Tag Archive "uttar-pradesh"

ਹਾਈ ਕੋਰਟ ਨੇ ਪੁੱਛਿਆ ਕਿ ਯੂਪੀ ਸਰਕਾਰ ਦੱਸੇ ਕਿ ਉਸਨੇ ਪੀਲੀਭੀਤ ਜੇਲ੍ਹ ਕਤਲੇਆਮ ਕੇਸ ਵਾਪਸ ਕਿਉਂ ਲਿਆ

ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਾਰ ਹਫਤਿਆਂ ਦਾ ਸਮਾਂ ਦਿੱਤਾ ਕਿ ਉਹ ਜਵਾਬ ਦੇਵੇ ਕਿ ਉਸਨੇ ਪੀਲੀਭੀਤ ਜੇਲ੍ਹ ਦੇ 42 ਮੁਲਾਜ਼ਮਾਂ ਦੇ ਖਿਲਾਫ ਟਾਡਾ ਅਧੀਨ ਬੰਦ 7 ਸਿੱਖਾਂ ਦੇ ਕਤਲ ਅਤੇ 21 ਜ਼ਖਮੀ ਕਰਨ ਵਾਲਾ ਕੇਸ ਵਾਪਸ ਕਿਉਂ ਲਿਆ।

1994 ਪੀਲੀਭੀਤ ਜੇਲ੍ਹ ਕਤਲੇਆਮ: ਬਾਦਲ ਦਲ ਦੇ ਆਗੂ ਰਾਜਨਾਥ ਨੂੰ ਮਿਲੇ, ਜਾਂਚ ਦੀ ਕੀਤੀ ਮੰਗ

ਬਾਦਲ ਦਲ 1997 ਵਿਚ ਇਸ ਵਾਅਦੇ ਨਾਲ ਸੱਤਾ ਵਿਚ ਆਇਆ ਸੀ ਕਿ ਜੇ ਅਸੀਂ ਸੱਤਾ ਵਿਚ ਆਏ ਤਾਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ। ਸਜ਼ਾ ਤਾਂ ਕੀ ਦਿਵਾਉਣੀ ਸੀ ਸਗੋਂ ਸੁਮੇਧ ਸੈਣੀ ਵਰਗੇ ਅਫਸਰਾਂ ਨੂੰ ਤਰੱਕੀਆਂ ਦੇ ਕੇ ਪੁਲਿਸ ਮੁਖੀ ਲਾ ਦਿੱਤਾ ਗਿਆ। ਇਨਸਾਫ ਨਾ ਦੇਣ ਦਾ ਇਹ ਇਕ ਜਿਉਂਦਾ ਜਾਗਦਾ ਉਦਾਹਰਣ ਹੈ। ਸੈਣੀ ਨੇ ਸਿਆਸੀ ਸਿੱਖ ਕੈਦੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਰਿਸ਼ਤੇਦਾਰਾਂ ਦਾ ਕਤਲ ਕੀਤਾ ਅਤੇ ਇਸ ’ਤੇ ਸੀ.ਬੀ.ਆਈ ਨੇ ਕੇਸ ਵੀ ਦਰਜ ਕੀਤਾ ਹੋਇਆ ਹੈ।

ਦਿੱਲੀ ਕਮੇਟੀ ਪੀਲੀਭੀਤ ਜੇਲ ਵਿਚ ਮਾਰੇ ਗਏ 7 ਸਿੱਖ ਕੈਦੀਆਂ ਤੇ ਮਸਲੇ ’ਤੇ ਕਾਨੂੰਨੀ ਲੜਾਈ ਲੜੇਗੀ : ਜੀ.ਕੇ.

ਪੀਲੀਭੀਤ ਵਿਖੇ 1994 ਵਿਚ ਜੇਲ ਵਿਚ ਬੰਦ 7 ਸਿੱਖ ਕੈਦੀਆਂ ਨੂੰ ਜੇਲ ਸਟਾਫ਼ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਜਾਨ ਤੋਂ ਮਾਰਨ ਦਾ ਖੁਲਾਸਾ ਮੀਡੀਆ ਰਿਪੋਰਟਾਂ ਵਿਚ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਤੌਰ ’ਤੇ ਮਸਲੇ ਨੂੰ ਚੁੱਕਣ ਦਾ ਫੈਸਲਾ ਲਿਆ ਹੈ।

ਪੀਲੀਭੀਤ ਜੇਲ੍ਹ ਵਿਚ ਸਿੱਖ ਕੈਦੀਆਂ ਦੀਆਂ ਮੌਤਾਂ: ਮੁਲਾਇਮ ਵੱਲੋਂ ਮੁੜ ਜਾਂਚ ਦਾ ਭਰੋਸਾ

ਸਾਲ 1994 ਵਿਚ ਪੀਲੀਭੀਤ ਜੇਲ੍ਹ ਅੰਦਰ ਸੱਤ ਸਿੱਖ ਨਜ਼ਰਬੰਦਾਂ ਜੇਲ੍ਹ ਅਧਿਕਾਰੀਆਂ ਦੀ ਅਗਵਾਈ ਵਿਚ ਜੇਲ੍ਹ ਕਰਮਚਾਰੀਆਂ ਵੱਲੋਂ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਦਾ ਮਾਮਲਾ ਬੀਤੇ ਦਿਨ ਅਖਬਾਰਾਂ ਵਿਚ ਨਸ਼ਰ ਹੋਇਆ ਸੀ।

ਦਲਿਤ ਪਤੀ-ਪਤਨੀ ਦੀ ਮੰਦਿਰ ਵਿੱਚ ਦੇਵੀ ਦੀ ਮੂਰਤੀ ਦੀ ਪੂਜਾ ਕਰਨ ‘ਤੇ ਕੀਤੀ ਕੁੱਟਮਾਰ

ਉੱਤਰ ਪ੍ਰਦੇਸ਼ ਜਿਲੇ ਦੇ ਪਿੰਡ ਚਿੱਤਰਕੂਟ ਦੇ ਜਾਲਪਾ ਦੇਵੀ ਮੰਦਿਰ ਵਿੱਚ ਦੇਵੀ ਦੀ ਮੂਰਤੀ ਨੂੰ ਹੱਥ ਲਾਉਣ ਅਤੇ ਪੂਜਾ ਕਰਨ ਕਰਕੇ ਦਲਿਤ ਪਤੀ ਪਤਨੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਕੁਝ ਲੋਕਾਂ ਨੇ ਦੇਵੀ ਦੀ ਮੁਤਰੀ ਦੀ ਪੂਜਾ ਕਰ ਰਹੇ ਪਤੀ ਪਤਨੀ ਦੀ ਕੁੱਟਮਾਰ ਕੀਤੀ ਤੇ ਫਿਰ ਦੋਵਾਂ ਨੂੰ ਘਸੀਟ ਕੇ ਮੰਦਿਰ ਤੋਂ ਬਾਹਰ ਸੁੱਟ ਦਿੱਤਾ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਮੁਜੱਫਰਨਗਰ (ਯੂਪੀ) ਵਿੱਚ ਭੜਕਾਊ ਭਾਸ਼ਣ ਦੇਣ ‘ਤੇ ਮੁਕੱਦਮਾਂ ਦਰਜ਼

ਉੱਤਰ ਪ੍ਰਦੇਸ਼ ਪੁਲੀਸ ਨੇ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਸ਼ਾਹ ’ਤੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਮੁਜ਼ੱਫਰਨਗਰ ਵਿੱਚ ਭੜਕਾਊ ਭਾਸ਼ਣ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਅਮਿਤ ਸ਼ਾਹ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਦਾ ਵੀ ਕੇਸ ਦਰਜ ਕੀਤਾ ਸੀ। ਉਸ ਵੇਲੇ ਉਹ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦੇ ਇੰਚਾਰਜ ਸਨ।

« Previous Page