ਵਿਦੇਸ਼ » ਸਿੱਖ ਖਬਰਾਂ

ਟੀਵੀ 84 ਲਈ ਮਾਇਆ ਇਕੱਤਰ ਕਰਨ ਲਈ ਹੋਇਆ ਸਮਾਗਮ

April 4, 2016 | By

ਕੈਲੀਫੋਰਨੀਆ (3 ਅਪ੍ਰੈਲ, 2016): ਸਿੱਖਾਂ ਦੇ ਕੌਮੀ ਮਸਲਿਆਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰ ਰਹੇ ਸਿੱਖ ਟੀਵੀ ਚੈਨਲ ਟੀ. ਵੀ 84 ਲਈ ਮਾਇਆ ਇਕੱਤਰ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਲੋਕ ਆਇਲੈਂਡ ਸਿਟੀ ਸਥਿਤ ਸਾਊਂਡ ਵਿਊ ਬਰੌਡਕਾਸਟਿੰਗ ਕੰਪਨੀ ਕੰਪਲੈਕਸ ਵਿਖੇ ਕੀਤਾ ਗਿਆ।

ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਦੁਨੀਆ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੀਆਂ ਘਟਨਾਵਾਂ ਖਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਦਿਆਂ ਟੀ.ਵੀ. 84 ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਕੌਮ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਕਾਰਜ ਨੂੰ ਅੱਗੇ ਤੋਰਨ ਲਈ ਅਤੇ ਟੀ.ਵੀ. 84 ਨੂੰ ਚਾਹੁਣ ਵਾਲਿਆਂ ਨੇ ਵੱਡੀ ਗਿਣਤੀ ਵਿਚ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪੰਥਕ ਚੈਨਲ ਨੂੰ ਪ੍ਰਫੁਲਿੱਤ ਕਰਨ ਲਈ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ।

TV 84

TV 84

ਸਮਾਗਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ। ਮਾਇਆ ਇਕੱਤਰ ਕਰਨ ਵਿਚ ਈਸਟ ਕੋਸਟ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦਾ ਅਹਿਮ ਯੋਗਦਾਨ ਰਿਹਾ। 50 ਤੋਂ ਜ਼ਿਆਦਾ ਨੁਮਾਇੰਦਿਆਂ ਨੇ ਅਮਰੀਕਾ-ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਤੋਂ ਸ਼ਮੂਲੀਅਤ ਕੀਤੀ।

ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਨੇਡਾ ਦੇ ਓਟਾਰੀਓ ਸੂਬੇ ਤੋਂ ਐੱਮ.ਪੀ.ਪੀ. ਜਗਮੀਤ ਸਿੰਘ ਨੇ ਟੀ.ਵੀ. 84 ਦੀ ਪੰਥਕ ਸੋਚ ਨੂੰ ਸਿਜਦਾ ਕਰਦਿਆਂ ਕਿਹਾ ਕਿ ਟੀ.ਵੀ. 84 ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਆਪਣੇ ਅਦਾਰੇ ਵਿਚ ਬੀਬੀਆਂ ਨੂੰ ਵੀ ਸਤਿਕਾਰਤ ਥਾਂ ਦਿੱਤੀ ਹੈ। ਜਗਮੀਤ ਸਿੰਘ ਨੇ ਟੀ.ਵੀ. 84 ਦੇ ਸੰਸਥਾਪਕ ਮੈਂਬਰਾਂ, ਜਿਨ੍ਹਾਂ ਵਿਚ ਡਾ: ਅਮਰਜੀਤ ਸਿੰਘ, ਡਾ: ਰਣਜੀਤ ਸਿੰਘ ਅਤੇ ਹਰਦਿਆਲ ਸਿੰਘ ਸ਼ਾਮਿਲ ਹਨ, ਦਾ ਇਸ ਉਦਮ ਲਈ ਵਿਸ਼ੇਸ਼ ਧੰਨਵਾਦ ਕੀਤਾ।

ਸਮਾਗਮ ਵਿਚ ਟੀ.ਵੀ. 84 ਵੱਲੋਂ ਤਿਆਰ ਕੀਤੀ ਗਈ ਇਕ ਡਾਕੂਮੈਂਟਰੀ ਦਾ ਵਿਸ਼ੇਸ਼ ਪ੍ਰਸਾਰਨ ਕੀਤਾ ਗਿਆ, ਜਿਸ ਵਿਚ ਚੈਨਲ ਦੇ ਮਿਸ਼ਨ ਬਾਰੇ ਚਰਚਾ ਕੀਤੀ ਗਈ। ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਡਾ: ਅਮਰਜੀਤ ਸਿੰਘ, ਡਾ: ਪ੍ਰਿਤਪਾਲ ਸਿੰਘ, ਸੁਖਮਿੰਦਰ ਸਿੰਘ ਹੰਸਰਾ ਅਤੇ ਭਾਈ ਰੇਸ਼ਮ ਸਿੰਘ ਸ਼ਾਮਿਲ ਸਨ।

ਸਿੱਖ ਕੌਮ ਦੀ ਆਜ਼ਾਦੀ ਅਤੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੀਆਂ ਜਥੇਬੰਦੀਆਂ, ਅਦਾਰਿਆਂ ਅਤੇ ਪੰਥਕ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸ: ਜਗਮੀਤ ਸਿੰਘ, ਸ਼ਫਕਤ ਚੌਧਰੀ, ਡਾ: ਇਕਤਿਦਾਰ ਕਰਾਮਤ ਚੀਮਾ, ਡਾ: ਪ੍ਰਿਤਪਾਲ ਸਿੰਘ, ਸ: ਪ੍ਰਿਤਪਾਲ ਸਿੰਘ, ਸ: ਸੁਖਦੇਵ ਸਿੰਘ ਗਿੱਲ, ਸ: ਸਤਨਾਮ ਸਿੰਘ ਰਟੈਂਡਾ ਅਤੇ ਜਥੇਬੰਦੀਆਂ ਵਿਚੋਂ ਸਿੱਖਸ ਫਾਰ ਜਸਟਿਸ, ਸਿੱਖ ਯੂਥ ਆਫ਼ ਅਮਰੀਕਾ, ਸ਼੍ਰੋਮਣੀ ਅਕਾਲੀ ਦਲ (ਅ), ਦੋਆਬਾ ਸਿੱਖ ਐਸੋਸੀਏਸ਼ਨ, ਯੂਨਾਈਟਿਡ ਸਿੱਖਸ, ਫਰੈਂਡਸ ਆਫ਼ ਸਿੱਖ ਕੌਕਸ, ਪੰਥਕ ਸਿੱਖ ਸੁਸਾਇਟੀ ਆਫ਼ ਨਿਊਯਾਰਕ, ਰੇਡੀਓ ਵੌਇਸ ਆਫ਼ ਖ਼ਾਲਸਾ, ਅਮੇਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਦੇ ਨਾਂਅ ਸ਼ਾਮਿਲ ਹਨ। ਪੰਥਕ ਸੇਵਾ ਦੇ ਪਿੜ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਿੱਖ ਬੀਬੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,