ਖੇਤੀਬਾੜੀ » ਵੀਡੀਓ

ਜ਼ਹਿਰ-ਮੁਕਤ ਕੁਦਰਤੀ ਖੇਤੀ ਕਿਵੇਂ ਕਰੀਏ? ਝੋਨੇ ਦੀ ਥਾਂ ਕਿਹੜੀਆਂ ਫਸਲਾਂ ਬੀਜੀਆਂ ਜਾਣ? ਸੁਣੋ ਸਫਲ ਕਿਸਾਨ ਕੋਲੋਂ!

June 26, 2021 | By

 

ਸ. ਗੁਰਮੁਖ ਸਿੰਘ (ਪਿੰਡ ਰੰਗੀਲਪੁਰ, ਨੇੜੇ ਬਟਾਲਾ) ਲੰਘੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਖੇਤੀ ਲਈ ਕਿਸੇ ਵੀ ਤਰ੍ਹਾਂ ਦੇ ਜ਼ਹਿਰ ਦੀ ਵਰਤੋਂ ਨਹੀਂ ਕਰਦੇ ਅਤੇ ਨਾ ਹੀ ਰਸਾਇਣਕ ਖਾਦਾਂ ਪਾਉਂਦੇ ਹਨ। ਆਪਣੀ ਲੋੜ ਦਾ ਹਰ ਪਦਾਰਥ ਅਨਾਜ, ਦਾਲਾਂ, ਸਬਜ਼ੀ, ਫਲ, ਜੜੀ-ਬੂਟੀ ਆਦਿ ਆਪ ਪੈਦਾ ਕਰਦੇ ਹਨ। ਉਹ ਹੋਰਨਾਂ ਦੀ ਕੁਦਰਤੀ ਖੇਤੀ ਵਿਧੀ ਅਪਨਾਉਣ ਵਿੱਚ ਮਦਦ ਵੀ ਕਰਦੇ ਹਨ ਅਤੇ ਫਸਲਾਂ ਦੇ ਦੇਸੀ ਬੀਜ ਵੀ ਬਿਲਕੁਲ ਮੁਫਤ ਦਿੰਦੇ ਹਨ।

ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ #ਜਲ_ਚੇਤਨਾ_ਯਾਤਰਾ ਤਹਿਤ ਅਸੀਂ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਕਾਰਜ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਉਹਨਾਂ ਦਾ ਤਜ਼ਰਬਾ ਜਾਣਿਆ। ਉਹਨਾਂ ਦੱਸਿਆ ਕਿ ਉਹ ਕੋਧਰੇ ਦਾ ਬੀਜ ਵੀ ਮੁਫਤ ਦਿੰਦੇ ਹਨ ਪਰ ਸ਼ਰਤ ਇਹ ਹੀ ਹੁੰਦੀ ਹੈ ਕਿ ਫਸਲ ਨੂੰ ਕੋਈ ਵੀ ਰਸਾਇਣਕ ਖਾਦ ਜਾਂ ਸਪਰੇਅ ਨਹੀਂ ਪਾਈ ਜਾਵੇਗੀ ਅਤੇ ਦੂਜਾ ਕਿ ਉਹ ਇਹਨਾਂ ਸ਼ਰਤਾਂ ਤਹਿਤ ਚਾਹਵਾਨ ਕਿਸਾਨਾਂ ਨੂੰ ਕੋਧਰੇ ਦਾ ਬੀਜ ਮੁਫਤ ਅੱਗੇ ਦੇਣਗੇ। ਉਹਨਾਂ ਆਪਣੇ ਘਰ ਦੀ ਛੱਤ ਅਤੇ ਵਿਹੜੇ ਦਾ ਪਾਣੀ ਜਮੀਨਦੋਜ਼ ਕੀਤਾ ਹੋਇਆ ਹੈ।

ਉਹਨਾਂ ਜਲ ਚੇਤਨਾ ਯਾਤਰਾਂ ਕਰ ਰਹੇ ਜੀਆਂ ਨੂੰ ਕੁਦਰਤੀ ਅਨਾਜ ਤੋਂ ਬਣਿਆ ਸੱਤੂ ਅਤੇ ਕਾਲੇ ਚੌਲ ਭੇਟ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,