Tag Archive "eci"

ਚੋਣ ਕਮਿਸ਼ਨ ਚ ਅੰਦਰੂਨੀ ਜੰਗ ਜੱਗ ਜਾਹਰ ਹੋਈ; ਚੋਣ ਕਮਿਸ਼ਨ ਦੀ ਪੱਖਪਾਤੀ ਭੂਮਿਕਾ ਤੇ ਸਵਾਲ ਤਿੱਖੇ ਹੋਏ

ਭਾਰਤੀ ਰਾਜ-ਤੰਤਰ ਉਹ ਅਦਾਰੇ ਜਿਨ੍ਹਾਂ ਨੂੰ ਪਹਿਲਾਂ ਸਟੇਟ ਦੇ ਵੱਖ-ਵੱਖ ਹਿੱਸੇ ਨਿਰਪੱਖ ਕਹਿ ਕੇ ਵਡਿਆਉਂਦੇ ਸਨ ਉਹ ਹੁਣ ਗੰਭੀਰ ਸਵਾਲਾਂ ਦੇ ਘੇਰੇ ਵਿਚ ਹਨ। ਭਾਰਤ ਦੇ ਸੁਪਰੀਮ ਕੋਰਟ ਦੇ ਲਗਾਤਾਰ ਵਿਵਾਦਾਂ ਵਿਚ ਆਉਣ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੀ ਵਿਵਾਦਾਂ ਵਿਚ ਘਿਰ ਰਿਹਾ ਹੈ।

ਮੁਖ ਚੋਣ ਕਮਿਸ਼ਨਰ ਮੋਦੀ ਨਿਜ਼ਾਮ ਦਾ ਹੱਥਠੋਕਾ, ਅਦਾਲਤਾਂ ਨਿਆਂ ਦੀ ਥਾਂ ਅਨਿਆਂ ਕਰ ਰਹੀਆਂ ਹਨ: ਦਲ ਖਾਲਸਾ

ਦਲ ਖਾਲਸਾ ਵਲੋਂ ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਦਾ ਕੇਸ ਦਿੱਲੀ ਤਬਦੀਲ ਕਰਨ, ਉਹਨਾਂ ਨੂੰ ਤਿਹਾੜ ਜੇਲ ਅੰਦਰ ਤਬਦੀਲ ਕਰਨ, ਲੱਖਾ ਸਿਧਾਣਾ 'ਤੇ 307 ਦੀ ਧਾਰਾ ਅਧੀਨ ਝੂਠਾ ਕੇਸ ਦਰਜ ਕਰਨ. ਭਾਜਪਾ ਤੇ ਕਾਂਗਰਸ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮੁੱਦੇ ਉਤੇ ਗੰਧਲੀ ਰਾਜਨੀਤੀ ਕਰਨ ਅਤੇ ਚੋਣ ਕਮਿਸ਼ਨ ਵਲੋਂ ਬੇਅਦਬੀ ਮਾਮਲੇ ਵਿੱਚ ਅੜਿਕਾ ਪਾਉਣ ਦੇ ਵਿਰੁੱਧ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ ਹੈ।

16 ਵਿਰੋਧੀ ਸਿਆਸੀ ਦਲਾਂ ਦੇ ਇਤਰਾਜ਼ ਤੋਂ ਬਾਅਦ ਚੋਣ ਕਮਿਸ਼ਨ ਵਲੋਂ 12 ਮਈ ਨੂੰ ਮੀਟਿੰਗ ਸੱਦਣ ਦੇ ਆਸਾਰ

ਬਿਜਲਈ ਵੋਟਿੰਗ ਮਸ਼ੀਨਾਂ (ਈਵੀਐਮਜ਼) ਦੀ ਭਰੋਸੇਯੋਗਤਾ ਉਤੇ ਖੜ੍ਹੇ ਹੋਏ ਸਵਾਲਾਂ ਦੇ ਮਾਮਲੇ ’ਤੇ ਚੋਣ ਕਮਿਸ਼ਨ ਵੱਲੋਂ 12 ਮਈ ਨੂੰ ਆਲ-ਪਾਰਟੀ ਮੀਟਿੰਗ ਸੱਦਣ ਦੇ ਆਸਾਰ ਹਨ।

ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦੇ ਮਸਲੇ ‘ਤੇ ਚੋਣ ਕਮੀਸ਼ਨ ਸੰਤੁਸ਼ਟ ਪਰ ‘ਆਪ’ ਅਸੰਤੁਸ਼ਟ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਹਲਕਾ ਗਿੱਲ ਵਿੱਚ ਈਵੀਐਮ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਹੋਣ ਸਬੰਧੀ ਦਿੱਤੇ ਜਾ ਰਹੇ ਭਰੋਸੇ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਇਤਰਾਜ਼ ਜਤਾ ਰਹੀ ਹੈ। ਇਸ ਸਬੰਧ ’ਚ ਵੀਰਵਾਰ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਹਦਾਇਤ ’ਤੇ ਕਮਿਸ਼ਨ ਦੀ ਦੋ ਮੈਂਬਰੀ ਟੀਮ ਨਰਿੰਦਰ ਚੌਹਾਨ ਅਤੇ ਰਜੇਸ਼ ਕੁਮਾਰ ਦੀ ਅਗਵਾਈ ’ਚ ਸਟਰੌਂਗ ਰੂਮ ਦਾ ਦੌਰਾ ਕਰਨ ਲਈ ਆਈ ਤੇ ਹਲਕੇ ਦੇ ਉਮੀਦਵਾਰਾਂ ਨਾਲ ਮੀਟਿੰਗ ਵੀ ਕੀਤੀ। ਇਨ੍ਹਾਂ ਮੈਂਬਰਾਂ ਵੱਲੋਂ ਕੀਤੀ ਛਾਣਬੀਣ ਦੀ ਰਿਪੋਰਟ ਵਿੱਚ ਸ਼ਾਮਲ ਤੱਥਾਂ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

ਮੁਹਾਲੀ ‘ਚ ਚੋਣ ਜ਼ਾਬਤੇ ਦੀ ਉਲੰਘਣਾ ‘ਚ ਬਾਦਲ ਦਲ, ਕਾਂਗਰਸ, ‘ਆਪ’ ਸਮੇਤ ਹੋਰ ਦਲਾਂ ਨੂੰ 72 ਨੋਟਿਸ ਜਾਰੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਕਰੀਬ 117 ਨੋਟਿਸ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸੱਤਾਧਾਰੀ ਬਾਦਲ ਦਲ ਨੂੰ ਸਭ ਤੋਂ ਵੱਧ ਨੋਟਿਸ ਜਾਰੀ ਹੋਏ ਹਨ। ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਅਕਾਲੀ ਦਲ ਬਾਦਲ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ 21 ਤੇ ਚੋਣ ਪ੍ਰਚਾਰ ’ਤੇ ਖਰਚਾ ਕਰਨ ਸਬੰਧੀ ਸਮੇਂ ਸਿਰ ਹਿਸਾਬ ਨਾ ਦੇਣ ਦੇ ਦੋਸ਼ ਵਿੱਚ 16 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।