ਖਾਸ ਖਬਰਾਂ

ਮੈਂ ਆਪ ਅਮਿਤਾਬ ਬੱਚਨ ਨੂੰ 1984 ਵਿਚ ਸਿੱਖਾਂ ਖਿਲਾਫ ਹਿੰਸਾ ਭੜਕਾਉਂਦਿਆਂ ਦੇਖਿਆ: ਮਨਜੀਤ ਸਿੰਘ ਸੈਣੀ

December 15, 2011 | By

ਨਿਊਯਾਰਕ (14 ਦਸੰਬਰ, 2011): ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 31 ਅਕਤੂਬਰ 1984 ਨੂੰ ਅਮਿਤਾਬ ਬਚਨ ਨੇ ਨਾਅਰੇ ਲਗਾਏ ਸੀ ਕਿ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਖੂਨ ਕੇ ਛਿਟੇ ਸਿਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’।

ਇਨ੍ਹਾਂ ਨਾਅਰਿਆਂ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ’ਤੇ ਸਮੁੱਚੇ ਭਾਰਤ ਵਿਚ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਵਿਚ ਭਾਰਤ ਦੀ ਸਿਖ ਅਬਾਦੀ ’ਤੇ ਹਮਲੇ ਕਰਨ ਲਈ ਖੁਲੇਆਮ ਭੜਕਾਇਆ ਗਿਆ ਸੀ। ਬਚਨ ਦੇ ਇਸ ਸੱਦੇ ਦੇ ਨਾਲ ਸਮੁੱਚੇ ਭਾਰਤ ਵਿਚ ਸਿਖਾਂ ਖਿਲਾਫ ਸੋਚੀ ਸਮਝੀ ਸਾਜਿਸ਼ ਤਹਿਤ ਵੱਡੀ ਪੱਧਰ ’ਤੇ ਹਮਲੇ ਸ਼ੁਰੂ ਹੋ ਗਏ ਸੀ ਜਿਸ ਦੇ ਨਤੀਜੇ ਵਜੋਂ 30,000 ਤੋਂ ਵੱਧ ਸਿਖਾਂ ਦਾ ਕਤਲ ਕੀਤਾ ਗਿਆ ਤੇ 30,000 ਤੋਂ ਵੱਧ ਬੇਘਰ ਹੋ ਗਏ ਸੀ। ਬੀਬੀ ਜਗਦੀਸ਼ ਕੌਰ, ਬਾਬੂ ਸਿੰਘ ਦੁਖੀਆ ਤੇ ਕਈ ਹੋਰਾਂ ਨੇ ਦੂੁਰਦਰਸ਼ਨ ’ਤੇ ਉਹ ਸਿੱਧਾ ਪ੍ਰਸਾਰਣ ਵੇਖਿਆ ਸੀ ਜਿਸ ਵਿਚ ਬਚਨ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਅਰੇ ਸਿਖਾਂ ਦੇ ਖਿਲਾਫ ਲੋਕਾਂ ਨੂੰ ਭੜਕਾ ਰਿਹਾ ਸੀ। ਇਹ ਸਾਰੇ ਗਵਾਹੀ ਦੇਣ ਲਈ ਤਿਆਰ ਹਨ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਹੁਣ ਜਦੋਂ ਬਚਨ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਦਾਅਵਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤਕ ਪਹੁੰਚ ਕੀਤੀ ਹੈ ਤਾਂ ਇਕ ਚਸ਼ਮਦੀਦ ਗਵਾਹ ਮਨਜੀਤ ਸਿੰਘ ਸੈਣੀ ਸ਼ਰੇਆਮ ਸਾਹਮਣੇ ਆਇਆ ਹੈ ਜਿਸ ਨੇ ਖੁਦ ਅਖੀ ਵੇਖਿਆ ਜਦੋਂ ਅਮਿਤਾਬ 31 ਅਕਤੂਬਰ 1984 ਨੂੰ ਏਮਜ਼ ਦੇ ਬਾਹਰ ਸਿਖਾਂ ਦੇ ਖਿਲਾਫ ਹਿੰਸਾ ਲਈ ਲੋਕਾਂ ਨੂੰ ਭੜਕਾ ਰਿਹਾ ਸੀ ਤੇ ਉਸੇ ਵੇਲੇ ਭੀੜ ਨੇ ਉਥੇ ਮੌਜੂਦ ਇਕ ਸਿਖ ’ਤੇ ਹਮਲਾ ਕਰ ਦਿੱਤਾ ਸੀ।

52 ਸਾਲਾ ਚਸ਼ਮਦੀਦ ਗਵਾਹ ਮਨਜੀਤ ਸਿੰਘ ਸੈਣੀ ਨੇ ਸਨਸਨੀਖੇਜ ਪ੍ਰਗਟਾਵਾ ਕੀਤਾ ਹੈ ਕਿ ਉਹ 31 ਅਕਤੂਬਰ 1984 ਨੂੰ ਆਲ ਇੰਡੀਆ ਇੰਸਟੀਚਿਊਟ ਦੇ ਸਾਹਮਣੇ ਖੜਾ ਸੀ ਜਦੋਂ ਅਮਿਤਾਬ ਬਚਨ ਨੇ ਉੱਥੇ ਮੌਜੂਦ ਭੀੜ ਵਿਚ ਖੜੇ ਇਕ ਸਿਖ ਵਲ ਇਸ਼ਾਰਾ ਕਰਕੇ ਨਾਅਰਾ ਲਗਾਇਆ ਸੀ ‘ਮਾਰੋ ਸਾਲੋਂ ਕੋ ਦੇਸ਼ ਕੇ ਗਦਾਰੋਂ ਕੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,