ਸਿੱਖ ਖਬਰਾਂ

ਨਵੰਬਰ 1984 ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਵਿੱਚ ਅਮਿਤਾਬ ਬਚਨ ਖਿਲਾਫ ਸੰਮਨ ਜਾਰੀ

October 28, 2014 | By

Rajiv-Gandhi-and-Amitabh-bacchan-300x297

ਅਮਿਤਾਬ ਬਚਨ ਅਤੇ ਰਾਜੀਵ ਗਾਂਧੀ ਦੀ ਇੱਕਠਿਆਂ ਦੀ ਤਸਵੀਰ

ਨਿਊਯਾਰਕ, ਅਮਰੀਕਾ( 28 ਅਕਤੂਬਰ, 2014): ਨਵੰਬਰ 1984 ਵਿੱਚ ਦਿੱਲੀ ਸਿੱਖ ਨਸਲਕੁਸ਼ੀ ਸਮੇਂ ਮਨੁੱਖੀ ਅਧਿਕਾਰਾਂ ਦੀ ਕੀਤੀ ਗਈ ਉਲੰਘਣਾਂ ਦੇ ਇੱਕ ਕੇਸ ਵਿੱਚ ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ “ਸਿੱਖਸ ਫਾਰ ਜਸਟਿਸ” ਦੀ ਸ਼ਿਕਾਇਤ ‘ਤੇ ਭਾਰਤੀ ਫਿਲਮ ਸਟਾਰ ਅਮਿਤਾਬ ਬਚਨ ਨੂੰ ਸੰਮਨ ਜਾਰੀ ਕੀਤੇ ਹਨ।

ਲਾਸ ਏਂਜਲਸ ਸਥਿਤ ਅਮਰੀਕੀ ਜਿਲਾ ਅਦਾਲਤ ਨੇ 28 ਅਕਤੂਬਰ ਨੂੰ ਸਿੱਖ ਨਸਲਕੁਸੀ ਦੌਰਾਨ ਜ਼ਿੰਦਾ ਬਚੇ ਦੋ ਪੀਤੜਾਂ ਅਤੇ ਸਿੱਖ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਵੱਲੋਂ ਦਾਇਰ ਸ਼ਿਕਾੲਤਿ ‘ਤੇ ਸੰਮਨ ਜ਼ਾਰੀ ਕੀਤੇ ਹਨ।ਪੀੜਤ ਬਾਬੂ ਸਿੰਘ ਦੁਖੀਆ ਦਿੱਲੀ ਦਾ ਰਹਿਣ ਵਾਲਾ ਹੈ, ਜਦ ਕਿ ਮਹਿੰਦਰ ਸਿੰਘ ਕੈਲੀਫੋਰਨੀਆ ਅਮਰੀਕਾ ਵਿੱਚ ਰਹਿੰਦਾ ਹੈ।

ਅਦਾਲਤ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਅਮਿਤਾਬ ਬਚਨ ਵੱਲੋਂ ਸੰਮਨ ਮਿਲਣ ਤੇ 21 ਦਿਨਾਂ ਦੇ ਅੰਦਰ ਅੰਦਰ ਆਪਣਾ ਪੱਖ ਅਦਾਲਤ ਸਾਹਮਣੇ ਰੱਖਣਾ ਹੋਵੇਗਾ।

ਸ਼ਿਕਾਇਤ ਕਰਤਾਵਾਂ  ਨੇ ਆਪਣੀ 35 ਪੰਨਿਆਂ ਦੀ ਸ਼ਿਕਾਇਤ ਵਿੱਚ ਇਹ ਦੋਸ਼ ਲਾਇਆ ਹੈ ਕਿ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਅਮਿਤਾਬ ਬਚਨ ਨੇ ਕਾਤਲ ਭੀੜ ਨੂੰ “ਖੁਨ ਦਾ ਬਦਲਾ ਖੁਨ” ਕਹਿਕੇ ਸਿੱਖਾਂ ਤੇ ਹਮਲੇ ਕਰਨ ਲਈ ਉਕਸਾਇਆ ਸੀ।

ਪਿੱਛਲੇ ਕਈ ਸਾਲਾਂ ਤੋਂ ਸਿੱਖਸ ਫਾਰ ਜਸਟਿਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਦੋਸ਼ਾਂ ਅਧੀਨ ਕਈ ਭਾਰਤੀ ਸਿਆਸਤਦਾਨਾਂ ਨੂੰ ਅਮਰੀਕੀ ਸੰਘੀ ਅਦਾਲਤ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ ਹੈ।

ਅਮਿਤਾਬ ਬਚਨ ਨੇ ਸਿੱਖ ਨਸਲਕੁਸ਼ੀ ਦੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਸੰਨ 2011 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਕੇ ਬੇਨਤੀ ਕੀਤੀ ਸੀ ਕਿ ਉਸਦਾ ਨਾਨਕਾ ਪਰਿਵਾਰ ਸਿੱਖ ਸੀ।

ਇਸਨੂੰ ਅੰਗਰੇਜ਼ੀ ਵਿੱਚ ਪੜੋ:

US court summons Amitabh Bachchan over participation in Sikh genocide 1984

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,