ਵਿਦੇਸ਼ » ਸਿੱਖ ਖਬਰਾਂ

ਅਮਿਤਾਬ ਬਚਨ ਨੂੰ ਅਮਰੀਕੀ ਅਦਾਲਤ ਦੇ ਸੰਮਨ ਤਾਮੀਲ ਕਰਵਾਉਣ ਵਾਲੇ ਨੁੰ ਮਿਲਣਗੇ 1 ਕਰੋੜ ਰੁਪਏ

November 5, 2014 | By

Rajiv-Gandhi-and-Amitabh-bacchan-300x297

ਅਮਿਤਾਬ ਬਚਨ ਅਤੇ ਰਾਜੀਵ ਗਾਂਧੀ [ਫਾਇਲ ਫੋਟੋ]

ਕੈਲੀਫੋਰਨੀਆ (4 ਨਵੰਬਰ, 2014): ਭਾਰਤੀ ਫਿਲਮ ਸਟਾਰ ਅਮਿਤਾਬ ਬੱਚਨ ਨੂੰ ਸੰਮਨ ਪਹੂੰਚਾਉਣ ਲਈ ਸਿੱਖਸ ਫਾਰ ਜਸਟਿਸ ਨੇ ਉਸਦੇ ਬਹੁ-ਚਰਚਿਤ ਪ੍ਰੋਗਰਾਮ ‘ਕੌਣ ਬਣੇਗਾ ਕਰੋੜਪਤੀ’ ਦੀ ਵਰਤੋਂ ਕਰਦਿਆਂ ਆਪਣਾ ਖੁਦ ਦਾ ਕੇ. ਬੀ. ਸੀ. ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਵਿਚ ਇਕ ਕਰੋੜ ਰੁਪਏ ਜਿੱਤਣ ਦਾ ਮੌਕਾ ਦਿੱਤਾ ਗਿਆ ਹੈ, ਜੋ ਵੀ 1984 ਸਿੱਖ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੇਸ ਵਿਚ ਅਮਿਤਾਬ ਬੱਚਨ ਨੂੰ ਅਮਰੀਕੀ ਅਦਾਲਤ ਦੇ ਨਿੱਜੀ ਤੌਰ ‘ਤੇ ਸੰਮਨ ਤਾਮੀਲ ਕਰਵਾਏਗਾ।

 ਨਵੰਬਰ 1984 ਵਿੱਚ ਦਿੱਲੀ ਸਿੱਖ ਨਸਲਕੁਸ਼ੀ ਸਮੇਂ ਮਨੁੱਖੀ ਅਧਿਕਾਰਾਂ ਦੀ ਕੀਤੀ ਗਈ ਉਲੰਘਣਾਂ ਦੇ ਇੱਕ ਕੇਸ ਵਿੱਚ ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ “ਸਿੱਖਸ ਫਾਰ ਜਸਟਿਸ” ਦੀ ਸ਼ਿਕਾਇਤ ‘ਤੇ ਭਾਰਤੀ ਫਿਲਮ ਸਟਾਰ ਅਮਿਤਾਬ ਬਚਨ ਨੂੰ ਸੰਮਨ ਜਾਰੀ ਕੀਤੇ ਹਨ।

ਲਾਸ ਏਂਜਲਸ ਸਥਿਤ ਅਮਰੀਕੀ ਜਿਲਾ ਅਦਾਲਤ ਨੇ 28 ਅਕਤੂਬਰ ਨੂੰ ਸਿੱਖ ਨਸਲਕੁਸੀ ਦੌਰਾਨ ਜ਼ਿੰਦਾ ਬਚੇ ਦੋ ਪੀਤੜਾਂ ਅਤੇ ਸਿੱਖ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਵੱਲੋਂ ਦਾਇਰ ਸ਼ਿਕਾੲਤਿ ‘ਤੇ ਸੰਮਨ ਜ਼ਾਰੀ ਕੀਤੇ ਹਨ।ਪੀੜਤ ਬਾਬੂ ਸਿੰਘ ਦੁਖੀਆ ਦਿੱਲੀ ਦਾ ਰਹਿਣ ਵਾਲਾ ਹੈ, ਜਦ ਕਿ ਮਹਿੰਦਰ ਸਿੰਘ ਕੈਲੀਫੋਰਨੀਆ ਅਮਰੀਕਾ ਵਿੱਚ ਰਹਿੰਦਾ ਹੈ।

ਸ਼ਿਕਾਇਤ ਕਰਤਾਵਾਂ ਨੇ ਆਪਣੀ 35 ਪੰਨਿਆਂ ਦੀ ਸ਼ਿਕਾਇਤ ਵਿੱਚ ਇਹ ਦੋਸ਼ ਲਾਇਆ ਹੈ ਕਿ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਅਮਿਤਾਬ ਬਚਨ ਨੇ ਕਾਤਲ ਭੀੜ ਨੂੰ “ਖੁਨ ਦਾ ਬਦਲਾ ਖੁਨ” ਕਹਿਕੇ ਸਿੱਖਾਂ ਤੇ ਹਮਲੇ ਕਰਨ ਲਈ ਉਕਸਾਇਆ ਸੀ।

3 ਨਵੰਬਰ ਨੂੰ ਸਿੱਖ ਜਥੇਬੰਦੀ ਨੇ ਫੇਸਬੁੱਕ ਅਤੇ ਟਵਿੱਟਰ ‘ਤੇ ਆਪਣਾ ‘ਕੌਣ ਬਣੇਗਾ ਕਰੋੜਪਤੀ’ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿਚ ਭਾਰਤੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਅਮਿਤਾਬ ਬੱਚਨ ਨੂੰ ਅਮਰੀਕੀ ਅਦਾਲਤ ਦੇ ਸੰਮਨ ਨਿੱਜੀ ਤੌਰ ‘ਤੇ ਤਾਮੀਲ ਕਰਵਾਏ ਜਾਣ ਤੇ 1984 ਨਸਲਕੁਸ਼ੀ ਪੀੜਤਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਜਾਵੇ।

‘ਕੌਣ ਬਣੇਗਾ ਕਰੋੜਪਤੀ’ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਐਸ. ਐਫ. ਜੇ. ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 1984 ਵਿਚ ਅਮਿਤਾਬ ਬੱਚਨ ਨੇ ਖੂਨ ਬਦਲੇ ਖੂਨ ਦਾ ਨਾਅਰਾ ਦੇ ਕੇ ਸਿੱਖ ਭਾਈਚਾਰੇ ਖਿਲਾਫ ਹਿੰਸਾ ਨੂੰ ਭੜਕਾਇਆ ਸੀ ਤੇ 30 ਸਾਲ ਬਾਅਦ ਮੈਗਾਸਟਾਰ ਨੂੰ ਉਸ ਦੇ ਅਪਰਾਧ ਲਈ ਜ਼ਿੰਮੇਵਾਰ ਠਹਿਰਾਉਣ ਲਈ ਅਸੀਂ ਇਨਸਾਫਪਸੰਦ ਭਾਰਤੀ ਜਨਤਾ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਬਿਗ ਬੀ ਨੂੰ ਨਿੱਜੀ ਤੌਰ ‘ਤੇ ਸੰਮਨ ਤਾਮੀਲ ਕਰਵਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,