Tag Archive "punjab-farmers"

ਕੇਂਦਰ ਦੇ ਵਜ਼ਾਰਤੀ ਮੰਡਲ ਨੇ ਖੇਤੀ ਕਾਨੂੰਨੀ ਵਾਪਸੀ ਨੂੰ ਹਰੀ ਝੰਡੀ ਦਿੱਤੀ; ਮੰਤਰੀ ਐਮ.ਐਸ.ਪੀ ਦੀ ਕਾਨੂੰਨੀ ਜਾਮਨੀ ਉੱਤੇ ਚੁੱਪ ਰਹੇ

ਲੰਘੀ 19 ਨਵੰਬਰ ਨੂੰ ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਅੱਜ 24 ਨਵੰਬਰ ਨੂੰ ਇੰਡੀਆ ਦੇ ਵਜ਼ਾਰਤੀ ਮੰਡਲ (ਕੈਬਨਟ) ਨੇ ਉਕਤ ਐਲਾਨ ਉੱਤੇ ਮੁਹਰ ਲਗਾ ਦਿੱਤੀ ਹੈ। ਅੱਜ ਦੀ ਇਕੱਤਰਤਾ ਵਿਚ ਵਜ਼ਾਰਤੀ ਮੰਡਲ ਨੇ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਨੂੰ ਹਰੀ ਝੰਡੀ ਦਿੰਦਿਆਂ ਅਗਲੇ ਹਫਤੇ ਸ਼ੁਰੂ ਹੋ ਰਹੇ ਇੰਡੀਅਨ ਪਾਰਲੀਮੈਂਟ ਦੀ ਸਭਾ (ਸੈਸ਼ਨ) ਵਿਚ ਵਿਧਾਨਕ ਪ੍ਰਕਿਰਿਆ ਰਾਹੀਂ ਤਿੰਨੋ ਵਿਵਾਦਤ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਸਤਲੁਜ ਦਰਿਆ ਦੇ ਪ੍ਰਦੂਸਣ ਅਤੇ ਮੱਤੇਵਾੜਾ ਜੰਗਲ ਕੁਝ ਪਿੰਡਾਂ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਮਸਲਾ

ਲੁਧਿਆਣੇ ਸ਼ਹਿਰ ਵਿੱਚ ਲੱਗੇ ਕਾਰਖਾਨੇ, ਇਸ ਸ਼ਹਿਰ ਵਿਚਲੀਆਂ ਡੇਅਰੀਆਂ ਅਤੇ ਸ਼ਹਿਰ ਦੀ ਗੰਦਗੀ ਸਤਲੁਜ ਦਰਿਆ ਦੇ ਪਾਣੀ ਦੇ ਪਰਦੂਸ਼ਣ ਦਾ ਵੱਡਾ ਕਾਰਨ ਹਨ। ਲੁਧਿਆਣਾ ਸ਼ਹਿਰ ਵਿਚੋਂ ਲੰਘਦਾ ਬੁੱਢਾ ਦਰਿਆ ਜਿਸ ਨੂੰ ਹੁਣ ਬੁੱਢਾ ਨਾਲਾ ਕਿਹਾ ਜਾਂਦਾ ਹੈ, ਭੱਟੀਆਂ ਡਰੇਨ ਅਤੇ ਕਾਲਾ ਸੰਘਿਆਂ ਡਰੇਨ ਰਾਹੀਂ ਸਤਲੁਜ ਦਾ ਪਾਣੀ ਪਲੀਤ ਹੁੰਦਾ ਹੈ। ਇਸ ਤੋਂ ਇਲਾਵਾ ਲੁਧਿਆਣੇ ਸ਼ਹਿਰ ਨੇੜੇ ਪੰਜਾਬ ਦੇ ਬਚੇ ਆਖਰੀ ਜੰਗਲਾਂ ਵਿਚੋਂ ਮੱਤੇਵਾੜਾ ਜੰਗਲ ਕੋਲ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਜ਼ਮੀਨ ਜ਼ਬਤ ਕੀਤੀ ਗਈ ਹੈ

ਜਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਰਕੌਲੀ ਪਿੰਡ ਦੇ ਸ. ਗੁਰਮੀਤ ਸਿੰਘ ਦਾ ਝੋਨੇ ਦੀ ਸਿੱਧੀ ਬਿਜਾਈ ਦਾ ਨਵਾਂ ਉੱਦਮ

ਜਾਬ ਵਿੱਚ ਜਮੀਨੀ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ। ਸਿਰਫ ਗਿਣਤੀ ਦੇ ਬਲਾਕ ਹੀ ਅਜਿਹੇ ਹਨ ਜਿੱਥੋਂ ਪਾਣੀ ਦੀ ਵਰਤੋਂ ਸੁਰੱਖਿਅਤ ਸ਼੍ਰੇਣੀ ਵਿੱਚ ਆਉਂਦੀ ਹੈ। ਇਹਨਾਂ 17% ਸੁਰੱਖਿਅਤ ਕਹੇ ਜਾਂਦੇ ਬਲਾਕਾਂ ਵਿੱਚੋਂ ਵੀ ਬਹੁਤੇ ਉਹ ਹਨ ਜਿੱਥੇ ਜਮੀਨੀ ਪਾਣੀ ਖਾਰਾ ਹੋਣ ਕਾਰਨ ਉਸਦੀ ਵਰਤੋਂ ਹੀ ਨਹੀਂ ਹੁੰਦੀ। ਸੋ ਕੁਝ ਕੁ ਬਲਾਕ ਹੀ ਅਜਿਹੇ ਹਨ ਜਿੱਥੇ ਜਮੀਨੀ ਪਾਣੀ ਠੀਕ ਵੀ ਹੈ ਅਤੇ ਉਸਦੀ ਵਰਤੋਂ ਵੀ ਸੁਰੱਖਿਅਤ ਹੈ। ਮੁਹਾਲੀ ਜਿਲ੍ਹੇ ਦੀ ਖਰੜ ਤਹਿਸੀਲ ਦੇ ਮਜਾਰੀ ਬਲਾਕ ਦੀ ਗਿਣਤੀ ਅਜਿਹੇ ਸੁਰੱਖਿਅਤ ਬਲਾਕਾਂ ਵਿੱਚ ਹੀ ਹੈ। ਪਰ ਫਿਰ ਵੀ ਪੰਜਾਬ ਦੇ ਜਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਰਕੌਲੀ ਪਿੰਡ ਦੇ ਉੱਦਮੀ ਕਿਸਾਨ ਸ. ਗੁਰਮੀਤ ਸਿੰਘ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ।

ਪਿੰਡ ਝਿੰਗੜਾਂ ਤੋਂ ਸ਼ੁਰੂ ਹੋਈ “ਰੁੱਖ ਲਗਾਓ ਧਰਤ ਬਚਾਓ” ਮੁਹਿੰਮ; ਚਲਾਉਣ ਵਾਲੇ ਨੌਜਵਾਨਾਂ ਨਾਲ ਖਾਸ ਗੱਲਬਾਤ

ਜਿੱਥੇ ਵਾਤਾਵਰਨ ਅਤੇ ਕੁਦਰਤੀ ਤਵਾਜਨ ਦੀ ਬਿਹਤਰੀ ਲਈ ਕਿਸੇ ਖਿੱਤੇ ਦਾ 33% ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ ਓਥੇ ਪੰਜਾਬ ਵਿੱਚ ਸਿਰਫ 6% ਹਿੱਸੇ ਉੱਤੇ ਹੀ ਰੁੱਖ ਹਨ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ #ਝੋਨਾ_ਘਟਾਓ_ਪੰਜਾਬ_ਬਚਾਓ ਮੁਹਿੰਮ ਤਹਿਤ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਦੌਰਾਨ ਕੁਰਾਲੀ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਵੱਲੋਂ ਲਗਾਏ ਗਏ ਰੁੱਖ ਵੇਖੇ ਗਏ।

ਜ਼ਹਿਰ-ਮੁਕਤ ਕੁਦਰਤੀ ਖੇਤੀ ਕਿਵੇਂ ਕਰੀਏ? ਝੋਨੇ ਦੀ ਥਾਂ ਕਿਹੜੀਆਂ ਫਸਲਾਂ ਬੀਜੀਆਂ ਜਾਣ? ਸੁਣੋ ਸਫਲ ਕਿਸਾਨ ਕੋਲੋਂ!

ਸ. ਗੁਰਮੁਖ ਸਿੰਘ (ਪਿੰਡ ਰੰਗੀਲਪੁਰ, ਨੇੜੇ ਬਟਾਲਾ) ਲੰਘੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਖੇਤੀ ਲਈ ਕਿਸੇ ਵੀ ਤਰ੍ਹਾਂ ਦੇ ਜ਼ਹਿਰ ਦੀ ਵਰਤੋਂ ਨਹੀਂ ਕਰਦੇ ਅਤੇ ਨਾ ਹੀ ਰਸਾਇਣਕ ਖਾਦਾਂ ਪਾਉਂਦੇ ਹਨ। ਆਪਣੀ ਲੋੜ ਦਾ ਹਰ ਪਦਾਰਥ ਅਨਾਜ, ਦਾਲਾਂ, ਸਬਜ਼ੀ, ਫਲ, ਜੜੀ-ਬੂਟੀ ਆਦਿ ਆਪ ਪੈਦਾ ਕਰਦੇ ਹਨ। ਉਹ ਹੋਰਨਾਂ ਦੀ ਕੁਦਰਤੀ ਖੇਤੀ ਵਿਧੀ ਅਪਨਾਉਣ ਵਿੱਚ ਮਦਦ ਵੀ ਕਰਦੇ ਹਨ ਅਤੇ ਫਸਲਾਂ ਦੇ ਦੇਸੀ ਬੀਜ ਵੀ ਬਿਲਕੁਲ ਮੁਫਤ ਦਿੰਦੇ ਹਨ।

ਕਿਸਾਨੀ ਸੰਘਰਸ਼ ਦੇ ਦੁਨਿਆਵੀ ਸਰੋਕਾਰ/ਪ੍ਰਬੰਧ

ਕਿਸਾਨੀ ਸੰਘਰਸ਼ ਨੂੰ ਦੇਖਿਆਂ ਤੇ ਗੱਲ ਕੀਤਿਆਂ ਕਿਸਾਨੀ ਲੱਗਦਾ ਹੈ ਪਰ ਮਹਿਸੂਸ ਕੀਤਿਆਂ ਤੇ ਵਿਚਾਰਿਆਂ ਬਹੁਤ ਕੁਝ ਹੋਰ, ਵਿਲੱਖਣ ਤੇ ਨਵਾਂ ਲੱਗਣ ਲੱਗ ਪੈਂਦਾ ਹੈ ਜਿਸ ਬਾਰੇ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਤੇ ਨਾ ਹੀ ਕਿਸੇ ਦੇ ਹੱਥ-ਵੱਸ ਕੁਝ ਲੱਗਦਾ ਹੈ, ਇਹ ਤਾਂ ਬਸ ਵਾਪਰ ਰਿਹਾ ਹੈ ਅਤੇ ਇਸ ਵਿਚ ਮਰਜ਼ੀ ਕਿਸੇ ਵਿਅਕਤੀ ਦੀ ਨਹੀਂ ਚੱਲ ਸਕਦੀ, ਮਰਜ਼ੀ ਚਲਾਉਂਣ ਦੀ ਸੋਚਣ ਵਾਲਾ ਨਾ-ਚਾਹੁੰਦਿਆਂ ਹੋਇਆਂ ਵੀ ਇਸਦੇ ਵਹਿਣ ਵਿੱਚ ਵਹਿ ਜਾਂਦਾ ਹੈ। ਕਿਸਾਨ ਸੰਘਰਸ਼ ਨੂੰ ਚੱਲ ਰਹੇ ਸਿਸਟਮ ਦੀਆਂ ਕਸੌਟੀਆਂ ਨਹੀਂ ਲੱਗ ਸਕਦੀਆਂ, ਇਸ ਨੂੰ ਸਮਝਣ ਲਈ ਤੀਖਣ ਬੁੱਧੀ ਜਾਂ ਦੁਨਿਆਵੀ ਵਿੱਦਿਆ ਦੀ ਲੋੜ ਨਹੀਂ ਸਗੋਂ ਹਰ ਕੋਈ ਪੜਿਆ ਅਣਪੜਿਆ ਜੋ ਵੀ 'ਨਾਨਕ ਨਾਮ ਚੜਦੀ ਕਲਾ-ਤੇਰੇ ਭਾਣੇ ਸਰਬਤ ਦਾ ਭਲਾ ਦੇ ਸਿਧਾਂਤ ਬਾਰੇ ਜਾਣਦਾ ਹੈ ਇਸ ਕਿਸਾਨੀ ਸੰਘਰਸ਼ ਦੀ ਅਜ਼ਮਤ ਨੂੰ ਸਮਝ ਸਕਦਾ ਹੈ।

ਕਿਸਾਨੀ ਸੰਘਰਸ਼ ਦਾ ਅਣਥਕ ਸਿਪਾਹੀ 75 ਸਾਲਾਂ ਦੇ ਬਾਪੂ ਜੋਰਾਵਰ ਸਿੰਘ 26 ਜਨਵਰੀ ਤੋਂ ਲਾਪਤਾ ਪਰ ਕਿਸੇ ਨੇ ਧੀ ਦੀ ਸਾਰ ਨਾ ਲਈ

ਬੀਬੀ ਪਰਮਜੀਤ ਕੌਰ ਆਪਣੇ ਘਰ ਦੇ ਵਿਹੜੇ ਚ ਇੱਕ ਮੰਜੇ ਉੱਤੇ ਚੁੱਪਚਾਪ ਬੈਠੀ ਹੈ। ਪਰਿਵਾਰ ਨਾਲ ਵਾਪਰ ਰਹੀ ਤਰਾਸਦੀ ਤੋਂ ਬੇਖਬਰ ਉਸਦਾ ਪੰਜਾਂ ਸਾਲਾਂ ਦਾ ਬੇਟਾ ਲੱਕੜੀ ਦੇ ਟਰੈਕਰ ਨਾਲ ਪਿੱਛੇ ਖੇਡ ਰਿਹਾ ਹੈ।

ਹੰਢਣਸਾਰ ਖੇਤੀਬਾੜੀ :ਪੰਜਾਬ ਕੇਂਦਰਿਤ ਢਾਂਚੇ ਦੀਆਂ ਸੰਭਾਵਨਾਵਾਂ

ਮੌਜੂਦਾ ਸਮੇਂ ਚ ਖੇਤੀਬਾੜੀ ਵਿੱਚ ਪੈਦਾ ਹੋਏ ਸੰਕਟ ਤੇ ਸੈਕਟਰ-28 ਏ, ਚੰਡੀਗੜ੍ਹ ਵਿਖੇ ਸੰਵਾਦ ਵੱਲੋਂ ਪ੍ਰੋਗਰਾਮ ਮਿਤੀ 18/11/2020 ਨੂੰ ਕਰਵਾਇਆ ਗਿਆ ਸੀ। ਜਿਸ ਵਿੱਚ ਵੱਖ-ਵੱਖ ...

ਵਾਹੀਕਾਰਾਂ ਦੇ ਖਿਆਲ ਦੇ ਘੇਰੇ

ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।

ਜਿੱਤ ਦੇ ਨਿਸ਼ਾਨ

ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ ਲੜਾਈ ਹੁੰਦੀ ਹੈ।

Next Page »