Tag Archive "sikhs-in-jammu"

ਮੀਡੀਆ ਰਿਪੋਰਟਾਂ: ਜਗਜੀਤ ਸਿੰਘ ਜੱਗੀ ਨਾਂ ਦੇ ਸਿੱਖ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਜੰਮੂ ਤੋਂ ਚੁੱਕਿਆ

ਸ਼ੁੱਕਰਵਾਰ (1 ਦਸੰਬਰ, 2017) ਜੰਮੂ ਦੇ ਨਾਨਕ ਨਗਰ ਇਲਾਕੇ ਵਿਚ ਸੈਮਸੰਗ ਸਮਾਰਟ ਕੇਅਰ ਸਰਵਿਸ ਸੈਂਟਰ ਸ਼ਾਸਤਰੀ ਨਗਰ 'ਤੇ ਕੰਮ ਕਰਦੇ ਇਕ ਸਿੱਖ ਨੌਜਵਾਨ ਜਗਜੀਤ ਸਿੰਘ ਜੱਗੀ ਵਾਸੀ ਨਾਨਕ ਨਗਰ ਸੈਕਟਰ ਨੰ:9 ਜੰਮੂ ਨੂੰ ਪੰਜਾਬ ਪੁਲਿਸ ਨੇ ਬਿਨਾਂ ਕਾਰਨ ਦੱਸੇ ਚੁੱਕ ਲਿਆ। ਗਾਂਧੀਨਗਰ ਥਾਣੇ ਦੇ ਐਸ. ਐਚ. ਓ. ਸੁਨੀਲ ਜਸਰੋਟੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਥਾਣਾ ਬਾਘਾ

ਸਿੱਖ ਮੁੱਦਿਆਂ ‘ਤੇ ਜਾਗਰੂਕਤਾ ਲਿਆਉਣ ਲਈ ਜੰਮੂ ਕਸ਼ਮੀਰ ‘ਚ ਬਣੀ ਨਵੀਂ ਸਿੱਖ ਜਥੇਬੰਦੀ

ਜੰਮੂ ਕਸ਼ਮੀਰ 'ਚ ਸਿੱਖਾਂ ਦੇ ਇਕ ਹਿੱਸੇ ਵਲੋਂ ਅੱਜ (7 ਅਕਤੂਬਰ, 2017) ਗੈਰ ਸਿਆਸੀ ਜਥੇਬੰਦੀ ਬਣਾਈ ਗਈ ਹੈ। ਜਥੇਬੰਦੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਜਥੇਬੰਦੀ ਉਨ੍ਹਾਂ ਫ਼ਿਰਕੂ ਤਾਕਤਾਂ ਨਾਲ ਲੜੇਗੀ, ਜੋ ਸੂਬੇ ਵਿਚ ਅਮਨ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ।

ਪਿਛਲੇ ਸਾਲ ਜੰਮੂ ਵਿਖੇ ਸ਼ਹੀਦ ਹੋਏ ਭਾਈ ਜਸਜੀਤ ਸਿੰਘ ਜੰਮੂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਲਾਈ ਗਈ

ਜੂਨ 2015 ਵਿੱਚ ਜੰਮੂ ਵਿਖੇ ਜੂਨ 84 ਦੇ ਘੱਲੂਘਾਰੇ ਨੂੰ ਮਨਾਉਣ ਲਈ ਲਾਏ ਗਏ ਫਲੈਕਾਂ ਨੂੰ ਪਾੜੇ ਜਾਣ ਦਾ ਵਿਰੋਧ ਕਰਦਿਆਂ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਭਾਈ ਜਸਜੀਤ ਸਿੰਘ ਜੰਮੂ ਦੀ ਤਸਵੀਰ ਅੱਜ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਗਈ। ਇਸ ਮੌਕੇ ਗਿਆਨੀ ਗੁਰਬਚਨ ਸਿੰਘ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਭਾਈ ਰਾਮ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਤੋਂ ਇਲਾਵਾ ਭਾਈ ਜਸਜੀਤ ਸਿੰਘ ਜੰਮੂ ਦੇ ਪਿਤਾ ਸ. ਨਰਵੀਰ ਸਿੰਘ, ਮਾਤਾ ਰਾਜ ਕੌਰ ਤੇ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਜੰਮੂ ਦੇ ਪ੍ਰਧਾਨ ਭਾਈ ਅਜਮੀਤ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਸਿਮਰਨਜੀਤ ਸਿੰਘ ਸਮੇਤ ਜੰਮੂ ਤੋਂ ਫੈਡਰਸ਼ਨ ਵਰਕਰ ਹਾਜ਼ਰ ਸਨ। ਇਸ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਬੈਂਕਾ ਦੇ ਜਥੇ ਵੱਲੋਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ।

ਹੁਣ ਬਠਿੰਡਾ ਪੁਲਿਸ ਨੇ ਜੰਮੂ ਦੇ ਕਮਲਜੀਤ ਸਿੰਘ ਰਿੰਕੂ ਨੂੰ ਹਥਿਆਰਾਂ ਦਾ ਸੌਦਾਗਰ ਦੱਸਿਆ

ਬਠਿੰਡਾ ਪੁਲਿਸ ਨੇ ਜੰਮੂ ਕਸ਼ਮੀਰ ਦੇ ਗ੍ਰਿਫਤਾਰ ਕੀਤੇ ਨੌਜਵਾਨ ਕਮਲਜੀਤ ਸਿੰਘ ਉਰਫ਼ ਰਿੰਕੂ ਖ਼ਿਲਾਫ਼ ਦੇਸ਼ ਧ੍ਰੋਹ ਤੇ ਦੰਗੇ ਭੜਕਾਉਣ ਦਾ ਕੇਸ ਦਰਜ ਕੀਤਾ ਹੈ ਪਰ ਬਠਿੰਡਾ ਜ਼ੋਨ ਦੇ ਆਈਜੀ ਨੇ ਉਸ ਨੂੰ 'ਹਥਿਆਰਾਂ ਦਾ ਤਸਕਰ' ਦੱਸਿਆ ਹੈ। ਪੁਲਿਸ ਨੇ ਜੰਮੂ ਕਸ਼ਮੀਰ ਦੇ ਪਿੰਡ ਜਸਰੋਟਾ (ਕਠੂਆ) ਦੇ ਕਮਲਜੀਤ ਸਿੰਘ ਉਰਫ ਰਿੰਕੂ ਨੂੰ 23 ਅਕਤੂਬਰ ਨੂੰ ਚੀਨ ਦੇ ਬਣੇ .30 ਬੋਰ ਦੇ ਅੱਠ ਪਿਸਤੌਲਾਂ ਅਤੇ ਸੌ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਸ਼ਹੀਦ ਭਾਈ ਜਗਜੀਤ ਸਿੰਘ ਦੇ ਪਰਿਵਾਰ ਨੂੰ ਇਟਲੀ ਦੀ ਸੰਗਤਾਂ ਨੇ ਆਰਥਿਕ ਮੱਦਦ ਭੇਜੀ

ਘੱਲੂਘਾਰਾ ਜੂਨ 1984 ਦੀ 31ਵੀਂ ਵਰੇਗੰਢ ਮੌਕੇ ਜੰਮੂ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਪਾੜਨ ਉਪਰੰਤ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਸ਼ਾਂਤਮਈ ਧਰਨਾ ਦੇ ਰਹੇ ਸਿੱਖ ਨੌਜਵਾਨਾਂ 'ਤੇ ਪੁਲਿਸ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਦੀ ਮੌਤ 'ਤੇ ਇਟਲੀ ਦੇ ਸਿੱਖਾਂ ਵਿਚ ਭਾਰੀ ਰੋਸ ਹੈ।

ਜੰਮੂ ਵਿੱਚ ਬਾਦਲ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ; ਭਾਈ ਬਿੱਟੂ ਦੀ ਰਿਹਾਈ ਦੀ ਮੰਗ ਫਿਰ ਉੱਠੀ

ਜੰਮੂ (05 ਜਨਵਰੀ, 2010): ਯੂਨਾਈਟਿਡ ਸਿੱਖ ਕੌੰਸਲ ਵਲੋਂ ਬਾਦਲ ਸਰਕਾਰ ਦੀਆਂ ਕਾਰਵਾਈਆਂ ਦੇ ਵਿਰੁਧ ਜੰਮੂ ਜਰਨੈਲੀ ਸੜਕ, ਡਿਗਿਆਨਾ ਵਿਖੇ ਇਕ ਜੋਰਦਾਰ ਰੋਸ-ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਵਿਚਲੀ ਬਾਦਲ ਸਰਕਾਰ ਦਾ ਪੂਤਲਾ ਫੂਕਿਆ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿਚ ਵਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਇਹਨਾਂ ਬਾਦਲ ਸਰਕਾਰ ਦੀ ਝਾੜ-ਝੰਬ ਕਰਨ ਵਾਲੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਸਨ।