Tag Archive "kanwar-sandhu"

ਆਮ ਆਦਮੀ ਪਾਰਟੀ ਨੇ ਸਦਨ ਅੰਦਰ ਕਾਂਗਰਸ ਸਰਕਾਰ ‘ਤੇ ਭੱਖਦੇ ਮੁੱਦਿਆਂ ਤੋਂ ਭੱਜਣ ਦਾ ਲਗਾਇਆ ਦੋਸ਼

ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਉਪਰ ਸਦਨ ਦੇ ਅੰਦਰ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੌਰਾਨ ਸੱਤਾਧਾਰੀ ਦਲ ਭਖਦੇ ਮੁੱਦਿਆ ਤੋਂ ਭੱਜ ਰਿਹਾ ਹੈ। ਇਸ ਕਰਕੇ ਰਾਜਪਾਲ ਦੇ ਭਾਸ਼ਨ ਉਪਰ ‘ਵੋਟ ਆਫ ਥੈਂਕਸ’ (ਧੰਨਵਾਦੀ ਮਤਾ) ਨੂੰ ਅਗਲੇ ਸ਼ੈਸਨ ਤੱਕ ਟਾਲ ਦਿੱਤਾ ਗਿਆ ਹੈ।

‘ਆਪ’ ਪੰਜਾਬ ਵਲੋਂ ਰਾਜ ਇਕਾਈ ਨੂੰ ਪੂਰੀ ਖੁਦਮੁਖਤਾਰੀ ਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨ ਲੱਭਣ ਲਈ ਕੀਤੀ ਸਮੀਖਿਆ ਮੀਟਿੰਗ ਵਿੱਚ ਹਾਜ਼ਰ ਜਿੱਤੇ ਤੇ ਹਾਰੇ ਉਮੀਦਵਾਰਾਂ ਨੇ ਦਿੱਲੀ ਦੀ ਲੀਡਰਸ਼ਿਪ ਤੇ ਖ਼ਾਸ ਕਰ ਕੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਿਰੁੱਧ ਭੜਾਸ ਕੱਢੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਇਕਾਈ ਭਵਿੱਖ ਵਿੱਚ ਖ਼ੁਦਮੁਖਤਾਰੀ ਨਾਲ ਚੱਲੇਗੀ ਤੇ ਫੈਸਲੇ ਲਵੇਗੀ। ਮੀਟਿੰਗ ਵਿੱਚ ਇਹ ਗੱਲ ਵੀ ਉੱਭਰੀ ਕਿ ਪੰਜਾਬ ਚੋਣਾਂ ਲਈ ਦਿੱਲੀ ਦੀ ਲੀਡਰਸ਼ਿਪ ਵੱਲੋਂ ਘੜੀ ਰਣਨੀਤੀ ਪੂਰੀ ਤਰ੍ਹਾਂ ਫੇਲ੍ਹ ਹੋਈ।

‘ਆਪ’ ਆਗੂ ਕੰਵਰ ਸੰਧੂ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਪੱਤਰਕਾਰ ਕੰਵਰ ਸੰਧੂ ਦੇ ਪੁੱਤਰ ਕਰਨ ਸੰਧੂ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਪੀ.ਜੀ.ਆਈ. 'ਚ ਮੌਤ ਹੋ ਗਈ।

ਗਾਂਧੀ ਦੀ ਅਗਵਾਈ ਵਾਲੇ ਫਰੰਟ ਵਲੋਂ 11 ਹੋਰ ਉਮੀਦਵਾਰਾਂ ਅਤੇ ‘ਆਪ’ ਦੇ ਕੰਵਰ ਸੰਧੂ ਦੀ ਹਮਾਇਤ ਦਾ ਐਲਾਨ

ਪੰਜਾਬ ਫਰੰਟ ਦੇ ਸਰਪ੍ਰਸਤ ਡਾ. ਧਰਮਵੀਰ ਗਾਂਧੀ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਖਰੜ ਹਲਕੇ ਤੋਂ ਉਮੀਦਵਾਰ ਕੰਵਰ ਸੰਧੂ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਨਾ ਕਰਨ ਦਾ ਐਲਾਨ ਕਰਕੇ ਉਨ੍ਹਾਂ ਦੀ ਹਮਾਹਿਤ ਕਰ ਦਿੱਤੀ ਹੈ।

ਫੂਲਕਾ ਵਲੋਂ ਟਾਈਟਲਰ, ਸੱਜਣ ਕੁਮਾਰ ਦੀ ਗ੍ਰਿਫਤਾਰੀ ਦੀ ਮੰਗ; ਸੀ.ਬੀ.ਆਈ. ਵੱਲੋਂ ਟਾਈਟਲਰ ਤੋਂ ਪੁੱਛਗਿੱਛ

1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਸੀ.ਬੀ.ਆਈ. ਨੇ 22 ਨਵੰਬਰ ਨੂੰ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੋਂ 4 ਘੰਟੇ ਪੁੱਛਗਿੱਛ ਕੀਤੀ ਹੈ। ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ ਟਾਈਟਲਰ ਨੇ ਪੁੱਛਗਿੱਛ ਦੌਰਾਨ ਕਤਲੇਆਮ 'ਚ ਆਪਣੀ ਕੋਈ ਵੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ।

‘ਆਪ’ ਵਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਕਪੂਰੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਅੱਜ ਤੋਂ

ਆਮ ਆਦਮੀ ਪਾਰਟੀ (ਆਪ) ਨੇ ਸੁਪਰੀਮ ਕੋਰਟ ਵੱਲੋਂ ਐੱਸਵਾਈਐਲ ਦੇ ਮੁੱਦੇ ’ਤੇ ਪੰਜਾਬ ਵਿਰੁੱਧ ਦਿੱਤੇ ਫ਼ੈਸਲੇ ਦੇ ਪ੍ਰਤੀਕਰਮ ਵਜੋਂ 11 ਨਵੰਬਰ ਤੋਂ ਕਪੂਰੀ (ਪਟਿਆਲਾ) ਵਿੱਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ‘ਆਪ’ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਵਿਰੋਧੀ ਨੀਤੀਆਂ ਕਾਰਨ ਹੀ ਪੰਜਾਬੀਆਂ ਨੂੰ ਇਹ ਦਿਨ ਦੇਖਣੇ ਪਏ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੰਸਦ ਦੀ ਥਾਂ ਪਾਰਟੀ ਤੋਂ ਅਸਤੀਫ਼ਾ ਦੇਣ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਸਤੀਫ਼ੇ ਦਾ ਡਰਾਮਾ ਕਰਨ ਦੀ ਥਾਂ ਪੰਜਾਬੀਆਂ ਤੋਂ ਮੁਆਫ਼ੀ ਮੰਗਣ।

‘ਆਪ’ ਵਲੋਂ ਅਗਲੇ 2 ਦਿਨਾਂ ‘ਚ ਉਦਯੋਗ, ਵਪਾਰ, ਟਰਾਂਸਪੋਰਟ, ਪ੍ਰਾਪਰਟੀ ਦੇ ਚੋਣ ਮਨੋਰਥ ਪੱਤਰ ਜਾਰੀ ਹੋਣਗੇ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਤੋਂ 25 ਅਕਤੂਬਰ ਤੱਕ ਪੰਜਾਬ ਵਿੱਚ ਚੋਣ ਦੌਰਾ ਕਰਨਗੇ। ਇਸ ਦੌਰਾਨ ਉਹ ਆਪਣੀ ਪਾਰਟੀ ਦੇ ਉਦਯੋਗ, ਵਪਾਰ, ਟਰਾਂਸਪੋਰਟ ਤੇ ਰੀਅਲ ਅਸਟੇਟ ਨਾਲ ਸਬੰਧਿਤ ਚੋਣ ਮਨੋਰਥ ਪੱਤਰ ਜਾਰੀ ਕਰਨਗੇ।

ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਦੂਜੀਆਂ ਪਾਰਟੀਆਂ ਤੋਂ ਪਹਿਲ ਕਰਦਿਆਂ ਆਪਣੀ ਤੀਜੀ ਸੂਚੀ ਵੀ ਅੱਜ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਮੁੱਖ ਨਾਮ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਹਨ।

ਖੇਤੀਬਾੜੀ ਸੰਕਟ ਵਿੱਚ ਬਾਦਲ ਦੀ ਭੂਮਿਕਾ ਖਲਨਾਇਕ ਵਰਗੀ; ਸਾਡੇ ਚੋਣ ਮਨੋਰਥ ਪੱਤਰ ‘ਚ ਹੈ ਹੱਲ: ‘ਆਪ’

ਆਮ ਆਦਮੀ ਪਾਰਟੀ ਨੇ ਪੰਜਾਬ ਭਰ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ-ਹੱਤਿਆ ਦੇ ਰਾਹ 'ਤੇ ਨਾ ਚੱਲਣ ਅਤੇ ਮੌਜੂਦਾ ਔਖੇ ਹਾਲਾਤਾਂ ਦਾ 6 ਮਹੀਨੇ ਹਿੰਮਤ ਅਤੇ ਸਬਰ-ਸੰਤੋਖ ਨਾਲ ਸਾਹਮਣਾ ਕਰਨ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੀ ਸਾਰੀ ਸੱਮਸਿਆਵਾਂ ਨੂੰ ਦੂਰ ਕਰਨ ਲਈ ਦਿਨ-ਰਾਤ ਇੱਕ ਕਰ ਦੇਵੇਗੀ।

ਪਟਿਆਲਾ ਪੁਲਿਸ ਨੇ ਕੰਵਰ ਸੰਧੂ, ਗੁਰਮੀਤ ਪਿੰਕੀ ਅਤੇ ਚਾਰ ਹੋਰਾਂ ਦੇ ਖਿਲਾਫ ਦੋਸ਼ ਪੱਤਰ ਤਿਆਰ ਕੀਤਾ

ਪਟਿਆਲਾ ਪੁਲਿਸ ਨੇ ਸੀਨੀਅਰ ਪੱਤਰਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਅਤੇ ਪੰਜ ਹੋਰਾਂ ਖਿਲਾਫ ਦੋਸ਼ ਪੱਤਰ ਤਿਆਰ ਕਰ ਲਿਆ ਹੈ। ਇਹ ਦੋਸ਼ ਪੱਤਰ 19 ਦਸੰਬਰ 2015 ਦੀ ਪਟਿਆਲਾ ਜੇਲ੍ਹ ਦੀ ਘਟਨਾ ਦੇ ਸੰਬੰਧ ਵਿਚ ਹੈ। ਬਾਕੀ ਪੰਜ ਵਿਅਕਤੀਆਂ ਵਿਚੋਂ ਪੁਲਿਸ ਕੈਟ ਗੁਰਮੀਤ ਪਿੰਕੀ ਅਤੇ 4 ਜੇਲ੍ਹ ਮੁਲਾਜ਼ਮਾਂ ਦੇ ਨਾਮ ਹਨ।

« Previous PageNext Page »