Tag Archive "kanwar-sandhu"

ਆਮ ਆਦਮੀ ਪਾਰਟੀ ਵਲੋਂ ਮਲੋਟ ਕਾਂਡ ਬਾਰੇ ਡੀ.ਜੀ.ਪੀ. ਪੰਜਾਬ ਨੂੰ ਲਿਖੀ ਗਈ ਚਿੱਠੀ

ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਅਤੇ ਬੁਲਾਰੇ ਦੇ ਮੁਖੀ ਸੁਖਪਾਲ ਖਹਿਰਾ ਵਲੋਂ ਅੱਜ (5 ਸਤੰਬਰ) ਪੰਜਾਬ ਦੇ ਡੀ.ਜੀ.ਪੀ. ਨੂੰ ਇਕ ਚਿੱਠੀ ਲਿਖੀ ਗਈ ਜਿਸ ਵਿਚ 3 ਸੰਤਬਰ 2016 ਨੂੰ ਆਮ ਆਦਮੀ ਪਾਰਟੀ ਦੀ ਮਲੋਟ ਵਿਚਲੀ ਰੈਲੀ ਦੌਰਾਨ ਅਕਾਲੀਆਂ ਦੇ ਹੋਏ ਹਮਲੇ ਦੀ ਸ਼ਿਕਾਇਤ ਕੀਤੀ ਗਈ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ "ਮੁੱਖ ਬੁਲਾਰੇ ਐਮ.ਪੀ. ਭਗਵੰਤ ਮਾਨ ਦੇ ਸੰਬੋਧਨ ਤੋਂ ਕਰੀਬ 1.30 ਘੰਟੇ ਪਹਿਲਾਂ 'ਆਪ' ਕਾਰਜਕਰਤਾਵਾਂ ਨੇ ਅਕਾਲੀ ਦਲ ਅਤੇ 'ਸੋਈ' ਨਾਲ ਸੰਬੰਧਿਤ ਕੁਝ ਸ਼ਰਾਰਤੀ ਅਨਸਰਾਂ ਦੇ ਭੀੜ ਵਿਚ ਹੋਣ ਦੀ ਸੂਹ ਹੋਣ ਤੋਂ ਬਾਅਦ ਇਸ ਦੀ ਇਤਲਾਹ ਪੁਲਿਸ ਨੂੰ ਕਰ ਦਿੱਤੀ ਸੀ ਅਤੇ ਇਨ੍ਹਾਂ ਅਨਸਰਾਂ ਉਤੇ ਕਾਰਵਾਈ ਕਰਨ ਲਈ ਅਪੀਲ ਕੀਤੀ ਗਈ। ਇਸ ਉਪਰੰਤ ਵਾਰ-ਵਾਰ ਕਹਿਣ 'ਤੇ ਵੀ ਪੁਲਿਸ ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ। 'ਆਪ' ਵਲੰਟੀਅਰਾਂ ਨੇ ਪੁਲਿਸ ਨੂੰ ਇਹ ਵੀ ਸੂਚਨਾ ਦਿੱਤੀ ਕਿ ਅਕਾਲੀ ਦਲ ਨਾਲ ਸੰਬੰਧਤ ਅਨਸਰਾਂ ਨੇ ਰੈਲੀ ਤੋਂ 2 ਘੰਟੇ ਪਹਿਲਾਂ ਮਲੋਟ ਦੇ ਇਕ ਪੈਲੇਸ ਵਿਚ ਕਰੀਬ 150 ਲੋਕਾਂ ਦੀ ਇਕ ਮੀਟਿੰਗ ਕਰਕੇ ਇਸ ਰੈਲੀ ਵਿਚ ਵਿਘਨ ਪਾਉਣ ਸੰਬੰਧੀ ਕਿਹਾ ਸੀ।"

ਹਰਮੇਲ ਟੌਹੜਾ ਨੂੰ ਕਾਹਲੀ ਵਿਚ ਪਾਰਟੀ ‘ਚ ਸ਼ਾਮਲ ਕੀਤਾ ਗਿਆ; ਮਾਫੀ ਮੰਗਣ: ਕੰਵਰ ਸੰਧੂ

ਪਾਰਟੀ ਦੇ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਨੇ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਸਮੇਤ ਉਸ ਦੇ ਪਰਿਵਾਰ ਦੇ ‘ਆਪ’ ਵਿੱਚ ਸ਼ਾਮਲ ਹੋਣ ਉੱਪਰ ਸਵਾਲ ਖੜ੍ਹੇ ਕੀਤੇ ਹਨ। ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਉੱਪਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਟੌਹੜਾ ਨੇ ਹਮਲਾ ਕੀਤਾ ਸੀ। ਉਹ ਇਸ ਦਾ ਵਿਰੋਧ ਕਰਦੇ ਹਨ ਅਤੇ ਟੌਹੜਾ ਨੂੰ ਜਨਤਕ ਤੌਰ ’ਤੇ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਭਵਿੱਖ ਵਿੱਚ ਕਿਸੇ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਪਹਿਲਾਂ ਵਿਆਪਕ ਪੱਧਰ ’ਤੇ ਸਕਰੀਨਿੰਗ ਕਰਨ ਉੱਪਰ ਜ਼ੋਰ ਦਿੱਤਾ।

ਪੰਜਾਬ ਚੋਣਾਂ 2017: ਕਿਸਾਨ ਚੋਣ ਮਨੋਰਥ ਪੱਤਰ ਬਾਰੇ ਕੰਵਰ ਸੰਧੂ ਦੀ ਪ੍ਰੈਸ ਕਾਨਫਰੰਸ (ਪੂਰੀ ਵੀਡੀਓ)

ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਸੈਕਟਰ 36 'ਚ 24 ਅਗਸਤ 2016 ਨੂੰ ਹੋਈ ਸੀ। ਇਸ ਮੌਕੇ ਕੰਵਰ ਸੰਧੂ ਨੇ ਕਿਹਾ ਕਿ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਆਪ' ਦਾ ਕਿਸਾਨ ਚੋਣ ਮਨੋਰਥ ਪੱਤਰ 11 ਸਤੰਬਰ, 2016 ਨੂੰ ਮੋਗਾ ਵਿਖੇ ਜਾਰੀ ਕਰਨਗੇ।

ਆਮ ਆਦਮੀ ਪਾਰਟੀ ਵਿਚ ਕੋਈ ‘ਕਾਲੀ ਸੂਚੀ’ ਨਹੀਂ; ਸਭ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ: ਸੰਜੈ ਸਿੰਘ

ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿਚ ਚਲ ਰਹੀ ਚਰਚਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੰਜਾਬ ਦੇ ਕੁਝ ਆਗੂਆਂ ਸੰਬੰਧੀ 'ਕਾਲੀ ਸੂਚੀ' ਤਿਆਰ ਕੀਤੀ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਨੁੱਕਰੇ ਲਗਾਇਆ ਜਾ ਰਿਹਾ ਹੈ ਦਾ ਵੀਰਵਾਰ ਨੂੰ ਆਮ ਆਦਮੀ ਪਾਰਟੀ ਨੇ ਖੰਡਨ ਕਰਦਿਆਂ ਇਸਨੂੰ ਬੇ-ਬੁਨਿਆਦ, ਝੂਠ ਅਤੇ ਵਿਰੋਧੀ ਪਾਰਟੀਆਂ ਦੀ ਚਾਲ ਕਰਾਰ ਦਿੱਤਾ।

ਕੇਜਰੀਵਾਲ 11 ਸਤੰਬਰ ਨੂੰ ਮੋਗਾ ਵਿਖੇ ਜਾਰੀ ਕਰਨਗੇ ਕਿਸਾਨ ਚੋਣ ਮਨੋਰਥ ਪੱਤਰ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਿਸਾਨ ਚੋਣ ਮਨੋਰਥ ਪੱਤਰ 11 ਸਤੰਬਰ ਨੂੰ ਮੋਗਾ ਵਿਖੇ ਜਾਰੀ ਕਰਨਗੇ। ਇਸਦਾ ਐਲਾਨ ਕਰਦਿਆਂ ਚੋਣ ਮਨੋਰਥ ਪੱਤਰ ਕਮੇਟੀ ਪੰਜਾਬ ਦੇ ਮੁੱਖੀ ਕੰਵਰ ਸੰਧੂ ਨੇ ਕਿਹਾ ਕਿ ਇਸ ਚੋਣ ਮਨੋਰਥ ਪੱਤਰ ਵਿਚ ਖੇਤੀ ਨਾਲ ਸੰਬੰਧਤ ਸਾਰੇ ਪੱਖ ਉਭਾਰੇ ਜਾਣਗੇ ਅਤੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਤੋਂ ਅੱਗੇ ਲੈ ਕੇ ਜਾਣ ਦੀ ਯੋਜਨਾ ਦੱਸੀ ਜਾਵੇਗੀ। ਜੋ ਕਿ ਅਜੋਕੇ ਸਮੇਂ ਦੀ ਮੁੱਖ ਮੰਗ ਹੈ।

ਕਰਜ਼ ਨਿਬੇੜਾ ਕਾਨੂੰਨ: ਕਿਸਾਨਾਂ ਦੇ ਪ੍ਰਤੀ ਗੰਭੀਰ ਨਹੀਂ ਹਨ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ : ਆਪ

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਖੇਤੀਬਾੜੀ ਅਤੇ ਕਿਸਾਨ ਵਿਰੋਧੀ ਸਰਕਾਰ ਕਰਾਰ ਦਿੱਤਾ ਹੈ। ਜਿਸਦਾ ਕਿਸਾਨਾਂ ਦੇ ਭਖੱਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ। ਸ਼ੁੱਕਰਵਾਰ ਨੂੰ 'ਆਪ' ਵਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਕੰਗ ਅਤੇ ਚੋਣ ਐਲਾਨਨਾਮਾ ਕਮੇਟੀ ਦੇ ਮੁੱਖੀ ਕੰਵਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੇਕਰ ਥੋੜ੍ਹਾ-ਬਹੁਤ ਵੀ ਕਿਸਾਨ ਹਿਤੈਸ਼ੀ ਹੁੰਦੇ ਤਾਂ ਕਿਸਾਨਾਂ ਲਈ ਕਰਜ਼ ਨਬੇੜਾ ਕਾਨੂੰਨ ਨੂੰ ਤੁਰੰਤ ਲਾਗੂ ਕਰ ਦਿੰਦੇ।

ਜੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਨਹੀਂ ਕਰਵਾ ਸਕਦੇ ਤਾਂ ਕੇਂਦਰ ਨਾਲ ਸੰਬੰਧ ਕਿਉਂ ਨਹੀਂ ਤੋੜਦੇ:ਆਪ

ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਸਰਕਾਰ ਅਤੇ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਬੀਮਾ ਯੋਜਨਾ ਤੋਂ ਦੂਰ ਕਰਕੇ 'ਭਗਵਾਨ ਭਰੋਸੇ' ਛੱਡ ਦਿੱਤਾ ਹੈ।

ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਆਮ ਆਦਮੀ ਪਾਰਟੀ ਵਲੋਂ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਐਮ.ਪੀ., ਪ੍ਰੋ. ਸਾਧੂ ਸਿੰਘ ਐਮ.ਪੀ., ਸੀਨੀਅਰ ਵਕੀਲ ਐਚ.ਐਸ. ਫੂਲਕਾ, ਕੰਵਰ ਸੰਧੂ ਚੇਅਰਮੈਨ, ਮੈਨੀਫੈਸਟੋ ਕਮੇਟੀ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿਲ ਵਲੋਂ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ।

ਬੋਲਦਾ ਪੰਜਾਬ ਦੇ ਚੇਅਰਮੈਨ ਅਤੇ ‘ਆਪ’ ਆਗੂ ਕੰਵਰ ਸੰਧੂ ਨੂੰ ਮਿਲੀ ਅਗਾਉੂਂ ਜ਼ਮਾਨਤ

ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਨੂੰ ਅੱਜ ਲੁਧਿਆਣਾ ਦੀ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕੰਵਰ ਸੰਧੂ ਖਿਲਾਫ ਫਾਸਟਵੇਅ ਕੰਪਨੀ ਨੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ। ਇਸ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਵਲੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।

ਸਮਾਂ ਆਉਣ ‘ਤੇ ਤੁਸੀਂ ਕੇਜਰੀਵਾਲ ਨੂੰ ਸਲਾਖ਼ਾਂ ਪਿੱਛੇ ਦੇਖੋਗੇ: ਮਜੀਠੀਆ

ਅਰਵਿੰਦ ਕੇਜਰੀਵਾਲ ਤੇ ਉਸ ਦੇ ਸਹਿਯੋਗੀ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਅਸ਼ੀਸ਼ ਖੇਤਾਨ ਵਿਰੁੱਧ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ 'ਚ ਸੋਮਵਾਰ ਨੂੰ ਅੰਮ੍ਰਿਤਸਰ ਦੀ ਏ. ਸੀ. ਜੇ. ਐਮ. ਦੀ ਅਦਾਲਤ ਵੱਲੋਂ 29 ਜੁਲਾਈ ਨੂੰ ਪੇਸ਼ ਹੋਣ ਲਈ ਤਲਬ ਕਰਨ 'ਤੇ ਮਜੀਠੀਆ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸੱਚਾਈ ਦੀ ਜਿੱਤ ਕਰਾਰ ਦਿੱਤਾ।

« Previous PageNext Page »