ਸਿੱਖ ਖਬਰਾਂ

ਕਾਉਂਟਰ ਇੰਟੈਲੀਜੈਂਸ ਵਲੋਂ ਗ੍ਰਿਫਤਾਰ ਨੌਜਵਾਨਾਂ ਕੋਲੋਂ ਤਿੰਨ ਹੋਰ ਪਿਸਤੌਲ ਬਰਾਮਦ ਹੋਣ ਦਾ ਦਾਅਵਾ

August 14, 2016 | By

ਅੰਮ੍ਰਿਤਸਰ: ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਤਿੰਨ ਨੌਜਵਾਨਾਂ ਕੋਲੋਂ ਪੁੱਛਗਿੱਛ ਦੌਰਾਨ ਤਿੰਨ ਹੋਰ ਹਥਿਆਰ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਆਈ.ਜੀ. ਐਮ.ਐਫ. ਫਾਰੂਕੀ ਨੇ ਦੱਸਿਆ ਕਿ ਇਹ ਹਥਿਆਰ ਰਛਪਾਲ ਸਿੰਘ ਨਾਂ ਦੇ ਨੌਜਵਾਨ ਕੋਲੋਂ ਬਰਾਮਦ ਹੋਏ ਹਨ, ਜੋ ਉਸ ਨੇ ਚੰਡੀਗੜ੍ਹ ਨੇੜੇ ਪਿੰਡ ਖੁਦਾਅਲੀ ਸ਼ੇਰ ਵਿੱਚ ਕਿਸੇ ਥਾਂ ’ਤੇ ਲੁਕਾਏ ਹੋਏ ਸਨ। ਇਸ ਨੌਜਵਾਨ ਨੂੰ ਇਸੇ ਪਿੰਡ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਨਾਲ ਗੁਰਪਾਲ ਸਿੰਘ ਜਲਾਲਪੁਰ ਕਲਾਂ ਜਲੰਧਰ ਅਤੇ ਮੇਜਰ ਸਿੰਘ ਪਿੰਡ ਵੈਰੋਨੰਗਲ ਨੂੰ ਗ੍ਰਿਫ਼ਤਾਰ ਕੀਤਾ ਸੀ।

ਆਈ ਜੀ ਕਾਉਂਟਰ ਇੰਟੈਲੀਜੈਂਸ ਐਮ ਐਫ ਫਾਰੂਕੀ, ਏਆਈਜੀ ਸੀਆਈ ਕੁਲਜੀਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਤਿੰਨ ਹਥਿਆਰ ਦਿਖਾਉਂਦੇ ਹੋਏ

ਆਈ ਜੀ ਕਾਉਂਟਰ ਇੰਟੈਲੀਜੈਂਸ ਐਮ ਐਫ ਫਾਰੂਕੀ, ਏਆਈਜੀ ਸੀਆਈ ਕੁਲਜੀਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਤਿੰਨ ਹਥਿਆਰ ਦਿਖਾਉਂਦੇ ਹੋਏ

ਪੁਲੀਸ ਨੇ ਇਨ੍ਹਾਂ ਕੋਲੋਂ ਪਹਿਲਾਂ 9 ਐਮਐਮ ਦਾ ਪਿਸਤੌਲ, ਛੇ ਗੋਲੀਆਂ, 30 ਬੋਰ ਦਾ ਪਿਸਤੌਲ ਅਤੇ ਦਸ ਗੋਲੀਆਂ ਬਰਾਮਦ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਨੌਜਵਾਨ ਨੇ ਖ਼ੁਲਾਸਾ ਕੀਤਾ ਕਿ ਉਸ ਕੋਲ .32 ਬੋਰ ਦੇ ਤਿੰਨ ਪਿਸਤੌਲ ਹਨ, ਜੋ ਉਸ ਨੇ ਲੁਕਾਏ ਹੋਏ ਸਨ। ਇਸ ਸਬੰਧੀ ਟੀਮ ਉਕਤ ਪਿੰਡ ਵਿੱਚ ਭੇਜੀ ਗਈ ਸੀ, ਜਿਥੋਂ ਤਿੰਨ ਪਿਸਤੌਲ ਅਤੇ ਉਸ ਦੀਆਂ 15 ਗੋਲੀਆਂ ਬਰਾਮਦ ਹੋਈਆਂ ਹਨ। ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ਵਧੀਕ ਆਈ.ਜੀ. ਕੁਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੇ ਬਣੇ ਹਥਿਆਰ ਇਨ੍ਹਾਂ ਨੂੰ ਕਿਥੋਂ ਪ੍ਰਾਪਤ ਹੋਏ ਸਨ ਅਤੇ ਕਿਸ ਨੇ ਦਿੱਤੇ ਸਨ। ਪੁਲੀਸ ਵੱਲੋਂ ਇਨ੍ਹਾਂ ਦੇ ਮੰਤਵ ਬਾਰੇ ਵੀ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਰਛਪਾਲ ਸਿੰਘ ਇੱਕ ਵਿਦਿਆਰਥੀ ਹੈ ਅਤੇ ਉਹ ਗੁਰਮੁਖੀ ਤੇ ਸ਼ਾਹਮੁਖੀ ਬਾਰੇ ਖੋਜ ਕਰ ਰਿਹਾ ਸੀ। ਉਸ ਨੇ ਦੋਹਰੀ ਪੋਸਟ ਗਰੈਜੂਏਸ਼ਨ ਕੀਤੀ ਹੋਈ ਹੈ। ਉਹ ਬਰਗਾੜੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਇਸ ਰਾਹ ਵੱਲ ਆਇਆ ਹੈ। ਜਦੋਂਕਿ ਗੁਰਪਾਲ ਇੰਗਲੈਂਡ ਰਹਿੰਦੇ ਇੱਕ ਸਿੱਖ ਦੇ ਸੰਪਰਕ ਵਿੱਚ ਆਇਆ ਸੀ।

ਪੁਲਿਸ ਦੀ ਕਹਾਣੀ ਮੁਤਾਬਕ ਉਸ ਨੇ ਕਿਸੇ ਕੋਲੋਂ ਬਦਲਾ ਲੈਣ ਲਈ ਹਥਿਆਰ ਦੀ ਮੰਗ ਕੀਤੀ ਸੀ। ਇਨ੍ਹਾਂ ਵਿੱਚ ਸ਼ਾਮਲ ਮੇਜਰ ਸਿੰਘ ਕਰਨਾਲ ਜ਼ਿਲੇ ਦੇ ਪਿੰਡ ਦੱਜਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਉਸ ਦਾ ਗੁਰਪਾਲ ਨਾਲ ਸੰਪਰਕ ਸੀ। ਵਿਦੇਸ਼ ਬੈਠੇ ਖਾਲਿਸਤਾਨੀਆਂ ਵੱਲੋਂ ਇਨ੍ਹਾਂ ਨੂੰ ਇਥੇ ਜਥੇਬੰਦੀ ਬਣਾਉਣ ਅਤੇ ਹੋਰ ਮੈਂਬਰ ਸ਼ਾਮਲ ਕਰਨ ਦੇ ਆਦੇਸ਼ ਦਿਤੇ ਗਏ ਸਨ ਤਾਂ ਜੋ ਪੰਜਾਬ ਵਿੱਚ ਕਾਰਵਾਈਆਂ ਅੰਜਾਮ ਦਿੱਤਾ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,