Tag Archive "unlawful-activities-prevention-act-1967"

ਕਾਹਦਾ ਕਾਨੂੰਨ ਤੇ ਕੌਣ ਗੈਰ-ਕਾਨੂੰਨੀ ? (ਐਡਵੋਕੇਟ ਜਸਪਾਲ ਸਿੰਘ ਮੰਝਪੁਰ)

ਕਾਨੂੰਨ ਦੇ ਰਾਜ ਦਾ ਰੌਲਾ-ਰੱਪਾ ਹਰੇਕ ਲੋਕਤੰਤਰੀ ਤੇ ਤਾਨਾਸ਼ਾਹੀ ਦੇਸ਼ ਵਿੱਚ ਸੁਣਨ ਨੂੰ ਮਿਲਦਾ ਹੈ । ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ‘ਮਾਣ’ ਹੈ ਅਤੇ ਇੱਥੇ ਸਦਾ ਹੀ ਕਾਨੂੰਨ ਦੇ ਰਾਜ ਦੇ ਸਥਾਪਤ ਹੋਣ ਦੀ ਗੱਲ ਕੀਤੀ ਜਾਂਦੀ ਹੈ ਪਰ ਕਾਨੂੰਨਾਂ ਦੀ ਉਲੰਘਣਾ ਦਾ ਮੀਟਰ ਜਿੰਨੀ ਤੇਜ ਇੱਥੇ ਘੁੰਮਦਾ ਹੈ ਪਰ ਕਾਨੂੰਨ ਦੀ ਉਲੰਘਣਾ ਜਿਥੇ ਆਮ ਲੋਕਾਂ ਦੁਆਰਾ ਹੁੰਦੀ ਹੈ ਉੱਥੇ ਕਾਨੂੰਨ ਦੇ ਰਖਵਾਲਿਆਂ ਲਈ ਤਾਂ ਇਹ ਆਮ ਗੱਲ ਹੈ ।

ਵਿਸ਼ੇਸ਼: ਸਿੱਖ ਆਗੂ ਭਾਈ ਦਲਜੀਤ ਸਿੰਘ ਦਾ ਬਰੀ ਹੋਣਾ; ਯੂ.ਏ.ਪੀ. ਐਕਟ ਦੀ ਦੁਰਵਰਤੋਂ ਦਰਸਾਉਂਦਾ

ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਭਾਈ ਦਲਜੀਤ ਸਿੰਘ ’ਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਕੇਸ ਸਬੰਧੀ ਜਾਣਕਾਰੀ ਦਿੱਤੀ। 2012 ਦਾ ਇਹ ਕੇਸ 24 ਮਈ, 2016 ਨੂੰ ਬਰੀ ਹੋ ਗਿਆ।

ਸਿੱਖ ਆਗੂ ਭਾਈ ਦਲਜੀਤ ਸਿੰਘ 2012 ਦੇ ਇਕ ਕੇਸ ਵਿਚੋਂ ਲੁਧਿਆਣਾ ਅਦਾਲਤ ਵਲੋਂ ਬਰੀ

ਸਿੱਖ ਆਗੂ ਭਾਈ ਦਲਜੀਤ ਸਿੰਘ ਅੱਜ ਲੁਧਿਆਣਾ ਦੀ ਇਕ ਅਦਾਲਤ ਵਲੋਂ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ 2012 ਦੇ ਕੇਸ ਵਿਚੋਂ ਬਰੀ ਹੋ ਗਏ। ਡਵੀਜ਼ਨ ਨੰਬਰ 5 ਦੀ ਪੁਲਿਸ ਵਲੋਂ 21/9/2012 ਨੂੰ ਐਫ.ਆਈ.ਆਰ. ਨੰ: 183 ਦੇ ਤਹਿਤ ਇਹ ਕੇਸ ਦਾਇਰ ਕੀਤਾ ਗਿਆ ਸੀ। ਪੁਲਿਸ ਵਲੋਂ ਇਸ ਵਿਚ ਗ਼ੈਰ ਕਾਨੂੰਨੀ ਹਥਿਆਰ ਦੀ ਧਾਰਾ 25, ਧਮਾਕਾਖੇਜ਼ ਸਮੱਗਰੀ ਦੀ ਧਾਰਾ 3, 4, 5 ਅਤੇ ਆਈ.ਪੀ.ਸੀ. ਦੀ ਧਾਰਾ 121, 121-ਏ, 120-ਬੀ, 506, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17, 18, 18-ਬੀ, 21, 22, 38, 39, 40 ਲਾਈਆਂ ਗਈਆਂ ਸਨ।