Tag Archive "amitabh-bachchan"

ਅਮਿਤਾਬ ਬਚਨ ਖਿਲਾਫ “ਨਵੰਬਰ 1984 ਸਿੱਖ ਨਸਲਕੁਸ਼ੀ” ਦੇ ਸਬੰਧ ਵਿੱਚ ਆਸਟਰੇਲੀਆ ਦੀ ਅਦਾਲਤ ‘ਚ ਸ਼ਿਕਾਇਤ ਦਰਜ਼

ਦੱਖਣੀ ਅਸਟਰੇਲੀਆ ਦੀ ਰਾਜਧਾਨੀ ਐਡੀਲੈਂਡ ਬਿੱਚ ਭਾਰਤ-ਪਾਕਿਸਤਾਨ ਦਰਮਿਆਨ ਹੋ ਰਹੇ ਕ੍ਰਿਕਟ ਮੈਚ ਦੀ ਕਮੈਂਟਰੀ ਕਰਨ ਪਹੁੰਚੇ ਭਾਰਤੀ ਫਿਲਮ ਸਟਾਰ ਅਮਿਤਾਬ ਬਚਨ ਵਿਰੁੱਧ ਇੱਥੋਂ ਦੀ ਇੱਕ ਅਦਾਲਤ ਵਿੱਚ ਨਵੰਬਰ 1984 ਦੀ ਸਿੱਖ ਨਸਲਕੂਸ਼ੀ ਦੇ ਸਬੰਧ ਵਿੱਚ ਸ਼ਿਕਇਤ ਦਰਜ਼ ਕਰਵਾਈ ਗਈ ਹੈ।

ਅਮਿਤਾਬ ਬਚਨ ਨੂੰ ਅਮਰੀਕੀ ਅਦਾਲਤ ਦੇ ਸੰਮਨ ਤਾਮੀਲ ਕਰਵਾਉਣ ਵਾਲੇ ਨੁੰ ਮਿਲਣਗੇ 1 ਕਰੋੜ ਰੁਪਏ

ਭਾਰਤੀ ਫਿਲਮ ਸਟਾਰ ਅਮਿਤਾਬ ਬੱਚਨ ਨੂੰ ਸੰਮਨ ਪਹੂੰਚਾਉਣ ਲਈ ਸਿੱਖਸ ਫਾਰ ਜਸਟਿਸ ਨੇ ਉਸਦੇ ਬਹੁ-ਚਰਚਿਤ ਪ੍ਰੋਗਰਾਮ 'ਕੌਣ ਬਣੇਗਾ ਕਰੋੜਪਤੀ' ਦੀ ਵਰਤੋਂ ਕਰਦਿਆਂ ਆਪਣਾ ਖੁਦ ਦਾ ਕੇ. ਬੀ. ਸੀ. ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਵਿਚ ਇਕ ਕਰੋੜ ਰੁਪਏ ਜਿੱਤਣ ਦਾ ਮੌਕਾ ਦਿੱਤਾ ਗਿਆ ਹੈ, ਜੋ ਵੀ 1984 ਸਿੱਖ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੇਸ ਵਿਚ ਅਮਿਤਾਬ ਬੱਚਨ ਨੂੰ ਅਮਰੀਕੀ ਅਦਾਲਤ ਦੇ ਨਿੱਜੀ ਤੌਰ 'ਤੇ ਸੰਮਨ ਤਾਮੀਲ ਕਰਵਾਏਗਾ।

ਨਵੰਬਰ 1984 ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਵਿੱਚ ਅਮਿਤਾਬ ਬਚਨ ਖਿਲਾਫ ਸੰਮਨ ਜਾਰੀ

ਨਵੰਬਰ 1984 ਵਿੱਚ ਦਿੱਲੀ ਸਿੱਖ ਨਸਲਕੁਸ਼ੀ ਸਮੇਂ ਮਨੁੱਖੀ ਅਧਿਕਾਰਾਂ ਦੀ ਕੀਤੀ ਗਈ ਉਲੰਘਣਾਂ ਦੇ ਇੱਕ ਕੇਸ ਵਿੱਚ ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ "ਸਿੱਖਸ ਫਾਰ ਜਸਟਿਸ" ਦੀ ਸ਼ਿਕਾਇਤ 'ਤੇ ਭਾਰਤੀ ਫਿਲਮ ਸਟਾਰ ਅਮਿਤਾਬ ਬਚਨ ਨੂੰ ਸੰਮਨ ਜ਼ਾਰੀ ਕੀਤੇ ਹਨ।

ਮੈਂ ਆਪ ਅਮਿਤਾਬ ਬੱਚਨ ਨੂੰ 1984 ਵਿਚ ਸਿੱਖਾਂ ਖਿਲਾਫ ਹਿੰਸਾ ਭੜਕਾਉਂਦਿਆਂ ਦੇਖਿਆ: ਮਨਜੀਤ ਸਿੰਘ ਸੈਣੀ

ਨਿਊਯਾਰਕ (14 ਦਸੰਬਰ, 2011): ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 31 ਅਕਤੂਬਰ 1984 ਨੂੰ ਅਮਿਤਾਬ ਬਚਨ ਨੇ ਨਾਅਰੇ ਲਗਾਏ ਸੀ ਕਿ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਖੂਨ ਕੇ ਛਿਟੇ ਸਿਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’।

ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਦੌਰਾਨ ਨਿਭਾਈ ਭੂਮਿਕਾ ਲਈ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਵਿਚ ਫੌਜਦਾਰੀ ਸ਼ਿਕਾਇਤ ਦਰਜ

ਆਸਟ੍ਰੇਲੀਆ (18 ਅਕਤੂਬਰ 2011): ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਕੋਲ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ। ਅਮਿਤਾਭ ਬਚਨ ਇਸ ਵੇਲੇ ਆਸਟਰੇਲੀਆ ਵਿਚ ਹੈ ਜਿਥੇ ਉਸ ਨੇ ਕੁਈਨਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਬ੍ਰਿਸਬੇਨ ਤੋਂ ਆਨਰੇਰੀ ਡਿਗਰੀ ਹਾਸਿਲ ਕਰਨੀ ਹੈ ਤੇ ਉਸਨੇ ਹਾਲੀਵੁੱਡ ਫਿਲਮ ‘ਗ੍ਰੇਟ ਗੇਟਸਬੀ’ ਦੀ ਅਦਾਕਾਰ ਲੀਓਨਾਰਡੋ ਡੀ ਕਾਪਰੀਓ ਦੇ ਨਾਲ ਸ਼ੂਟਿੰਗ ਕਰਨੀ ਹੈ।