ਸਿੱਖ ਖਬਰਾਂ

ਗੁਜਰਾਤ ਮੁਸਲਿਮ ਕਤਲੇਆਮ ਅਤੇ ਮੁਜ਼ੱਫਰਨਗਰ ਦੰਗਿਆਂ ਬਾਰੇ ਦਿੱਤੇ ਆਪਣੇ ਬਿਆਨ ‘ਤੇ ਕਾਇਮ ਹਾਂ: ਤੋਗੜੀਆ

July 23, 2014 | By

ਜੈਪੁਰ (22 ਜੁਲਾਈ 2014): ਰਾਜਸੀ ਸੱਤਾ ਅਤੇ ਬਹੁ-ਗਿਣਤੀ ਦੇ ਹੰਕਾਰ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਡਾ. ਪ੍ਰਵੀਨ ਤੋਗੜੀਆ ਵੱਲੋਂ ਮੁਸਲਮਾਨਾ ਨੂੰ ਧਮਕਾਉਣ ਦੇ ਆਪਣੇ ਬਿਆਨ, ਜਿਸ ਵਿੱਚ ਉਸਨੇ ਕਿਹਾ ਸੀ “ਕਿ ਸ਼ਾਇਦ ਗੁਜਰਾਤ ਤੁਸੀਂ ਭੁੱਲ ਗਏ ਹੋਵੋਗੇ ਪਰ ਮੁਜ਼ਫਰਨਗਰ ਤੁਸੀਂ ਨਹੀਂ ਭੁੱਲੇ ਹੋਵੋਗੇ, ਹਿੰਦੂਆਂ ਦੀ ਸਹਿਣਸ਼ੀਲਤਾ ਨੂੰ ਕਾਇਰਤਾ ਸਮਝਣ ਦੀ ਹਿੰਮਾਕਤ ਨਾ ਕਰੋ ਅਤੇ ਮੁਜ਼ਫਰਨਗਰ ਨੂੰ ਹਮੇਸ਼ਾਂ ਯਾਦ ਰੱਖੋ”, ਸੰਬੰਧੀ ਸੋਮਵਾਰ ਨੂੰ ਕਿਹਾ ਕਿ ਉਹ ਅਪਣੇ ਬਿਆਨ ‘ਤੇ ਕਾਇਮ ਹੈ।

ਉਸਨੇ ਕਿਹਾ ਕਿ ਉਹ ਇਸ ਲਈ ਆਪਣੇ ਬਿਆਨ ‘ਤੇ ਕਾਇਮ ਹੈ ਕਿਉਂਕਿ ਅੱਜ ਦੇਸ਼ ਵਿਚ ਹਿੰਦੂ ਸੁਰੱਖਿਅਤ ਨਹੀਂ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜੋ ਕਹਿਣਾ ਸੀ ਕਹਿ ਦਿੱਤਾ ਹੈ, ਸਭ ਕੁਝ ਸੋਚ-ਸਮਝ ਕੇ ਕਿਹਾ ਹੈ। ਮੇਰੇ ਕਹਿਣ ਦਾ ਮਤਲਬ ਸਪੱਸ਼ਟ ਹੈ ਕਿ ਭਾਰਤ ‘ਚ ਹਿੰਦੂਆਂ ‘ਤੇ ਹੱਥ ਨਹੀਂ ਪਾਇਆ ਜਾ ਸਕਦਾ।

ਅਮਰਨਾਥ ਯਾਤਰਾ ‘ਤੇ ਪੱਥਰ ਵੱਜੇਗਾ ਤਾਂ ਹਿੰਦੂ ਚੁੱਪ ਨਹੀਂ ਰਹਿ ਸਕੇਗਾ। ਮੈਂ ਜੋ ਸੰਦੇਸ਼ ਦੇਣਾ ਸੀ, ਦੇ ਦਿੱਤਾ ਹੈ। ਜੇ ਮੈਂ ਇਹ ਗੱਲ ਕਹੀ ਹੈ ਕਿ ਅਮਰਨਾਥ ਯਾਤਰੀਆਂ ‘ਤੇ ਹਮਲਾ ਹੋਵੇਗਾ ਤਾਂ ਹਿੰਦੂ ਸ਼ਾਂਤ ਨਹੀਂ ਬੈਠਣਗੇ ਤਾਂ ਇੰਝ ਕਹਿ ਕੇ ਮੈਂ ਕਿਸੇ ਨੂੰ ਹਿੰਸਾ ਲਈ ਭੜਕਾਇਆ ਨਹੀਂ ਹੈ। ਜਦੋਂ ਕੋਈ ਮੁਸਲਮਾਨ ਅਜਮੇਰ ਦੀ ਦਰਗਾਹ ‘ਤੇ ਜਾਂਦਾ ਹੈ ਤਾਂ ਉਸ ‘ਤੇ ਕੋਈ ਹਮਲਾ ਨਹੀਂ ਹੁੰਦਾ ਪਰ ਜਦੋਂ ਕੋਈ ਹਿੰਦੂ ਅਮਰਨਾਥ ਦੀ ਯਾਤਰਾ ‘ਤੇ ਜਾਂਦਾ ਹੈ ਤਾਂ ਉਸ ‘ਤੇ ਪੱਥਰ ਸੁੱਟੇ ਜਾਂਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,