ਸਿੱਖ ਖਬਰਾਂ

ਮੋਦੀ ਸਰਕਾਰ ਵੱਲੋਂ ਸਿੱਖਾਂ ਦੀ ਕਦਰ ਘਟਾਈ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤੀ ਜਾ ਸਕਦੀ: ਸੇਖਵਾਂ

February 2, 2016 | By

ਜਲੰਧਰ (1 ਫਰਵਰੀ, 2016): ਭਾਰਤਦੀ ਮੋਦੀ ਸਰਕਾਰ ਵੱਲੋਂ ਸਿੱਖ ਹਿੱਤਾਂ ਨੂੰ ਅਣਗੌਲਿਆ ਕਰਨ ਅਤੇ ਸਿੱਖਾਂ ਨਾਲ ਕੀਤੇ ਜਾ ਰਹੇ ਭਾਜਪਾ ਸਰਕਾਰ ਵੱਲੋਂ ਵਿਤਕਰੇ ਖਿਲਾਫ ਬਾਦਲ ਦਲ ਦੇ ਚੋਟੀ ਦੇ ਆਗੂਆਂ ਵੱਲੋਂ ਵੀ ਆਪਣੇ ਭਾਈਵਾਲਾਂ ਖਿਲਾਫ ਮੁੰਹ ਖੋਲਣ ਦੀ ਜੁਅਰਤ ਕੀਤੀ ਜਾਣ ਲੱਗੀ ਹੈ।

1224810__d121150326ਬਾਦਲ ਦਲ ਦੇ ਮੁੱਖੀ ਆਗੂਆਂ ਵਿੱਚੋਂ ਅਤੇ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ: ਸੇਵਾ ਸਿੰਘ ਸੇਖਵਾਂ ਨੇ ਮੋਦੀ ਸਰਕਾਰ ਦੁਆਰਾ ਪੰਜਾਬ ਅਤੇ ਸਿੱਖਾਂ ਪ੍ਰਤੀ ਧਾਰਨ ਕੀਤੇ ਵਤੀਰੇ ਉੱਪਰ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਨਾਲ ਗਠਜੋੜ ਧਰਮ ਪਾਲਣ ਲਈ ਸਿੱਖ ਹਿਤਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ।

ਉਨ੍ਹਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਲੀਡਰਸ਼ਿਪ ਕੋਲ ਇਹ ਮਾਮਲਾ ਸਖ਼ਤੀ ਨਾਲ ਉਠਾਉਣ । ਸ: ਸੇਖਵਾਂ ਨੇ ਵਿਸ਼ੇਸ਼ ਗੱਲਬਾਤ ‘ਚ ਕਿਹਾ ਕਿ ਸਾਨੂੰ ਬੜੀਆਂ ਉਮੀਦਾਂ ਸਨ ਕਿ ਕੇਂਦਰ ਵਿਚ ਐਨ. ਡੀ. ਏ. ਦੀ ਸਰਕਾਰ ਬਣਨ ਨਾਲ ਜਿਥੇ ਪੰਜਾਬ ਦੇ ਵਿਕਾਸ ਲਈ ਰਾਹ ਖੁੱਲ੍ਹੇਗਾ, ਉਥੇ ਸਿੱਖਾਂ ਦੇ ਮਸਲੇ ਵੀ ਹੱਲ ਹੋਣਗੇ ਤੇ ਸਿੱਖਾਂ ਦੇ ਇੱਜ਼ਤ-ਮਾਣ ‘ਚ ਵੀ ਵਾਧਾ ਹੋਵੇਗਾ ।

ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਬੇਹੱਦ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਸਾਡੀ ਭਾਈਵਾਲ ਭਾਜਪਾ ਦੀ ਕੇਂਦਰ ‘ਚ ਸਰਕਾਰ ਬਣਨ ਬਾਅਦ ਨਾ ਸਿਰਫ ਪੰਜਾਬ ਪ੍ਰਤੀ ਨਾਂਹ ਪੱਖੀ ਵਤੀਰਾ ਧਾਰਿਆ ਗਿਆ ਹੈ, ਸਗੋਂ ਸਿੱਖਾਂ ਨੂੰ ਹਰ ਪੈਰ ‘ਤੇ ਨਮੋਸ਼ੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਪਰੇਡ ‘ਚ ਸਿੱਖ ਰੈਜਮੈਂਟ ਨੂੰ ਬਾਹਰ ਕੱਢ ਦੇਣਾ ਅਤੇ ਪਿਛਲੇ ਚਾਰ ਸਾਲ ਤੋਂ ਪੰਜਾਬ ਦੀ ਕੋਈ ਵੀ ਝਾਕੀ ਪਰੇਡ ਵਿਚ ਸ਼ਾਮਿਲ ਨਾ ਹੋਣਾ ਸਿੱਖਾਂ ਲਈ ਬੇਹੱਦ ਦੁਖਦਾਈ ਹੈ ।

ਉਨ੍ਹਾਂ ਕਿਹਾ ਕਿ ਸਾਡੀ ਆਪਣੀ ਹੀ ਭਾਈਵਾਲ ਪਾਰਟੀ ਵੱਲੋਂ ਸਿੱਖਾਂ ਦੀ ਕਦਰ ਘਟਾਈ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤੀ ਜਾ ਸਕਦੀ । ਸ: ਸੇਖਵਾਂ ਨੇ ਕਿਹਾ ਕਿ ਪਾਰਟੀ ਨੂੰ ਇਸ ਮੁੱਦੇ ਉੱਪਰ ਚੁੱਪ ਨਹੀਂ ਬੈਠਣਾ ਚਾਹੀਦਾ ਤੇ ਮਹਿਜ਼ ਗਠਜੋੜ ਧਰਮ ਪਾਲਣ ਦੀ ਥਾਂ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਉੱਪਰ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ । ਫਰਾਂਸ ‘ਚ ਦਸਤਾਰ ਦਾ ਮੁੱਦਾ ਚੱਲ ਰਿਹਾ ਹੋਣ ਸਮੇਂ ਇਸ ਪਰੇਡ ਵਿਚ ਜਦ ਉਥੋਂ ਦੇ ਰਾਸ਼ਟਰਪਤੀ ਹਾਜ਼ਰ ਸਨ ਤਾਂ ਉਸ ਸਮੇਂ ਸਿੱਖ ਰੈਜਮੈਂਟ ਨੂੰ ਪਰੇਡ ਤੋਂ ਬਾਹਰ ਕੱਢਣਾ ਹੋਰ ਵੀ ਹੈਰਾਨੀਜਨਕ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,