ਸਿੱਖ ਖਬਰਾਂ

ਸ਼ਹੀਦ ਭਾਈ ਜਗਜੀਤ ਸਿੰਘ ਦੇ ਪਰਿਵਾਰ ਨੂੰ ਇਟਲੀ ਦੀ ਸੰਗਤਾਂ ਨੇ ਆਰਥਿਕ ਮੱਦਦ ਭੇਜੀ

June 10, 2015 | By

ਸ਼ਹੀਦ ਭਾਈ ਜਗਜੀਤ ਸਿੰਘ ਜੰਮੂ

ਸ਼ਹੀਦ ਭਾਈ ਜਗਜੀਤ ਸਿੰਘ ਜੰਮੂ

ਬਰੇਸ਼ੀਆ, ਇਟਲੀ (9 ਜੂਨ, 2015): ਘੱਲੂਘਾਰਾ ਜੂਨ 1984 ਦੀ 31ਵੀਂ ਵਰੇਗੰਢ ਮੌਕੇ ਜੰਮੂ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਪਾੜਨ ਉਪਰੰਤ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਸ਼ਾਂਤਮਈ ਧਰਨਾ ਦੇ ਰਹੇ ਸਿੱਖ ਨੌਜਵਾਨਾਂ ‘ਤੇ ਪੁਲਿਸ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਦੀ ਮੌਤ ‘ਤੇ ਇਟਲੀ ਦੇ ਸਿੱਖਾਂ ਵਿਚ ਭਾਰੀ ਰੋਸ ਹੈ।

ਬਰੇਸ਼ੀਆ ਦੇ ਗੁਰਦੁਆਰਾ ਸਿੰਘ ਸਭਾ, ਫਲੇਰੋ ਵੱਲੋਂ ਭਾਈ ਜਗਜੀਤ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਆਰਥਿਕ ਮਦਦ ਭੇਜੀ ਹੈ, ਜਦਕਿ ਦੋਵੇਂ ਜ਼ਖ਼ਮੀ ਨੌਜਵਾਨਾਂ ਲਈ ਵੀ ਪੰਜਾਹ ਪੰਜਾਹ ਹਜ਼ਾਰ ਦੀ ਰਾਸ਼ੀ ਭੇਜੀ ਗਈ।

ਬਰੇਸ਼ੀਆ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਦੁਆਾਰਾ ਸਾਹਿਬ ਦੇ ਪ੍ਰੈੱਸ ਸਕੱਤਰ ਸ: ਪਰਮਜੀਤ ਸਿੰਘ ਕਰੇਮੋਨਾ ਨੇ ਇਸ ਘਿਨੌਣੀ ਕਾਰਵਾਈ ਲਈ ਪੁਲਿਸ ਅਧਿਕਾਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਇਸ ਸਮੇਂ ਡਾ: ਦਲਵੀਰ ਸਿੰਘ ਸੰਤੋਖਪੁਰਾ, ਜਸਵਿੰਦਰ ਸਿੰਘ ਰਾਮਗੜ੍ਹ, ਸੁਰਿੰਦਰਜੀਤ ਸਿੰਘ ਪੰਡੋਰੀ, ਸ਼ਰਨਜੀਤ ਸਿੰਘ ਠਾਕਰੀ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਬੇਗੋਵਾਲ, ਤਾਰ ਸਿੰਘ ਕਰੰਟ, ਬਲਕਾਰ ਸਿੰਘ ਘੋੜੇਸ਼ਾਹਵਾਨ, ਮਸਤਾਨ ਸਿੰਘ ਲੇਨੋ, ਮਹਿੰਦਰ ਸਿੰਘ ਮਾਜਰਾ, ਜਰਨੈਲ ਸਿੰਘ, ਬਲਵਿੰਦਰ ਸਿੰਘ ਚੀਕਾ, ਸਵਰਨ ਸਿੰਘ ਲਾਲੋਵਾਲ, ਨਿਸ਼ਾਨ ਸਿੰਘ ਭਦਾਸ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਬਰੇਸ਼ੀਆ ਦੇ ਪ੍ਰਧਾਨ ਸ: ਕੁਲਵੰਤ ਸਿੰਘ ਬੱਸੀ, ਭੁਪਿੰਦਰ ਸਿੰਘ ਭਦਾਸ, ਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,