ਭਾਰਤੀ ਹਕੂਮਤ ਵੱਲੋਂ ਇਕਪਾਸੜ ਕਾਰਵਾਈ ਕਰਕੇ ਕੌਮਾਂਤਰੀ ਤੌਰ 'ਤੇ ਵਿਵਾਦਤ ਖਿੱਤੇ ਕਸ਼ਮੀਰ ਦੇ ਆਪਣੇ ਕਬਜ਼ੇ ਹੇਠਲੇ ਇਲਾਕੇ ਦਾ ਸਿਆਸੀ ਰੁਤਬਾ ਬਦਲ ਦਿੱਤਾ ਹੈ। ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਵਿਸ਼ਲੇਸ਼ਕ ਅਤੇ ਵਿਚਾਰਕ ਸ. ਅਜੈਪਾਲ ਸਿੰਘ ਨਾਲ ਇਸ ਕਾਰਵਾਈ ਦੇ ਸਮੇਂ ਦੀ ਚੋਣ, ਇਸਦੇ ਕਾਰਨਾਂ ਅਤੇ ਸੰਭਾਵੀ ਨਤੀਜਿਆਂ ਬਾਰੇ ਖਾਸ ਗੱਲਬਾਤ ਕੀਤੀ ਗਈ ਹੈ। ਇਹ ਪੜਚੋਲ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ।
ਮੈਲਬਰਨ: ਭਾਰਤੀ ਹਕੂਮਤ ਵੱਲੋਂ ਬੀਤੇ ਦਿਨੀਂ ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ ਵੱਲੋਂ ਮਿਲਿਆ ਖਾਸ ਰੁਤਬਾ ਖਤਮ ਕਰਕੇ ਇਸ ਦੇ ਦੋ ਟੋਟੇ ਕਰਕੇ ਇਕ ਲੱਦਾਖ ਤੇ ਦੂਜਾ ...
ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਲਾਏ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੰਘੇ ਕੱਲ੍ਹ (੯ ਅਗਸਤ ਨੂੰ) ਜਾਰੀ ਕੀਤੇ ਗਏ ...
ਭਾਰਤੀ ਹਕੂਮਤ ਵੱਲੋਂ ਇਕਪਾਸੜ ਕਾਰਵਾਈ ਕਰਕੇ ਕੌਮਾਂਤਰੀ ਤੌਰ 'ਤੇ ਵਿਵਾਦਤ ਖਿੱਤੇ ਕਸ਼ਮੀਰ ਦੇ ਆਪਣੇ ਕਬਜ਼ੇ ਹੇਠਲੇ ਇਲਾਕੇ ਦਾ ਸਿਆਸੀ ਰੁਤਬਾ ਬਦਲ ਦਿੱਤਾ ਹੈ। ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨਾਲ ਕੀਤੀ ਗਈ ਇਸ ਖਾਸ ਗੱਲਬਾਤ ਵਿਚ ਸਿੱਖ ਸਿਆਸਤ ਵੱਲੋਂ ਇਸ ਕਾਰਵਾਈ ਦੀ ਸਿਧਾਂਤਕ ਜੜ੍ਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਨਸਾਫ ਦਾ ਤਕਾਜਾ ਹੈ ਕਿ ਸੱਭਿਆਚਾਰਾਂ ਅਤੇ ਕੌਮਾਂ ਨਾਲ ਜੁੜੇ ਸਿਆਸੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਹੀ ਹੋਣੇ ਚਾਹੀਦੇ ਹਨ ਨਾ ਕਿ ਹਾਕਮ ਦੀ ਕਿਸੇ ਸਿਆਸੀ ਲੋੜ ਜਾਂ ਖਾਹਿਸ਼ ਦੇ ਅਨੁਸਾਰ। ਇੰਡੀਅਨ ਸਾਮਰਾਜ ਨੇ ਕਸ਼ਮੀਰੀਆਂ ਦੀ ਰਾਏ ਦੇ ਵਿਰੁਧ ਜਾ ਕੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ (ਧਾਰਾ 370 ਅਤੇ 35-ਏ) ਖਤਮ ਕਰਨ ਦੀ ਅਨੈਤਿਕ ਤੇ ਅਨਿਆਪੂਰਨ ਕਾਰਵਾਈ ਕਰਕੇ ਕਸ਼ਮੀਰੀਆਂ ਦੇ ਸਮੂਹਕ ਮਨ ਅਤੇ ਸੰਵੇਦਨਾ ਨੂੰ ਗਹਿਰਾ ਜਖਮ ਦਿੱਤਾ ਹੈ।
ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਦੇ ਤੌਰ ਉੱਤੇ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਵੱਲੋਂ ਕਸ਼ਮੀਰ ਦੀ ਮੌਜੂਦਾ ਹਾਲਾਤ ਬਾਰੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇੰਡੀਅਨ ਯੂਨੀਅਨ ਸਰਕਾਰ ਵਲੋਂ ਕਸ਼ਮੀਰ ਵਿਚ ਲਾਗੂ ਕੀਤਾ ਗਿਆ ਅਮਲ ਹਿੰਦੂਤਵੀ ਸੋਚ ਵਿੱਚੋਂ ਨਿੱਕਲੇ ਇਕਸਾਰਵਾਦ ਨੂੰ ਲਾਗ ਕਰਨ ਦਾ ਹੀ ਅਗਲਾ ਪੜਾਅ ਹੈ।
ਬੀਤੇ ਦੋ ਦਿਨਾਂ ਦੌਰਾਨ ਭਾਰਤ ਵਿਚਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਸ ਤਰ੍ਹਾਂ ਜੰਮੂ ਅਤੇ ਕਸ਼ਮੀਰ ਨੂੰ ਭਾਰਤੀ ਸੰਵਿਧਾਨ ਤਹਿਤ ਮਿਿਲਆ ਖਾਸ ਰੁਤਬਾ ਖਤਮ ਕਰਕੇ ਇਸ ਦੇ ਦੋ ਟੋਟੇ- ਇੱਕ ਲੱਦਾਖ ਅਤੇ ਦੂਜਾ ਜੰਮੂ-ਕਸ਼ਮੀਰ ਬਣਾ ਕੇ ਇਸ ਨੂੰ ਕੇਂਦਰ ਦੇ ਸਿੱਧੇ ਪ੍ਰਬੰਧ ਹੇਠ ਲਿਆ ਹੈ ਉਸ ਬਾਰੇ ਚੀਨ ਨੇ ਲਿਖਤੀ ਪ੍ਰਤੀਕਰਮ ਜਾਰੀ ਕੀਤੇ ਹਨ।
ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਹੱਕ ਦੀ ਹਮਾਇਤ ਕਰਦਿਆਂ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦਾ ਹੈ) ਵਿਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਧਾਰਾ 370 ਖ਼ਤਮ ਕਰਕੇ ਕਸ਼ਮੀਰ ਨੂੰ ਅਰਾਜਕਤਾ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਸ ਕਦਮ ਨਾਲ ਕਸ਼ਮੀਰੀ ਲੋਕਾਂ ਅੰਦਰ ਗੁੱਸਾ ਵਧੇਗਾ ਅਤੇ ਉਹਨਾਂ ਦੇ ਮਨਾਂ ਵਿੱਚ ਭਾਰਤ ਲਈ ਦੂਰੀ ਹੋਰ ਵਧੇਗੀ।
ਜੰਮੂ ਕਸ਼ਮੀਰ ਦੇ ਖਾਸ ਸੰਵਿਧਾਨਕ ਰੁਤਬੇ ਨੂੰ ਤੋੜ ਕੇ ਉਸਨੂੰ ਕੇਂਦਰੀ ਪ੍ਰਬੰਧ ਵਾਲਾ ਰਾਜ ਬਣਾਉਣ ਦੀ ਕਾਰਵਾਈ ਦੀ ਸਿੱਖ ਚਿੰਤਕਾਂ ਨੇ ਸਖਤ ਨਿਖੇਧੀ ਕੀਤੀ ਹੈ।
ਲੰਘੇ ਕੱਲ੍ਹ ਭਾਜਪਾ ਸਰਕਾਰ ਨੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਹੇਠ ਇਕ ਹੁਕਮ ਜਾਰੀ ਕਰਕੇ ਅਤੇ ਇਸ ਹੁਕਮ ਦੀ ਰਾਜ ਸਭਾ ਵਿਚੋਂ ਤਾਈਦ ਕਰਵਾ ਕੇ ਕੌਮਾਂਤਰੀ ਤੌਰ ’ਤੇ ਵਿਵਾਦਤ ਕਸ਼ਮੀਰ ਦੇ ਖਿੱਤੇ ਨੂੰ ‘ਖਾਸ ਦਰਜ਼ਾ’ ਦੇਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ 370 ਬਦਲ ਦਿੱਤੀ।
« Previous Page — Next Page »