Tag Archive "seminar"

“ਪੰਜਾਬ ਦੇ ਪਾਣੀ : ਸੰਕਟ ਤੇ ਸੱਚ” ਵਿਸ਼ੇ ਤੇ ਸੈਮੀਨਾਰ ਭਲਕੇ

ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਕੱਲ 27 ਅਕਤੂਬਰ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਪੀ. ਐਲ. ਆਨੰਦ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ 'ਪੰਜਾਬ ਦੇ ਪਾਣੀ - ਸੰਕਟ ਦਾ ਸੱਚ' ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਗੋਸਟਿ ਸਭਾ ਨੇ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਅੱਜ ਮਿਤੀ 26 ਜੁਲਾਈ 2023 ਦਿਨ ਬੁਧਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੋਸਟਿ ਸਭਾ ਵਲੋਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਦੇ ਨਾਲ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ਉਪਰ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਕੀਤੀ ਗਈ ਅਤੇ ਸਵਾਗਤੀ ਸ਼ਬਦ ਰਵਿੰਦਰਪਾਲ ਸਿੰਘ ਨੇ ਕਹੇ।

“ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਤੇ ਸੈਮੀਨਾਰ ਭਲਕੇ

  ਫੈਸਲਾ ਮਨੁੱਖ ਅਤੇ ਮਨੁੱਖ ਦੀਆਂ ਬਣਾਈਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਸੰਸਥਾਵਾ ਦਾ ਇੱਕ ਬੁਨਿਆਦੀ ਅਧਾਰ ਹੈ। ਸੰਸਥਾਵਾਂ ਇੱਕ ਪ੍ਰਕਿਰਿਆ ਰਾਹੀਂ ਫੈਸਲੇ ਲੈਂਦੀਆ ਹਨ। ਇਸ ਪ੍ਰਕਿਰਿਆ ਵਿਚ ਫੈਸਲੇ ਨੂੰ ਪ੍ਰਭਾਵਿਤ ਕਰਨ ਦੇ ਤੱਤ ਹਮੇਸ਼ਾ ਹੀ ਮੌਜੂਦ ਹੁੰਦੇ ਹਨ।

ਪੰਜਾਬੀ ਯੂਨੀਵਰਸਿਟੀ ਵਿਖੇ ‘ਸੋਸ਼ਲ ਮੀਡੀਆ ਅਤੇ ਵਿਚਾਰਾਂ ਦੀ ਆਜ਼ਾਦੀ : ਇਕ ਪੜਚੋਲ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀਤੇ ਦਿਨੀਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਨਾਲ 'ਬਿਜਲ ਸੱਥ (ਸੋਸ਼ਲ ਮੀਡੀਆ) ਅਤੇ ਵਿਚਾਰਾਂ ਦੀ ਆਜ਼ਾਦੀ : ਇਕ ਪੜਚੋਲ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ।

ਬਿਜਲ ਸੱਥ ਅਤੇ ਵਿਚਾਰਾਂ ਦੀ ਆਜ਼ਾਦੀ : ਇੱਕ ਪੜਚੋਲ ਵਿਸ਼ੇ ਤੇ ਸੈਮੀਨਾਰ ਭਲਕੇ

ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿੱਚ ਮਿਤੀ 11 ਮਈ 2023 ਨੂੰ "ਬਿਜਲ ਸੱਥ (Social Media) ਅਤੇ ਬੋਲਣ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

“ਪੰਜਾਬ ਜਲ ਸੰਕਟ ਅਤੇ ਕੌਮਾਂਤਰੀ ਸਿਆਸਤ” ਵਿਸ਼ੇ ਤੇ ਸੈਮੀਨਾਰ ਭਲਕੇ

ਦਿਨੋ ਦਿਨ ਗਹਿਰਾ ਰਹੇ ਪੰਜਾਬ ਦੇ ਜਲ ਸੰਕਟ ਬਾਰੇ ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਵਟਾਂਦਰਾ ਕਰਨ ਲਈ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਭਲਕੇ ਮਿਤੀ 19-04-2023 ਦਿਨ ਬੁੱਧਵਾਰ ਨੂੰ ਸੈਨੇਟ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਵੇਰੇ 10.30 ਵਜੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਨਾ.ਸੋ.ਕਾ ਅਤੇ ਨਾਗਰਿਕਤਾ ਰਜਿਸਟਰ ਮਾਮਲੇ ‘ਤੇ ਚਰਚਾ 5 ਫਰਵਰੀ ਨੂੰ: ਪਿੰਡ ਬਚਾਓ ਪੰਜਾਬ ਬਚਾਓ ਕਮੇਟੀ

ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੱਖ ਪ੍ਰਤੀਕਰਮ ਵਿਸ਼ੇ ‘ਤੇ ਯਮੁਨਾਨਗਰ ‘ਚ ਸੈਮੀਨਾਰ 8 ਜਨਵਰੀ ਨੂੰ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਪ੍ਰਤੀਕਰਮ ਵਿਸ਼ੇ 'ਤੇ ਸੈਮੀਨਾਰ ਕਾਰਵਾਇਆ ਜਾ ਰਿਹਾ ਹੈ। 8 ਜਨਵਰੀ 2017 ਨੂੰ ਗੁਰਦੁਆਰਾ ਪੇਪਰ ਮਿਲ, ਯਮੁਨਾਨਗਰ ਵਿਖੇ ਹੋਣ ਵਾਲੇ ਇਸ ਸੈਮੀਨਾਰ 'ਚ ਡਾ. ਸੇਵਕ ਸਿੰਘ (ਈਟਰਨਲ ਯੂਨੀਵਰਸਿਟੀ, ਬੜੂ ਸਾਹਿਬ) ਮੁੱਖ ਬੁਲਾਰੇ ਹੋਣਗੇ। ਸੈਮੀਨਾਰ ਸਵੇਰੇ 11 ਵਜੇ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤਕ ਚੱਲੇਗਾ।

“ਖੇਤੀ ਸੰਕਟ-ਚੁਣੌਤੀਆਂ ਤੇ ਸੰਭਾਵਨਾਵਾਂ” ਵਿਸ਼ੇ ‘ਤੇ ਵਿਚਾਰ ਚਰਚਾ 2 ਅਕਤੂਬਰ ਨੂੰ ਚੰਡੀਗੜ੍ਹ ਵਿਖੇ

ਮਾਹਰ , ਸਿਆਸਤਦਾਨ , ਚਿੰਤਕ , ਸਮਾਜ ਸੇਵੀ ਤੇ ਜਨ ਸਧਾਰਨ ਇਸ ਸਚਾਈ ਨੂੰ ਪ੍ਰਵਾਨ ਕਰਦੇ ਹਨ ਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਿਹਾ। ਖੇਤੀ ਅਰਥ-ਵਿਵਸਥਾ ’ਤੇ ਨਿਰਭਰ ਕਿਸਾਨ-ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦਬੇ ਹੋਣ ਕਾਰਨ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਬੇਤਹਾਸ਼ਾ ਬਰਬਾਦੀ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਡੂੰਘਾ ਚਲਿਆ ਗਿਆ ਹੈ, ਮਿੱਟੀ ਜ਼ਹਿਰੀਲੀ ਹੋ ਰਹੀ ਹੈ, ਵਧ ਰਹੀਆਂ ਬਿਮਾਰੀਆਂ ਆਬੋ-ਹਵਾ ਦੇ ਮਲੀਨ ਹੋਣ ਦੀ ਪੁਸ਼ਟੀ ਕਰਦੀਆਂ ਹਨ। ਸੂਬੇ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਵੱਡੀ ਚੁਣੌਤੀ ਹੈ। ਇਹ ਸਰਬਪੱਖੀ ਗੰਭੀਰ ਸੰਕਟ ਵਿਕਾਸ ਦੇ ਵਿਸ਼ਵਵਿਆਪੀ ਕਾਰਪੋਰੇਟ ਮਾਡਲ ਤੇ ਦੇਸ਼ ਦੀਆਂ ਨੀਤੀਆਂ ਨਾਲ ਵੀ ਕਾਫ਼ੀ ਹੱਦ ਤਕ ਸਬੰਧਿਤ ਹੈ।

ਰਾਸ਼ਟਰਵਾਦ, ਸਿੱਖ ਪਛਾਣ ਅਤੇ ਸਮਕਾਲੀ ਸਿਨੇਮਾ ‘ਤੇ ਡਾ. ਗੁਰਮੁਖ ਸਿੰਘ ਦੇ ਵਿਚਾਰ (ਵੀਡੀਓ)

ਸੰਵਾਦ ਵਲੋਂ "ਭਾਰਤੀ ਰਾਸ਼ਟਰਵਾਦ 'ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦੀ ਵਰਤੋਂ" ਵਿਸ਼ੇ 'ਤੇ ਪੰਜਾਬੀ ਭਵਨ ਲੁਧਿਆਣਾ ਵਿਖੇ 10 ਸਤੰਬਰ, 2016 ਨੂੰ ਇਕ ਸੈਮੀਨਾਰ ਕਰਵਾਇਆ ਗਿਆ ਸੀ।

Next Page »