ ਕੇਵਲ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਉਲਟਾਉਣਾ ਹੀ ਹੈ। ਕੇਵਲ ਦੋ ਭਾਸ਼ਾਵਾਂ ਦੀ ਕੁਸ਼ਲਤਾ ਨਾਲ ਹੀ ਅਨੁਵਾਦ ਸੰਪੂਰਣ ਹੋ ਸਕਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਭਾਸ਼ਾ ਇਕ ਜਟਿਲ ਚਿੰਨ੍ਹ ਪ੍ਰਬੰਧ ਹੈ। ਹਰ ਚਿੰਨ੍ਹ ਦਾ ਇਕ ਅਜਿਹਾ ਪਾਸਾਰ ਜਾਂ ਸਤੱਰ ਵੀ ਹੈ ਜੋ ਕਿਸੇ ਰਾਜਨੀਤੀ ਜਾਂ ਸਮਾਜਿਕ ਸਥਿਤੀ ਨਾਲ ਜੁੜਿਆ ਹੋਇਆ ਹੈ।

ਸ਼ਹਾਦਤ: ਗੌਰਵਸ਼ੀਲ ਇਤਿਹਾਸਕ ਦਖਲ – ਡਾ ਗੁਰਭਗਤ ਸਿੰਘ

ਕੁਰਬਾਨੀ ਸ਼ਹਾਦਤ ੳਦੋਂ ਹੀ ਬਣਦੀ ਹੈ ਜਦੋਂ ਉਸ ਵਿਚ ਇੰਨੀ ਸ਼ਕਤੀ ਹੋਵੇ ਕਿ ਉਹ ਚੱਲ ਰਹੇ ਇਤਿਹਾਸ ਦੀ ਦਿਸ਼ਾ ਬਦਲ ਦੇਵੇ। ਉਸ ਵਿਚ ਰੋਸ਼ਨੀ ਦੇ ਅੰਬਾਰ ਸੁੱਟ ਦੇਵੇ।ਇਸ ਲਈ ਸ਼ਹਾਦਤ ਦੇਣ ਵਾਲੇ ਮਹਾਂਪੁਰਖ ਅਤਿਅੰਤ ਗਿਆਨਵਾਨ ਹੁੰਦੇ ਹਨ। ਘੱਟੋ-ਘੱਟ ਉਨ੍ਹਾਂ ਨੂੰ ਇਤਿਹਾਸ ਦੀ ਉਸ ਊਣ ਦਾ ਪਤਾ ਹੁੰਦਾ ਹੈ ਜਿਸ ਨਾਲ ਉਹ ਮਨੁੱਖ ਜਾਤੀ ਦੇ ਕੁਝ ਹਿੱਸੇ ਲਈ ਗੌਰਵ ਗੁਆ ਚੁੱਕਾ ਹੈ। ਸ਼ਹਾਦਤ ਇਤਿਹਾਸ ਵਿੱਚ ਵੱਡੀ ਤਬਦੀਲੀ ਲਿਆਉਣ ਲਈ ਦਿੱਤਾ ਚੇਤਨ ਦਖਲ ਹੈ।

ਵਿਸਮਾਦੀ ਜੀਵਨ ਅਤੇ ਸਮਾਜ ਦਾ ਸੰਕਲਪ: ਸ੍ਰੀ ਗੁਰੂ ਗਰੰਥ ਸਾਹਿਬ ਦਾ ਵਿਸ਼ਵ ਨੂੰ ਮੌਲਿਕ ਯੋਗਦਾਨ

''ਸ੍ਰੀ ਗੁਰੂ ਗਰੰਥ ਸਾਹਿਬ'' ਦਾ ਯੋਗਦਾਨ ਅਨਿਕ-ਪੱਖੀ ਹੈ, ਪਰ ਬਹੁਤ ਗੌਰਵਸ਼ੀਲ ਪੱਖ ਜੇ ਦ੍ਰਿਸ਼ਟੀਮਾਨ ਕਰਨਾ ਹੋਵੇ ਤਾਂ ਉਹ ਵਿਸ਼ਵ ਲਈ ਵਿਸਮਾਦੀ ਜੀਵਨ ਅਤੇ ਇਸ ਦੇ ਅਭਿਆਸ ਦਾ ਸੰਕਲਪ ਦੇਣਾ ਹੈ। ਸੱਚ ਇਹ ਹੈ ਕਿ ਬਾਣੀ ਵਿਚ ਸੰਕਲਪ ਅਤੇ ਅਭਿਆਸ ਦੋਵੇਂ ਜੁੜੇ ਹੋਏ ਹਨ।

ਕੀ ਏਜੰਡਾ ਹੋਵੇ ਨਵੇਂ ਪੰਜਾਬ ਦੀ ਉਸਾਰੀ ਦਾ? (ਲੇਖਕ: ਡਾ. ਗੁਰਭਗਤ ਸਿੰਘ)

ਸਿੱਖ ਹਸਤੀ ਦੀ ਵਿਆਖਿਆ ਵੀ ਸਮਕਾਲੀ ਹੱਦਾਂ ਵਿੱਚ ਹੀ ਹੋ ਸਕਦੀ ਹੈ। ਵਿਆਖਿਆ ਲਈ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਦੁਸ਼ਮਣ ਕੌਣ ਹੈ ਅਤੇ ਮਿੱਤਰ ਕੌਣ, ਹੁਣ ਜ਼ਿੰਦਗੀ ਦਾ ਸੰਗਠਨ ਕੀ ਹੈ? ਇਸ ਵਿੱਚੋਂ ਲੰਘਣਾ ਕਿਵੇਂ ਹੈ? ਇਸ ਸੰਗਠਨ ਨੂੰ ਤੋੜ ਕੇ, ਸੁਧਾਰ ਕੇ ਜਾਂ ਨਵੇਂ ਸਿਰਿਓਂ ਸਿਰਜ ਕੇ?

ਤੀਸਰੇ ਸੁਪਨੇ ਦੀ ਤਲਾਸ਼…

ਕੋਈ ਸੱਭਿਆਚਾਰ ਤਾਂ ਹੀ ਗੌਰਵਸ਼ੀਲ ਰਹਿੰਦਾ ਹੈ ਜੇ ਉਹ ਆਪਣੇ ਬਾਰੇ ਸਵੈ-ਚੇਤੰਨ ਰਹੇ, ਪਰ ਅੱਗੇ ਤੁਰਦਾ ਰਹੇ। ਅੱਗ਼ੇ ਤੁਰਨ ਦਾ ਅਰਥ ਆਪਣੇ ਸਮੇਂ ਦੇ ਸਿਧਾਂਤਾਂ ਅਤੇ ਅਭਿਆਸਾਂ ਨਾਲ ਜੁੜਨਾ ਹੈ। ਉਨ੍ਹਾਂ ਨਾਲ ਟਕਰਾਓ ਜਾਂ ਮੇਲ ਨਾਲ ਨਿਰੰਤਰ ਨਵੇਂ ਅਰਥ ਸਾਜਣਾ ਹੈ। ਅਸੀਂ ਅੱਜ ਦੇ ਮੁਹਾਵਰੇ ਵਿਚ ਇਹ ਵੀ ਕਹਿ ਸਕਦੇ ਹਾਂ ਇਹ ਇਕ ਅੰਤਰ-ਬੁਣਤੀ ਰਚਨਾ ਹੈ। ਅੰਗਰੇਜ਼ੀ ਦਾ ਸ਼ਬਦ ਵਰਤ ਕੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਇਕ ਨਵੀਂ ‘ਇੰਟਰਵੀਵਿੰਗ’’ ਹੈ ਜੋ ਲਗਤਾਰ ਜਾਰੀ ਰਹਿਣੀ ਚਾਹੀਦੀ ਹੈ। ਨਹੀਂ ਤਾਂ ਸਭਿਆਚਾਰ ਨਿਰਗੌਰਵ ਅਤੇ ਅਧੋਗਤ ਹੋ ਜਾਂਦਾ ਹੈ।

ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ

ਸਿਰਦਾਰ ਜੀ ਸਿੱਖ ਚਿੰਤਨ ਅਤੇ ਅਭਿਆਸ ਨੂੰ ਪ੍ਰਾਪਤ ਧਰਮਾਂ ਦਾ ਸੰਯੋਗ ਨਹੀਂ ਮੰਨਦੇ, ਜਿਵੇਂ ਕਿ ਕਈ ਭਾਰਤੀ ਵਿਦਵਾਨ ਕਹਿ ਜਾਂ ਲਿਖ ਦਿੰਦੇ ਹਨ। ਸਿਰਦਾਰ ਜੀ ਅਨੁਸਾਰ ਸਿੱਖੀ ਇਕ ਇਤਿਹਾਸਕ “ਐਪਿਫਨੀ” ਹੈ।

Next Page »