Tag Archive "kashmir"

ਪੰਜਾਬ ਤੋਂ ਕਸ਼ਮੀਰ ਜਾ ਰਹੇ ਵਫਦ ਨੂੰ ਪੰਜਾਬ ਪੁਲਸ ਨੇ ਰਾਹ ਵਿਚ ਰੋਕ ਕੇ ਵਾਪਸ ਭੇਜਿਆ: ਪਿੰਡ ਬਚਾਓ ਪੰਜਾਬ ਬਚਾਓ ਕਮੇਟੀ

ਪੰਜਾਬ ਵਿਚੋਂ ਬੁਧੀਜੀਵੀਆਂ, ਲੇਖਕਾਂ, ਸਿਆਸੀ ਦਲਾਂ, ਸਮਾਜਸੇਵੀ ਜਥੇਬੰਦੀਆਂ ਅਤੇ ਚਿੰਤਕਾਂ ਦਾ ਇੱਕ ਵਫਦ ਪਿੰਡ ਬਚਾਓ ਪੰਜਾਬ ਬਚਾਓ ਦੇ ਸੱਦੇ ‘ਤੇ 18 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਕਸ਼ਮੀਰੀਆਂ ਦੇ ਨਾਲ ਮਨੁੱਖੀ ਹਮਦਰਦੀ ਪ੍ਰਗਟ ਕਰਨ ਦੇ ਵਾਸਤੇ ਅਤੇ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਜੰਮ-ਕਸ਼ਮੀਰ ਨੂੰ ਜਾ ਰਿਹਾ ਸੀ ਪਰ ਪੰਜਾਬ ਪੁਲਸ ਨੇ ਇਸ ਵਫਦ ਨੂੰ ਮਾਧੋਪੁਰ ਹੈਡਵਰਕਸ ਦੇ ਨੇੜੇ ਹੀ ਰੋਕ ਲਿਆ ਅਤੇ ਅੱਗੇ ਜਾਣ ਨਹੀਂ ਦਿੱਤਾ।

ਸਿੱਖ ਅਤੇ ਤਾਮਿਲ ਕਸ਼ਮੀਰ ਮਾਮਲੇ ‘ਤੇ 26 ਸਤੰਬਰ ਨੂੰ ਦਿੱਲੀ ਵਿਖੇ ਵਿਰੋਧ ਵਿਖਾਵਾ ਕਰਨਗੇ

ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਫਾਸਾਵਾਦੀ ਹਕੂਮਤ ਵੱਲੋਂ ਰਾਜ ਨੂੰ ਮਿਲੇ ਵਿਸ਼ੇਸ਼ ਰੁਤਬੇ ਅਤੇ ਅਧਿਕਾਰਾਂ ਨੂੰ ਤਾਨਾਸ਼ਾਹੀ ਰਵੱਈਏ ਨਾਲ ਖ਼ਤਮ ਕਰ ਦਿੱਤਾ ਗਿਆ ਹੈ, ਅਜਿਹੇ ਹਾਲਾਤਾਂ ਵਿੱਚ ਗੁਆਢੀ ਹੋਣ ਕਾਰਨ ਅਤੇ ਸਿਧਾਂਤਿਕ ਸਾਂਝ ਕਾਰਨ ਆਪਣੀ ਿਜੰਮੇਵਾਰੀ ਸਮਝਦਿਆਂ ਕਸ਼ਮੀਰੀਆਂ ਦੇ ਹੱਕ ਵਿੱਚ ਪੰਜਾਬ ਤੇ ਤਾਮਿਲ ਨਾਇਡੋ ਦੀਆਂ ਰਾਜਨੀਤਕ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ 26 ਸਤੰਬਰ ਨੂੰ ਦਿੱਲੀ ਵਿਖੇ ਇੱਕ ਇਨਸਾਫ ਕਾਫਿਲਾ ਕੱਢਣਗੇ ਅਤੇ ਸਭਾ ਕਰਨਗੇ।

ਮਰੀਜ਼ਾਂ ਦੀ ਜਾਨ ਨੂੰ ਸੰਭਾਵੀ ਖਤਰਾ ਉਜਾਗਰ ਕਰਨ ਵਾਲਾ ਕਸ਼ਮੀਰੀ ਡਾਕਟਰ ਗ੍ਰਿਫਤਾਰ

ਨਗਰ ਦੇ ਸਰਕਾਰੀ ਮੈਡੀਕਲ ਕਾਲਜ਼ ਦੇ ਡਾ. ਉਮਰ ਸਲੀਮ ਅਖ਼ਤਰ ਨੂੰ ਭਾਰਤੀ ਪੁਲਿਸ ਵੱਲੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਸਨੇ ਇੱਕ ਕੌਮਾਂਤਰੀ ਖਬਰ ਅਦਾਰੇ ਨਾਲ ਗੱਲਬਾਤ ਕਰਦਿਆਂ, ਇਹ ਤੱਥ ਉਜਾਗਰ ਕੀਤਾ ਕਿ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਲਾਈਆਂ ਗਈਆ ਪਾਬੰਦੀਆਂ ਕਾਰਨ ਗੁਰਦਿਆਂ ਦੀ ਬਿਮਾਰੀ ਦੇ ਕਈ ਮਰੀਜ਼ਾਂ ਦੀ ਜਾਨ ਖਤਰੇ ਵਿੱਚ ਹੈ।

ਬਰਤਾਨਵੀ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਕਸ਼ਮੀਰ ਬਾਰੇ ਗਲੱਬਾਤ ਕੀਤੀ; ਫਰਾਂਸ ਮੁਖੀ ਛੇਤੀ ਗੱਲ ਕਰੇਗਾ

ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰ ਦੇਣ ਤੋਂ ਬਾਅਦ ਕਸ਼ਮੀਰ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉੱਭਰ ਆਇਆ ਹੈ।

ਕਸ਼ਮੀਰ ਦੇ ਹਾਲਾਤ ‘ਪੇਚੀਦਾ’ ਅਤੇ ‘ਵਿਸਫੋਟਕ’: ਟਰੰਪ; ਕਿਹਾ ਕਿ ਸਾਲਸ ਬਣਨ ਲਈ ਤਿਆਰ ਹਾਂ

ਕਸ਼ਮੀਰ ਦੇ ਹਾਲਾਤ ਨੂੰ ਪੇਚੀਦਾ ਅਤੇ ਵਿਸਫੋਟਕ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਸ਼ਮੀਰ ਮਾਮਲੇ ਵਿਚ ਸਾਲਸੀ (ਵਿਚੋਲਗੀ) ਕਰਨ ਦੀ ਪੇਸ਼ਕਸ਼ ਕੀਤੀ ਹੈ।

ਅਮੀਰਕਾ ਦੇ ਸ਼ਹਿਰ ਸੈਨ ਫਰਾਂਸਸਿਕੋ ਵਿਚ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਭਾਰਤ ਦੇ ਜੁਲਮਾਂ ਵਿਰੁਧ ਮੁਜਾਹਿਰਾ

ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ 'ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।

ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ‘ਚ 4000 ਤੋਂ ਵੱਧ ਗ੍ਰਿਫਤਾਰੀਆਂ ਦੀ ਖਬਰ

ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਹਾਲਾਤ ਬਾਰੇ ਭਾਵੇਂ ਭਾਰਤ ਸਰਕਾਰ ਅਤੇ ਭਾਰਤੀ ਖਬਰਖਾਨਾ "ਸਭ ਠੀਕ ਹੈ" ਦੇ ਦਾਅਵੇ ਹੀ ਦਹੁਰਾਅ ਰਿਹਾ ਹੈ ਪਰ ਜੋ ਜਾਣਕਾਰੀ ਵੀ ਭਾਰਤੀ ਰੋਕਾਂ ਦਾ ਕੜ੍ਹ ਭੰਨ ਕੇ ਸਾਹਮਣੇ ਆਏ ਰਹੀ ਹੈ ਉਹ ਦਰਸਾ ਰਹੀ ਹੈ ਕੇ ਉੱਥੇ ਦੇ ਹਾਲਾਤ ਠੀਕ ਨਹੀਂ ਹਨ।

ਕਸ਼ਮੀਰੀਆਂ ਦੇ ਘਰ ਹੀ ਕੈਦ ਖਾਨਿਆਂ ਚ ਬਦਲ ਦਿੱਤੇ ਗਏ ਹਨ, ਪਰ ਕੌਮਾਂਤਰੀ ਭਾਈਚਾਰਾ ਅੱਖਾਂ ਮੀਚੀ ਬੈਠਾ ਹੈ: ਸਿੱਖ ਜਥੇਬੰਦੀਆਂ

ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ ਦਾ ਹਵਾਲਾ ਦੇਂਦਿੰਆਂ ਦਸਿਆ ਕਿ ਐਲ.ਕੇ.ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਇਸੇ ਤਰਾਂ ਦੇ ਵਿਚਾਰ ਦਿੱਤੇ ਸਨ ਅਤੇ ਆਪਣੀ ਕਿਤਾਬ ਵਿੱਚ ਆਨੰਦਪੁਰ ਸਾਹਿਬ ਮੱਤੇ ਨੂੰ ਵੱਖਵਾਦੀ ਦਸਤਾਵੇਜ਼ ਲਿਿਖਆ ਸੀ।

ਕਸ਼ਮੀਰ ਰਾਜ ਦੀ ਹੋਂਦ ਖਤਮ ਕਰਨਾ ਮੋਦੀ ਸਰਕਾਰ ਦੀ ਤਾਨਾਸ਼ਾਹੀ: ਏਜੀਪੀਸੀ

ਫਰੀਮਾਂਟ:  ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂਆਂ ਦੇ ਬਿਆਨ ਨੂੰ  ਏਜੀਪੀਸੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਦੇ ...

ਕਸ਼ਮੀਰ ਤੇ ਨਜਾਇਜ਼ ਕਬਜ਼ਾ: ਅੰਤਰਰਾਸ਼ਟਰੀ ਕਾਨੂੰਨ, ਸੁਰੱਖਿਆ ਤੇ ਖੇਤਰੀ ਹਿੱਸੇਦਾਰਾਂ ਲਈ ਨਾਮਨਜ਼ੂਰ ਚੁਣੌਤੀ: ਵਰਲਡ ਸਿੱਖ ਪਾਰਲੀਮੈਂਟ

11 ਅਗਸਤ: ਵਰਲਡ ਸਿੱਖ ਪਾਰਲੀਮੈਂਟ ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਜਮਹੂਰੀ ਕਾਨੂੰਨੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਕਸ਼ਮੀਰ ਨੂੰ ਵੰਡਣ ਅਤੇ ਭਾਰਤ ਨਾਲ ਰਲਾਉਣ ...

« Previous PageNext Page »