Tag Archive "kanwar-pal-singh-bittu"

ਬਾਬਾ ਬਘੇਲ ਸਿੰਘ ਵਲੋਂ ਦਿੱਲੀ ਫਤਿਹ ਦੀ ਯਾਦ ‘ਚ ਦਲ ਖਾਲਸਾ ਵਲੋਂ ਹੁਸ਼ਿਆਰਪੁਰ ਵਿਖੇ ਫਤਿਹ ਮਾਰਚ

ਆਜ਼ਾਦੀ-ਪਸੰਦ ਜਥੇਬੰਦੀ ਦਲ ਖ਼ਾਲਸਾ ਵਲੋਂ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦਾ ਲਾਲ ਕਿਲ੍ਹਾ ਫਤਿਹ ਕਰਕੇ ਉਸ ਉੱਤੇ ਖਾਲਸਾਈ ਝੰਡਾ ਲਹਿਰਾਉਣ ਦੇ ਇਤਿਹਾਸਕ ਦਿਹਾੜੇ ਦੀ ਯਾਦ ਵਿਚ 'ਖਾਲਸਾ ਮਾਰਚ' ਕੀਤਾ ਗਿਆ ਅਤੇ ਪੰਜਾਬ ਦੇ ਖੁੱਸੇ ਰਾਜ-ਭਾਗ ਅਤੇ ਸ਼ਾਨੌ-ਸ਼ੌਕਤ ਨੂੰ ਮੁੜ ਬਹਾਲ ਕਰਨ ਦੇ ਟੀਚੇ ਪ੍ਰਤੀ ਆਪਣੀ ਦ੍ਰਿੜ੍ਹਤਾ ਦੁਹਰਾਈ ਗਈ।

ਦਲ ਖ਼ਾਲਸਾ ਵਲੋਂ ਹਰੀਸ਼ ਖਰੇ ਨੂੰ ਪੱਤਰ; 1984 ਦੇ ਮੁੱਦੇ ਨੂੰ ਬੰਦ ਕਰਨ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਦਿਓ

ਦਲ ਖ਼ਾਲਸਾ ਵਲੋਂ ਹਰੀਸ਼ ਖਰੇ ਨੂੰ ਪੱਤਰ; 1984 ਦੇ ਮੁੱਦੇ ਨੂੰ ਬੰਦ ਕਰਨ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਦਿਓ

ਡੇਰਾ ਸਿਰਸਾ ਦੀ ਵੋਟਾਂ ‘ਤੇ ਟੇਕ ਰੱਖਣ ਵਾਲੇ ਸਿੱਖ ਨਹੀਂ ਹੋ ਸਕਦੈ : ਦਲ ਖ਼ਾਲਸਾ

ਦਲ ਖ਼ਾਲਸਾ ਦਾ ਮੰਨਣਾ ਹੈ ਕਿ ਅਖੌਤੀ ਡੇਰਾ ਸਿਰਸਾ ਨਾਲ ਹੱਥ ਮਿਲਾਉਣ ਦੇ ਨਾਲ ਅਕਾਲੀ ਦਲ ਬਾਦਲ ਦਾ ਪਤਨ 4 ਫਰਵਰੀ ਨੂੰ ਨਿਸ਼ਚਿਤ ਹੈ। ਜਥੇਬੰਦੀ ਨੇ ਕਿਹਾ ਕਿ 11 ਮਾਰਚ ਤੋਂ ਬਾਅਦ ਪੰਜਾਬ ਦਾ ਚਿਹਰਾ ਕੋਈ ਵੀ ਬਣੇ, ਸਿੱਖ ਕੌਮ ਸਿਰਸਾ ਡੇਰੇ ਨੂੰ ਪੰਜਾਬ ਦੀ ਧਰਤੀ 'ਤੇ 'ਗੁਰਮਤਿ ਵਿਰੋਧੀ ਕੋਈ ਵੀ ਸਤਿਸੰਗ ਜਾਂ ਸਮਾਗਮ' ਕਰਨ ਦੀ ਇਜ਼ਾਜਤ ਨਹੀਂ ਦੇਵੇਗੀ।

ਦਲ ਖਾਲਸਾ ਅਤੇ ਹੋਰ ਪੰਥਕ ਸੰਸਥਾਵਾਂ ਵਲੋਂ ਭਾਈ ਹਵਾਰਾ ਵਲੋਂ ਆਰੰਭੇ ਪੰਥਕ ਏਕਤਾ ਦੇ ਯਤਨਾਂ ਦਾ ਸੁਆਗਤ

ਦਲ ਖਾਲਸਾ ਨੇ ਜੁਝਾਰੂ ਆਗੂ ਭਾਈ ਜਗਤਾਰ ਸਿੰਘ ਹਵਾਰਾ ਦੀ ਪੰਥਕ ਘਾਲਣਾ ਅਤੇ ਸੰਘਰਸ਼ਮਈ ਜੀਵਨ ਦਾ ਸਤਿਕਾਰ ਕਰਦੇ ਹੋਏ ਉਹਨਾਂ ਵਲੋਂ ਅਕਾਲ ਤਖਤ ਸਹਿਬ ਉਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾ ਚੁੱਕੇ ਪੰਜ ਸਿੰਘਾਂ ਦੀ ਅਗਵਾਈ ਹੇਠ ਪੰਥਕ ਏਕਤਾ ਅਤੇ ਵਿਧੀ-ਵਿਧਾਨ ਅਨੁਸਾਰ ਅਗਲਾ ਸਰਬੱਤ ਖ਼ਾਲਸਾ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ।

ਪ੍ਰਮਾਣੂ-ਸ਼ਕਤੀ ਨਾਲ ਲੈਸ ਦੋ ਵਿਰੋਧੀ ਗੁਆਂਢੀਆਂ ਦੀ ਜੰਗ ਦਾ ਮੈਦਾਨ ਬਣ ਸਕਦਾ ਹੈ ਪੰਜਾਬ: ਦਲ ਖ਼ਾਲਸਾ

ਦੱਖਣੀ ਪੂਰਬੀ ਏਸ਼ੀਆ ਨੂੰ ਪ੍ਰਮਾਣੂ-ਮੁਕਤ ਖਿੱਤਾ ਬਣਾਉਣ ਦੇ ਆਪਣੇ ਵਿਚਾਰਾਂ ਨੂੰ ਦੁਹਰਾਉਂਦਿਆਂ ਦਲ ਖ਼ਾਲਸਾ ਨੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋ ਰਵਾਇਤੀ ਵਿਰੋਧੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚ ਵਧ ਰਹੀ ਕਸ਼ੀਦਗੀ (ਤਣਾਅ) ਦੀ ਨਿੰਦਾ ਕੀਤੀ ਹੈ।

ਸਿੱਖ ਜਥੇਬੰਦੀ ਵਲੋਂ ਸੰਯੂਕਤ ਰਾਸ਼ਟਰ ਨੂੰ ਪੱਤਰ; ਜੋ ਸ੍ਰੀਲੰਕਾ ਨਾਲ ਕੀਤਾ ਉਹ ਭਾਰਤ ਨਾਲ ਵੀ ਕੀਤਾ ਜਾਵੇ

ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ ਮੂਨ ਨੂੰ ਚਿੱਠੀ ਲਿਖ ਕੇ ਯਾਦ ਕਰਵਾਇਆ ਕਿ ਜੋ ਤੁਸੀਂ ਸ੍ਰੀਲੰਕਾ ਨਾਲ ਕੀਤਾ ਉਹ ਭਾਰਤ ਨਾਲ ਵੀ ਕੀਤਾ ਜਾਵੇ। ਦਲ ਖ਼ਾਲਸਾ ਨੇ ਚਿੱਠੀ 'ਚ ਕਿਹਾ ਕਿ ਭਾਰਤ ਵਿਚ ਜੋ ਸਿੱਖਾਂ, ਕਸ਼ਮੀਰੀਆਂ ਅਤੇ ਹੋਰ ਘੱਟਗਿਣਤੀਆਂ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਹੋ ਰਿਹਾ ਹੈ ਉਸ 'ਤੇ ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ਨੇ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨਸਾਫ ਲਈ "ਹਮੇਸ਼ਾ ਲਈ ਇੰਤਜ਼ਾਰ" ਨਹੀਂ ਕੀਤਾ ਜਾ ਸਕਦਾ।

ਪੰਥਕ ਜਥੇਬੰਦੀਆਂ ਵਲੋਂ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਅਕਾਲ ਤਖ਼ਤ ਸਾਹਿਬ ‘ਤੇ ਯਾਦ ਕੀਤਾ ਗਿਆ

ਭਾਈ ਦਿਲਾਵਰ ਸਿੰਘ ਦੀ ਯਾਦ ਵਿਚ ਅੱਜ ਅਕਾਲ ਤਖ਼ਤ ਸਾਹਿਬ 'ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵਲੋਂ ਸਿੱਖ ਜਜ਼ਬਾਤਾਂ ਪ੍ਰਤੀ ਰੁੱਖੇ ਵਿਵਹਾਰ 'ਤੇ ਵਰ੍ਹਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਕਾਹਲੀ ਵਿਚ ਸਾਰਾ ਪ੍ਰੋਗਰਾਮ ਸਮਾਪਤ ਕਰ ਦਿੱਤਾ।

ਦਲ ਖ਼ਾਲਸਾ ਵਲੋਂ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ; ਲੁਧਿਆਣਾ ਵਿਖੇ ਰੋਹ ਭਰਪੂਰ ਮੁਜਾਹਰਾ

ਹਿੰਦੁਸਤਾਨੀ ਗਲਬੇ ਤੋਂ ਪੰਜਾਬ ਤੇ ਪੰਥ ਨੂੰ ਅਜ਼ਾਦ ਕਰਵਾਉਣ ਦੀ ਸੋਚ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ, ਦਲ ਖ਼ਾਲਸਾ ਨੇ ਅਖੰਡ ਕੀਰਤਨੀ ਜਥੇ ਦੇ ਸਹਿਯੋਗ ਨਾਲ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ 15 ਅਗਸਤ ਨੂੰ ਰੋਹ ਭਰਪੂਰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਲਈ ਦਲ ਖ਼ਾਲਸਾ ਵਲੋਂ ਜਲੰਧਰ ‘ਚ 22 ਜੁਲਾਈ ਨੂੰ ਮੁਜ਼ਾਹਰਾ

ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਨਿਹੱਥੇ ਲੋਕਾਂ ਅਤੇ ਪੈਲਟ ਬੰਦੂਕਾਂ ਨਾਲ ਗੰਭੀਰ ਜ਼ਖਮੀਆਂ, ਪ੍ਰੈਸ ਦੀ ਆਜ਼ਾਦੀ 'ਤੇ ਰੋਕ ਅਤੇ ਔਰਤਾਂ ਦੀ ਬੇਪਤੀ ਵਿਰੁਧ ਹਾਅ ਦਾ ਨਾਹਰਾ ਮਾਰਨ ਲਈ ਦਲ ਖ਼ਾਲਸਾ ਨੇ ਜਲੰਧਰ ਵਿਚ 22 ਜੁਲਾਈ ਨੂੰ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

ਨਕਾਰੇ ਹੋਏ ਜਥੇਦਾਰਾਂ ਦਾ ਅਹੁਦਿਆਂ ‘ਤੇ ਬੈਠੇ ਰਹਿਣਾ ਕੌਮੀ ਮਾਣ ਦੇ ਖਿਲਾਫ: ਦਲ ਖ਼ਾਲਸਾ

ਦਲ ਖਾਲਸਾ ਨੇ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀ ਜਥੇਦਾਰਾਂ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਇਹ ਅਯੋਗ, ਵਿਵਾਦਗ੍ਰਸਤ ਅਤੇ ਕੌਮ ਦਾ ਭਰੋਸਾ ਗੁਆ ਚੁੱਕੇ ਜਥੇਦਾਰਾਂ ਨੂੰ ਪਦਵੀ 'ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ ਹੈ।

« Previous PageNext Page »