Tag Archive "sewa-singh-sekhwan"

ਬਾਦਲ ਤੋਂ ਵੱਖ ਹੋਇਆ ਜਨਰਲ ਹੁਣ ਬਾਗੀਆਂ ਦੇ ਮੋਰਚੇ ਦੀ ਕਮਾਨ ਸੰਭਾਲੇਗਾ

ਭਾਰਤੀ ਫੌਜ ਦੇ ਸੇਵਾਮੁਕਤ ਜਨਰਲ ਜੇ.ਜੇ. ਸਿੰਘ ਅੱਜ ਬਾਦਲਾਂ ਤੋਂ ਬਾਗੀਆਂ ਵੱਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਿਲ ਹੋ ਗਏ। ਰਣਜੀਤ ਸਿੰਘ ਬ੍ਰਹਮਪੁਰਾ ਦੀ ਨਿੱਜੀ ਰਿਹਾਇਸ਼ ਤੇ ਜੇ.ਜੇ. ਸਿੰਘ ਨੇ ਸ੍ਰੋ.ਅ.ਦ.(ਟ) ਦਾ ਲੜ ਫੜ ਲਿਆ।ਫੌਜ ਚੋਂ ਸੇਵਾ ਮੁਕਤ ਹੋਣ ਉਪਰੰਤ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਰਹਿਣ ਵਾਲੇ ਵਾਲੇ ਜਨਰਲ ਜੇ.ਜੇ. ਸਿੰਘ ਲਈ ਮਹਿਜ ਇੱਕ ਸਾਲ ਵਿੱਚ ਇਹ ਦੂਸਰੀ ਸਿਆਸੀ ਪਾਰਟੀ ਹੈ ਜਿਸਦੀ ਬੇੜੀ ਨੂੰ ਪਾਰ ਲੰਘਾਉਣ ਲਈ ਉਹ ਅੱਗੇ ਆਏ ਹਨ।

ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਵੱਲੋਂ ਨਵਾਂ ਦਲ ਬਣਾਉਣ ਦਾ ਐਲਾਨ; ਕਿਹਾ 14 ਦਸੰਬਰ ਨੂੰ 1920 ਵਾਲਾ ਸ਼੍ਰੋ.ਅ.ਦ. ਸੁਰਜੀਤ ਕਰਾਂਗੇ

ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗ਼ੀ ਹੋਏ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਲੋਕ ਸਭਾ ਮੈਂਬਰ ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਨੇ ਕਿਹਾ ਹੈ ਕਿ ਉਹ 14 ਦਸੰਬਰ ਨੂੰ 1920 ਵਾਲੇ ‘ਸ਼੍ਰੋਮਣੀ ਅਕਾਲੀ ਦਲ’ ਨੂੰ ਸੁਰਜੀਤ ਕਰਨਗੇ।

ਬ੍ਰਹਮਪੁਰਾ, ਸੇਖਵਾਂ, ਅਜਨਾਲਾ, ਸਠਿਆਲਾ ਤੇ ਭਾਈ ਮਨਜੀਤ ਸਿੰਘ ਅਕਾਲ ਤਖਤ ਸਾਹਿਬ ਪਹੁੰਚੇ

ਸਾਲ 2015 ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਬਾਦਲ ਪਿਉ-ਪੁੱਤਰ ਦਾ ਨਾਮ ਸਾਹਮਣੇ ਆਉਣ ਅਤੇ ਦਲ ਦੇ ਅਹੁਦੇਦਾਰਾਂ ਵਲੋਂ ਅਪਣਾਈ ਪਹੁੰਚ ਨੂੰ ਲੈਕੇ ਪਾਰਟੀ ਨਿਜ਼ਾਮ ਖਿਲਾਫ ਬਗਾਵਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸੰਬੰਧਤ ਆਗੂਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਦਾਸ ਕੀਤੀ।

ਬਾਦਲ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਅਤੇ ਇਕ ਹੋਰ ਖਿਲਾਫ ਰੇਤੇ ਦੀ ਗੈਰਕਾਨੂੰਨੀ ਪਟਾਈ ਲਈ ਪਰਚਾ ਦਰਜ ਹੋਇਆ

ਚੰਡੀਗੜ੍ਹ: ਬਾਦਲ ਦਲ ਨਾਲ ਸਬੰਧਿਤ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਅਤੇ ਬਾਦਲ ਦਲ ਦੇ ਆਗੂ ਕੰਵਲਪ੍ਰੀਤ ਸਿੰਘ ਕਾਕੀ ਖਿਲਾਫ ਪੁਲਿਸ ...

ਮੋਦੀ ਸਰਕਾਰ ਵੱਲੋਂ ਸਿੱਖਾਂ ਦੀ ਕਦਰ ਘਟਾਈ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤੀ ਜਾ ਸਕਦੀ: ਸੇਖਵਾਂ

ਭਾਰਤਦੀ ਮੋਦੀ ਸਰਕਾਰ ਵੱਲੋਂ ਸਿੱਖ ਹਿੱਤਾਂ ਨੂੰ ਅਣਗੌਲਿਆ ਕਰਨ ਅਤੇ ਸਿੱਖਾਂ ਨਾਲ ਕੀਤੇ ਜਾ ਰਹੇ ਭਾਜਪਾ ਸਰਕਾਰ ਵੱਲੋਂ ਵਿਤਕਰੇ ਖਿਲਾਫ ਬਾਦਲ ਦਲ ਦੇ ਚੋਟੀ ਦੇ ਆਗੂਆਂ ਵੱਲੋਂ ਵੀ ਆਪਣੇ ਭਾਈਵਾਲਾਂ ਖਿਲਾਫ ਮੁੰਹ ਖੋਲਣ ਦੀ ਜੁਅਰਤ ਕੀਤੀ ਜਾਣ ਲੱਗੀ ਹੈ।