Tag Archive "dr-harpal-singh-pannu"

ਬਾਬਾ ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਲੋਹਗੜ ਦੇ ਕਿਲੇ ਵਿੱਚ ਸੀ ਤੇ ਇਸ ਕਿਲੇ ਦੀ ਉਸ ਨੇ ਆਪ ਹੀ ਮੁਰੰਮਤ ਕੀਤੀ ਸੀ । ਉਸ ਕਿਲੇ ਵਿੱਚ ਖਾਣ ਪੀਣ ਦਾ ਵਧੇਰਾ ਸਮਾਨ ਨਹੀਂ ਸੀ | ਚਾਰੇ ਪਾਸੇ ਬਾਦਸ਼ਾਹ ਦੀਆਂ ਫੌਜਾਂ ਨੇ ਘੇਰਾ ਪਾ ਲਿਆ ਅਤੇ ਸਰਕਦੇ-ਸਰਕਦੇ ਨੇੜੇ ਹੁੰਦੇ ਗਏ। ਇਹ ਘੇਰਾ ਮੁਨੀਮ ਖਾਨ ਦੀ ਫੌਜ ਦਾ ਸੀ ਤੇ ਮੁਨੀਮ ਖਾਨ ਨੇ ਬਾਦਸ਼ਾਹ ਨੂੰ ਕਿਹਾ ਹੋਇਆ ਸੀ ਕਿ ਜਲਦੀ ਹੀ ਉਹ ਆਪ ਬੰਦਾ ਸਿੰਘ ਨੂੰ ਜਿਉਂਦਾ ਫੜ ਕੇ ਪੇਸ਼ ਕਰੇਗਾ। ਦਸੰਬਰ 1710 ਨੂੰ ਪੂਰੇ ਜ਼ੋਰ ਨਾਲ ਜਦੋਂ ਹੱਲਾ ਬੋਲਿਆ ਤਾਂ ਫੌਜ ਕਿਲੇ ਵਿੱਚ ਦਾਖਲ ਹੋਈ। ਪਰ ਅਫਸੋਸ, ਬੰਦਾ ਸਿੰਘ ਰਾਤੋ ਰਾਤ ਸਖਤ ਘੇਰੇ ਵਿਚੋਂ ਨਿਕਲ ਚੁਕਿਆ ਸੀ। ਮੁਨੀਮ ਖਾਨ ਹੱਥ ਮਲਦਾਂ ਰਹਿ ਗਿਆ ।

ਡਾ. ਦਲੀਪ ਕੌਰ ਟਿਵਾਣਾ (ਲੇਖਕ- ਡਾ. ਹਰਪਾਲ ਸਿੰਘ ਪੰਨੂ)

ਮੈਡਮ ਟਿਵਾਣਾ ਮੇਰੇ ਅਧਿਆਪਕ ਤਾਂ ਸਨ ਹੀ ਮੇਰੀ ਹਰ ਮੁਸ਼ਿਕਲ ਵਿਚ ਸਹਾਈ ਹੁੰਦੇ। ਸਿਆਸਤ ਨਾਲ ਵਾਹ ਵਾਸਤਾ ਨਹੀਂ

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ (ਲੇਖਕ:ਡਾ.ਹਰਪਾਲ ਸਿੰਘ ਪੰਨੂ)

ਮੇਰੇ ਵਰਗੇ ਦੁਨੀਆਦਾਰਾਂ ਵਾਸਤੇ ਬਹੁਤ ਔਖਾ ਹੈ ਇਹ ਸਮਝ ਸਕਣਾ ਕਿ ਬਰਫ ਦੀ ਡਲੀ ਅੱਗ ਵਿਚ ਨਾ ਪੰਘਰੇ, ਕਿ ਕੋਇਲਾ ਬਰਫ ਵਿਚ ਦਬ ਕੇ ਵੀ ਨਾ ਬੁਝੇ। ਪੋਹ ਦੀਆਂ ਸਰਦ-ਯੱਖ ਰਾਤਾਂ, ਠੰਢੇ ਬੁਰਜ ਦੀ ਕੈਦ, ਦਿਨ ਭਰ ਦਿਲ ਕੰਬਾਊ ਤਸੀਹੇ, ਭੁੱਖ ਪਿਆਸ, ਉਨੀਂਦਰਾ, ਕਦੀ ਦੋਹਾਂ ਨੂੰ ਇਕੱਠਿਆਂ ਰੱਖ ਕੇ, ਕਦੀ ਵੱਖ-ਵੱਖ ਤੰਗ ਕਰਕੇ ਜ਼ਿੰਦਗੀ ਦੀ ਲਗਾਤਾਰ ਪੇਸ਼ਕਸ਼ ਕੀਤੀ ਜਾਂਦੀ “ਇਸਲਾਮ ਕਬੂਲ ਕਰੋਗੇ ਤਾਂ ਜੀਵਨ ਦਾ ਹਰ ਸੁੱਖ, ਹਰ ਸੁਵਿਧਾ ਮੌਜੂਦ ਹੈ।

ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ “ਪੰਜਾਬੀ ਬੋਲੀ ਦਿਹਾੜੇ” ਵੱਜੋਂ ਮਨਾਇਆ ਗਿਆ

ਲੰਘੀ 5 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਇਆ ਗਿਆ। ਇਹ ਦਿਨ ਪਿਛਲੇ ਤਿੰਨ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ, ਭਾਈ ਵੀਰ ਸਿੰਘ ਚੇਅਰ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਮਨਾਇਆ ਗਿਆ।

ਸ਼ਹਾਦਤ ਅਤੇ ਸਿੱਖ ਸ਼ਹਾਦਤ ‘ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਵਿਚਾਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਵਲੋਂ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖੇ "ਸ਼ਹਾਦਤ ਅਤੇ ਸਿੱਖ ਸ਼ਹਾਦਤ" ਵਿਸ਼ੇ 'ਤੇ ਦਿੱਤਾ ਗਿਆ ਭਾਸ਼ਣ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

ਸਰਵ ਧਰਮ ਸਦਭਾਵਨਾ ਰੰਗਮੰਚ ਨੇ ਕੀਤਾ ‘ਆਪ’ ਨੂੰ ਸਮਰਥਨ ਦੇਣ ਦਾ ਐਲਾਨ

ਸਰਵ ਧਰਮ ਸਦਭਾਵਨਾ ਰੰਗਮੰਚ ਨੇ ਰਾਜ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੋਮਵਾਰ ਚੰਡੀਗੜ੍ਹ ਵਿਖੇ ਡਾ. ਹਰਪਾਲ ਸਿੰਘ ਪੰਨੂ ਅਤੇ ਬਰਿੰਦਰਬੀਰ ਸਿੰਘ ਨੰਦਾ ਦੀ ਅਗਵਾਈ ਵਿੱਚ ਸਰਵ ਧਰਮ ਸਦਭਾਵਨਾ ਰੰਗਮੰਚ ਦੇ ਇੱਕ ਪ੍ਰਧਾਨਗੀ ਮੰਡਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਸੰਜੈ ਸਿੰਘ ਨੂੰ ਮਿਲਕੇ ਪੰਜਾਬ ਲਈ ਚੁਣੌਤੀ ਬਣੇ ਸਮੁੱਚੇ ਮੁੱਦਿਆਂ ਅਤੇ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ।

ਜੂਨ 84 ਦਾ ਸਾਕਾ: ਅੱਖੀ ਡਿੱਠੇ ਦ੍ਰਿਸ਼ … (ਡਾ. ਹਰਪਾਲ ਸਿੰਘ ਪੰਨੂ)

ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਅਕਸਰ ਜਾਂਦੇ ਰਹਿੰਦੇ। ਕਦੀ ਇਕੱਲਿਆਂ, ਕਦੀ ਦੋਸਤਾਂ ਸਮੇਤ, ਕਦੀ ਬੱਚਿਆਂ ਨਾਲ, ਤਕਰੀਬਨ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਔਸਤਨ ਚੱਕਰ ਲੱਗ ਹੀ ਜਾਂਦਾ।