Tag Archive "paramjeet-singh-sarna"

ਬਾਦਲ ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਦੀ ਯਾਤਰਾ ਦੇ ਨਾਂ ‘ਤੇ ਆਪਣਾ ਪੰਥ ਵਿਰੋਧੀ ਚਿਹਰਾ ਢਕਣ ਦਾ ਯਤਨ ਕਰ ਰਿਹਾ ਹੈ: ਸਰਨਾ

ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਨਿਰੋਲ ਧਾਰਮਕ ਮਸਲਿਆਂ ਵਿਚ ਪੰਜਾਬ ਸਰਕਾਰ ਦੇ ਦਖਲ ਦੀ ਸਖ਼ਤ ਨਿੰਦਾ ਕਰਦੇ ਹੋਏ, ਸ: ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਦੇ ਪੰਥ ਵਿਰੋਧੀ ਕਾਰਵਾਈਆਂ ਦੇ ਮੱਦੇ ਨਜ਼ਰ ਪੰਜਾਬ ਵਿਚ ਧਾਰਮਕ ਯਾਤਰਾ ਨੂੰ ਸ਼ਰਧਾ ਤੇ ਧਰਮ ਪ੍ਰਚਾਰ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰਾਰ ਦਿੱਤਾ ।

ਨਨਕਾਣਾ ਸਾਹਿਬ ਵਿੱਚ ਵੱਖ-ਵੱਖ ਭੱਖਦੇ ਕੌਮੀ ਮਸਲਿਆਂ ‘ਤੇ ਵਿਚਾਰ ਕਰਨ ਲਈ ਪੰਥਕ ਜੱਥੇਬੰਧੀਆਂ ਕਰਨਗੀਆਂ 5 ਨਵੰਬਰ ਨੂੰ ਸਿੱਖ ਸੰਮੇਲਨ

ਸਿੱਖ ਕੌਮ ਦੇ ਭੱਖਦੇ ਮਸਲਿਆਂ ਜਿਵੇਂ ਨਾਨਕਸ਼ਾਹੀ ਕੈਲੰਡਰ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ 'ਚ ਸਿਆਸੀ ਦਖਲਅੰਦਾਜ਼ੀ ਸਮੇਤ ਹੋਰ ਵੱਖ-ਵੱਖ ਪੰਥਕ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਅਤੇ ਇਨ੍ਹਾਂ ਦੇ ਹੱਲ ਲਈ ਸਿੱਖੀ ਸਿਧਾਤਾਂ ਨੂੰ ਸਮਰਪਿਤ ਜੱਥੇਬੰਦੀਆਂ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਸਿੱਖ ਸੰਮੇਲਨ ਕੀਤਾ ਜਾ ਰਿਹਾ ਹੈ।

ਭਾਗਵਤ ਦੀਆਂ ਸਿੱਖ ਕੌਮ ਵਿਰੁੱਧ ਟਿੱਪਣੀਆਂ ਖਿਲਾਫ, ਦਿੱਲੀ ਦਿਆਂ ਸਿੱਖਾਂ ਨੇ ਆਰ. ਐੱਸ. ਐੱਸ ਦੇ ਦਫਤਰ ਅੱਗੇ ਕੀਤਾ ਰੋਸ ਭਰਪੂਰ ਮੁਜ਼ਾਹਰਾ

ਭਾਗਵਤ ਸਿੱਖਾਂ ਖਿਲਾਫ ਦਿੱਤੇ ਬਿਆਨ ਤੁਰੰਤ ਵਾਪਸ ਲਵੇ: ਸਰਨਾ

ਆਰ. ਐੱਸ ਐੱਸ ਮੁਖੀ ਮੋਹਨ ਭਾਗਵਤ ਵੱਲੋਂ ਸਿੱਖਾਂ ਸਮੇਤ ਭਾਰਤ ਵਿੱਚ ਵੱਸਦੀਆਂ ਹੋਰ ਘੱਟ ਗਿਣਤੀਆਂ ਨੂੰ ਹਿੰਦੂ ਧਰਮ ਵਿੱਚ ਜਜਬ ਕਰਨ ਅਤੇ ਸਿੱਖ ਹਿੰਦੂ ਹਨ, ਦੇ ਬਿਆਨਾਂ ਦੀ ਨਿਖੇਧੀ ਕਰਦਿਆਂ ਅਕਾਲੀ ਦਲ ਦਿੱਲੀ ਦੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭਾਗਵਤ ਨੂੰ ਬਿਆਨਾਂ ਨੂੰ ਤੁਰੰਤ ਵਾਪਸ ਲੈਣ ਲਈ ਕਹਿੰਦਿਆਂ ਮੁਜ਼ਾਹਰਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਪਰਮਜੀਤ ਸਿੰਘ ਸਰਨਾ ਨੇ ਹਰਿਆਣਾ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੀ ਗੁਪਤ ਮਿਲਣੀ ਕਰਵਾਈ

ਯਮੁਨਾਨਗਰ/ ਹਰਿਆਣਾ (ਅਗਸਤ 05, 2014): ਖਬਰ ਹੈ ਕਿ ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਨਵੀਂ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਿਚਕਾਰ ਇਕ ਗੁਪਤ ਮਿਲਣੀ ਕਰਵਾਈ, ਜਿਸ ਦਾ ਮਨੋਰਥ ਹਰਿਆਣਾ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਲੈ ਕੇ ਬਾਦਲ ਦਲ-ਸ਼੍ਰੋਮਣੀ ਕਮੇਟੀ ਅਤੇ ਨਵੀਂ ਬਣੀ ਹਰਿਆਣਾ ਕਮੇਟੀ ਵਿਚਕਾਰ ਚੱਲ ਰਹੇ ਰੇੜਕੇ ਦਾ ਹੱਲ ਲੱਭਣਾ ਦੱਸਿਆ ਜਾ ਰਿਹਾ ਹੈ।

ਸ਼ਹੀਦੀ ਪੂਰਬ ਨੂੰ ਆਪਣੀ ਇੱਛਾ ਮੁਤਾਬਕ ਬਦਲਾਉਣ ਲਈ ਪਾਕਿ: ਗੁਰਦੁਆਰਾ ਕਮੇਟੀ ‘ਤੇ ਦਬਾਅ ਪਾਉਣਾ ਅਫਸੋਸਜਨਕ: ਸਰਨਾ

ਨਵੀਂ ਦਿੱਲੀ, (14 ਮਈ 2014):- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਵੱਲੋਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੂਰਬ ਸੋਧੇ ਹੋਏ ਨਾਨਕਸ਼ਾਹੀ ਕੰਲੈਡਰ ਮੁਤਾਬਕ ਮਨਾਉਣ ਲਈ ਦਬਾਅ ਪਾਉਣ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦਾ ਮੁੱਖ ਪ੍ਰੋਗਰਾਮ ਲਾਹੌਰ ’ਚ ਪਾਕਿਸਤਾਨ ਗੁਰਦੁਆਰਾ ਕਮੇਟੀ ਦੀਆਂ ਭਾਵਨਾਵਾਂ ਤੇ ਪੰਥਕ ਨੀਤੀਆਂ ਦੇ ਮੁਤਾਬਕ ਹੀ ਕਰਵਾਇਆ ਜਾਣਾ ਚਾਹੀਦਾ ਹੈ।

« Previous Page