Tag Archive "karamjit-singh-chandigarh"

ਸਿਲੇਬਸ ਦਾ ਮੁੱਦਾ: ਕਿਸੇ ਵੀ ਧਿਰ ਦਾ ਦਾਮਨ ਸਾਫ਼ ਨਹੀਂ

ਕਰਮਜੀਤ ਸਿੰਘ ਸੰਪਰਕ: 99150-91063 ਗੱਲ ਵਿੱਚੋਂ ਕੁਝ ਵੀ ਨਹੀਂ ਸੀ। ਆਰੰਭ ਵਿੱਚ ਹੀ ਸੌਖਿਆਂ ਹੀ ਸੁਲਝਾਈ ਜਾ ਸਕਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ੁਦ ...

ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ

ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਲੇਖਕ: ਸ. ਕਰਮਜੀਤ ਸਿੰਘ, ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ।

ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਅੱਜ ਤੋਂ 300 ਸਾਲ ਪਹਿਲਾਂ ਬ੍ਰਹਿਮੰਡ ਦੇ ਪਾਰਲੇ ਗ਼ੈਬੀ ਅਨੁਭਵਾਂ ਨੇ ਆਪਣਾ ਜਾਹੋ-ਜਲਾਲ ਇਤਿਹਾਸ ਰਾਹੀਂ ਚਮਕੌਰ ਦੀ ਸਰਜ਼ਮੀਨ ’ਤੇ ਉਤਾਰਿਆ।[.....]

Akal Takht Sahib Ji

ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖਤਿਆਰੀ ਲਈ ਸਰਬੱਤ ਖਾਲਸਾ ਸੱਦਣ ਦਾ ਸੱਦਾ

ਚੰਡੀਗੜ੍ਹ, (ਨਵੰਬਰ 10, 2013): ਸਿੱਖ ਜਥੇਬੰਦੀਆਂ ’ਤੇ ਆਧਾਰਿਤ ਪੰਥਕ ਤਾਲਮੇਲ ਸੰਗਠਨ ਵੱਲੋਂ 9 ਨਵੰਬਰ, 2013 ਇੱਥੇ ਬਾਬਾ ਮੱਖਣਸ਼ਾਹ ਲੁਬਾਣਾ ਭਵਨ ਵਿਖੇ ‘ਆਵਾਜ਼-ਏ-ਪੰਥ’ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਦੀ ਖੁਦਮੁਖਤਿਆਰੀ ਤੇ ਪ੍ਰਭੂਸਤਾ ਦੀ ਮੁੜ ਬਹਾਲੀ ਲਈ ਸਰਬੱਤ ਖਾਲਸਾ ਸੱਦਣ ਅਤੇ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਸੱਦਾ ਦਿੱਤਾ।

ਜਨਰਲ ਬਰਾੜ ਉੱਤੇ ਹੋਏ ਹਮਲੇ ਬਾਰੇ ਇੱਕ ਸੱਚ ਇਹ ਵੀ …

ਪੰਜਾਬੀ ਦੀ ਇਹ ਕਹਾਵਤ ਸੁਨਾਉਣ ਨੂੰ ਚਿੱਤ ਕਰ ਆਇਆ ਹੈ ਪਈ ਜਦੋਂ ਬੁੱਢੀ ਗਾਂ ਨੱਚਦੀ ਹੈ ਤਾਂ ਧੂੜ ਜ਼ਿਆਦਾ ਉਡਾਉਂਦੀ ਹੈ। 78 ਵਰ੍ਹਿਆਂ ਨੂੰ ਪੁੱਜੇ ਜਨਰਲ ਕੇ. ਐਸ ਬਰਾੜ ਵੀ ਅੱਜ ਕੱਲ੍ਹ ਕੁੱਝ ਇਸ ਤਰ੍ਹਾਂ ਹੀ ਕਰ ਰਹੇ ਜਾਪਦੇ ਹਨ। ਮੀਡੀਏ ਦੇ ਵੱਡੇ ਹਿੱਸੇ ਨੂੰ ਵੀ ਯਾਰੀਆਂ ਪਾਲਣ ਦਾ ਸੁਨਿਹਿਰੀ ਮੌਕਾ ਮਿਲ ਗਿਆ ਹੈ।

ਜਨਰਲ ਬਰਾੜ ! ਜ਼ਖ਼ਮ ਤੂ ਨੇ ਵੋ ਦੀਆ ਜੋ ਭਰਤਾ ਨਹੀ…

ਜਨਰਲ ਬਰਾੜ ਉੱਤੇ ਹੋਇਆ ਹਮਲਾ ਅਤੇ ਇਸ ਘਟਨਾ ਨਾਲ ਜੋੜੀਆਂ ਜਾ ਰਹੀਆਂ ਅਤੇ ਕੁੱਝ ਘੜੀਆਂ ਜਾ ਰਹੀਆਂ ਅਤੇ ਕੁਛ ਵਿਉਂਤਬੰਦ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਕੁੱਝ ਅੱਧ ਕੱਚੀਆਂ ਅਤੇ ਅੱਧ ਸੱਚੀਆਂ ਗੱਲਾਂ ਨੂੰ ਅੰਗਰੇਜ਼ੀ ਦੇ ਦੋ ਸ਼ਬਦਾਂ- ਕੰਟੈਂਟ (ਵਿਸ਼ਾ ਵਸ਼ਤੂ) ਅਤੇ ਕੰਟੈਕਸਟ (ਪ੍ਰਕਰਣ) ਦੇ ਅਰਥਾਂ ਵਿਚ ਸਮਝਣ ਤੇ ਸਮਝਾਉਣ ਦੀ ਅੱਜ ਬਹੁਤ ਲੋੜ ਹੈ। ਪਰ ਇਸ ਕੰਮ ਲਈ ਰਤਾ ਕੁ ਡੂੰਘਾ ਉਤਰਨਾ ਪੈਣਾ ਹੈ।

ਸ਼ਹੀਦੀ ਯਾਦਗਾਰ : ਜ਼ੁਲਮ ਵਿਰੁੱਧ ਲੜਨ ਵਾਲਿਆਂ ਦੀ ਸਾਂਝੀ ਵਿਰਾਸਤ

ਅੱਜ ਦਿਲ ਕਹਿੰਦਾ ਹੈ ਬਈ ‘ਯਾਦਾਂ ਦਾ ਸਿਮਰਨ’ ਕੀਤਾ ਜਾਵੇ। ਸੁਖਮਨੀ ਦੀ ਪਹਿਲੀ ਅਸ਼ਟਪਦੀ ਸਿਮਰਨ (ਯਾਦ) ਦੀਆਂ ਅਥਾਹ ਤਾਕਤਾਂ ਅਤੇ ਇਸ ਦੀ ਅਟੱਲ ਹਕੂਮਤ ਦਾ ਹੀ ਇੱਕ ਇਲਾਹੀ ਜਸ਼ਨ ਹੈ। ਦਰਬਾਰ ਸਾਹਿਬ ਵਿਚ ਬਣ ਰਹੀ ਸ਼ਹੀਦਾਂ ਦੀ ਯਾਦਗਾਰ ਵੀ ਯਾਦਾਂ ਦੀ ਹੀ ਉਹ ਪਵਿੱਤਰ ਨਿਸ਼ਾਨੀ ਹੈ, ਜੋ ਸਾਡੇ ਸਾਹਾਂ ਵਿਚ ਰਚ ਚੁੱਕੀ ਹੈ। ਪਰ ਜਦੋਂ ਜਨਰਲ ਬਰਾੜ ਉੱਤੇ ਲੰਦਨ ਵਿਚ ਹਮਲਾ ਹੋਇਆ ਤਾਂ ਉਸਨੇ ਇਸ ਯਾਦਗਾਰ ਨੂੰ ਹੀ ਹਮਲੇ ਦਾ ਕਾਰਨ ਦੱਸਿਆ ਅਤੇ ਫਿਰ ਓਹ ਰੌਲਾ ਪਾਇਆ, ਓਹ ਰੌਲਾ ਪਾਇਆ ਤੇ ਨਾਲ ਹੀ ਪਵਾਇਆ ਗਿਆ ਕਿ ਹੁਣ ਸਾਨੂੰ ਇਹ ਸਵਾਲ ਕਰਨਾ ਪੈ ਗਿਆ ਹੈ ਕਿ ਰੌਲਾ ਪਾਉਣ ਵਾਲੇ ਸਾਡੀ ਰੂਹ ਦੇ ਹਾਣੀ ਕਿਉਂ ਨਹੀਂ ਬਣ ਸਕੇ?

ਕੁਲਦੀਪ ਨਈਅਰ ਦੇ ਮੁਆਫ਼ੀਨਾਮੇ ਵਿੱਚ ‘ਦਿਖਾਵੇ ਭਰੀ ਹਲੀਮੀ’ ਤੇ ‘ਸ਼ਰਾਰਤ ਭਰੀ ਚੁਸਤੀ’ ਹੈ – ਖਾਲਸਾ ਪੰਥ ਦਾ ‘ਅਕਲਮੰਦ ਦੁਸ਼ਮਣ’ ਸਵਾਲਾਂ ਦੇ ਕਟਹਿਰੇ ’ਚ

ਸਿੱਖਾਂ ਪ੍ਰਤੀ ਕੁਲਦੀਪ ਨਈਅਰ ਦੇ ਢਿੱਡ ਅੰਦਰ ਲੁਕੇ ਵੈਰ ਦਾ ਪਤਾ ਲਾਉਣ ਲਈ ਸਾਨੂੰ ਰੋਮ ਦੇ ਇਤਿਹਾਸ ਦਾ ਇੱਕ ਦਿਲਚਸਪ ਪੰਨਾ ਯਾਦ ਆ ਗਿਆ ਹੈ। ਈਸਾ ਮਸੀਹ ਤੋਂ 100 ਸਾਲ ਪਹਿਲਾਂ ਦੀ ਗੱਲ ਹੈ-ਯਾਨੀ ਅੱਜ ਤੋਂ 2100 ਸਾਲ ਪਹਿਲਾਂ। ਰੋਮ ਦਾ ਮਹਾਨ ਜਰਨੈਲ ਅਤੇ ਨੀਤੀਵਾਨ ਬਾਦਸ਼ਾਹ ਜੂਲੀਅਸ ਸੀਜ਼ਰ ਪਾਰਲੀਮੈਂਟ ਵੱਲ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਬਾਹਰ ਉਸ ਉਤੇ ਅਚਾਨਕ ਇਕ ਯੋਜਨਾਬੱਧ ਹਮਲਾ ਹੋਇਆ।

ਮਾਮਲਾ ਸ਼ਹੀਦੀ ਯਾਦਗਾਰ ਦਾ: ਰੋਜਾਨਾ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਦੇ ਨਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਖਤ

ਜਲੰਧਰ ਸਥਿਤ ਇਕ ਉਘੇ ਪੰਜਾਬੀ ਅਖ਼ਬਾਰ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਨੇ 23 ਜੂਨ ਦੇ ਆਪਣੇ ਸੰਪਾਦਕੀ ਵਿਚ 'ਅਕਾਲੀ ਦਲ ਨੂੰ ਸਪੱਸ਼ਟ ਪਹੁੰਚ‘ ਅਪਣਾਏ ਜਾਣ ਦੀ ਸਲਾਹ ਦੇ ਕੇ ਅਸਿੱਧੇ ਤੌਰ ‘ਤੇ ਗੋਲ ਮੋਲ ਸ਼ਬਦਾਂ ਵਿਚ ਦਰਬਾਰ ਸਾਹਿਬ ਵਿਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਦੀ ਲੋੜ ‘ਤੇ ਹੀ ਲੁਕਵੀਂ ਸ਼ਬਦਾਵਲੀ ਦੇ ਰੂਪ ਵਿਚ ਸਵਾਲੀਆ ਨਿਸ਼ਾਨ ਲਾ ਦਿੱਤੇ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਸੰਜਮ ਅਤੇ ਸਲੀਕੇ ਵਾਲੀ ਸ਼ਬਦਾਵਲੀ ਵਿਚ ਸੰਪਾਦਕ ਜੀ ਨੂੰ ਢੁਕਵੇਂ ਜਵਾਬ ਦਿੱਤੇ। ਅਸੀਂ ਇਹ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਇਥੇ ਪੇਸ਼ ਕਰ ਰਹੇ ਹਾਂ- ਸੰਪਾਦਕ।

Next Page »