ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਮਹਾਰਾਜਾ ਦਲੀਪ ਸਿੰਘ ਦੀ ਜੀਵਨ ‘ਤੇ ਬਣੀ ਫਿਲਮ ‘ਬਲੈਕ ਪ੍ਰਿੰਸ’ 19 ਮਈ ਨੂੰ ਜਾਰੀ ਹੋਏਗੀ

March 3, 2017 | By

ਚੰਡੀਗੜ੍ਹ: ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ‘ਬਲੈਕ ਪ੍ਰਿੰਸ’ 19 ਮਈ 2017 ਨੂੰ ਸਾਰੀ ਦੁਨੀਆ ਵਿਚ ਜਾਰੀ ਕੀਤੀ ਜਾਏਗੀ। ਇਹ ਫਿਲਮ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ। ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਦੁਖਦ ਮੌਤ ਤੋਂ ਬਾਅਦ ਉਸਦੇ ਪੁੱਤਰ ਨੂੰ ਉਸਦੀ ਮਾਂ ਤੋਂ ਦੂਰ ਅਮੀਰ ਅੰਗ੍ਰੇਜ਼ਾਂ ਵਿਚ ਰਹਿਣ ਲਈ ਲਿਜਾਇਆ ਗਿਆ।

The-Black-Prince-Final-Poster

ਫਿਲਮ ਦਾ ਅਧਿਕਾਰਤ ਪੋਸਟਰ

ਸਤਿੰਦਰ ਸਰਤਾਜ ਨੇ ਇਸ ਫਿਲਮ ‘ਚ ਮਹਾਰਾਜਾ ਦਲੀਪ ਸਿੰਘ ਦਾ ਰੋਲ ਨਿਭਾਇਆ ਹੈ। ਸਰਤਾਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ।

ਸਰਤਾਜ ਨੇ ਕਿਹਾ, “ਫਿਲਮ ਦੇ ਬਹੁਤੇ ਸੰਵਾਦ (ਡਾਇਲਾਗ) ਅੰਗ੍ਰੇਜ਼ੀ ਵਿਚ ਹਨ, ਬਹੁਤ ਥੋੜ੍ਹੇ ਸੰਵਾਦ ਪੰਜਾਬੀ ‘ਚ ਹਨ ਪਰ ਹਾਲੇ ਅਸੀਂ ਫਿਲਮ ਨੂੰ ਪੰਜਾਬੀ ‘ਚ ਡਬ ਕਰਨ ਦੀ ਕੋਈ ਯੋਜਨਾ ਨਹੀਂ ਬਣਾ ਰਹੇ।”

ਇਸ ਫਿਲਮ ‘ਚ ਸ਼ਬਾਨਾ ਆਜ਼ਮੀ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਨਿਭਾਏਗੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

The Black Prince: Movie on Maharaja Duleep Singh’s Life to be Released Globally on May 19 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,