June 18, 2015 | By ਸਿੱਖ ਸਿਆਸਤ ਬਿਊਰੋ
ਮੈਨੂਰੇਵਾ, ਨਿੳੂਜ਼ੀਲੈਂਡ (17 ਜੂਨ, 2015): ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨਾਲ ਨਸਲੀ ਵਿਤਕਰਾ ਹੋਣ ਦਾ ਮਾਮਲਾ ਫਿਰ ਸਾਹਮਣੇ ਆਇਆ ਹੈ। ਇੱਕ ਦਸਤਾਰਧਾਰੀ ਨੌਜਵਾਨ ਆਪਣੇ ਦੋਸਤਾਂ ਨਾਲ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਕਲੱਬ ਵਿੱਚ ਗਿਆ, ਜਿੱਥੇ ਉਸਨੂੰ ਦਸਤਾਰ ਸਜ਼ਾਈ ਹੋਣ ਕਰਕੇ ਦਾਖਲ ਨਹੀਂ ਹੋਣ ਦਿੱਤਾ ਗਿਆ

ਗੁਰਪ੍ਰੀਤ ਸਿੰਘ
ੲਿਥੇ ਸਿੱਖ ਭਾੲੀਚਾਰੇ ਨਾਲ ਸਬੰਧਤ ਪ੍ਰਾਪਰਟੀ ਡੀਲਰ ਗੁਰਪ੍ਰੀਤ ਸਿੰਘ (30) ਨੇ ਸ਼ਿਕਾਇਤ ਕੀਤੀ ਹੈ ਕਿ ੳੁਹ ਜਦੋਂ ਆਪਣੇ ਕੁਝ ਦੋਸਤਾਂ ਨਾਲ ਇਥੋਂ ਦੇ ਮੈਨੂਰੇਵਾ ਕੌਸਮੋਪੋਲਿਟਨ ਕਲੱਬ ਵਿਚ ਦੁਪਹਿਰ ਦਾ ਭੋਜਨ ਕਰਨ ਗਿਆ ਤਾਂ ੳੁਸ ਨੂੰ ਦਸਤਾਰ ਸਜਾੲੀ ਹੋਣ ਕਾਰਨ ਕਲੱਬ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।
ਰੇਅ ਵ੍ਹਾਈਟ ਪੈਪਾਟੋਟੋਏ ਵਿਚ ਕੰਮ ਕਰਦੇ ਗੁਰਪ੍ਰੀਤ ਨੇ ਇਸ ਵਿਤਕਰੇ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਗੁਰਪ੍ਰੀਤ ਅਨੁਸਾਰ ੳੁਸਨੇ ਕਲੱਬ ਪ੍ਰਬੰਧਕਾਂ ਨੂੰ ਸਿੱਖ ਧਰਮ ਅਤੇ ਦਸਤਾਰ ਦੀ ਅਹਿਮੀਅਤ ਬਾਰੇ ਦੱਸਣ ਦਾ ਯਤਨ ਵੀ ਕੀਤਾ ਪਰ ੳੁਨ੍ਹਾਂ ਦਸਤਾਰ ਸਮੇਤ ਕਲੱਬ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਕਲੱਬ ਖ਼ਿਲਾਫ਼ ਪਹਿਲਾਂ ਵੀ ਅਜਿਹੇ ਵਿਤਕਰੇ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ।
Related Topics: Sikh Turban, Sikhs in New zealand, Turban Issue