ਆਮ ਖਬਰਾਂ

ਨਾਭਾ ਜੇਲ ਬ੍ਰੇਕ ਕੇਸ: ਲੋੜੀਂਦਾ ਸੁਖਚੈਨ ਸਿੰਘ ਗ੍ਰਿਫ਼ਤਾਰ, ਪੁਲਿਸ ਮੁਤਾਬਕ ਹਥਿਆਰ ਅਤੇ ਕਾਰ ਬਰਾਮਦ

April 26, 2017 | By

ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਆਰਗੇਨਾਈਜ਼ਡ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਨਾਭਾ ਜੇਲ ਬ੍ਰੇਕ ਮਾਮਲੇ ‘ਚ ਲੋੜੀਂਦੇ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਉਲਕ, ਪੁਲਿਸ ਥਾਣਾ ਜੌੜਕੀਆਂ, ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

nabha-jail

ਇਹ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਚੌਹਾਨ, ਏ.ਆਈ.ਜੀ. ਨੇ ਦੱਸਿਆ ਕਿ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਭਾ-ਸੰਗਰੂਰ ਸੜਕ ‘ਤੇ ਛੀਟਾਂਵਾਲਾ ਵਿਖੇ ਇੱਕ ਸਫ਼ੈਦ ਰੰਗ ਦੀ ਵਰਨਾ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਐਚ.ਆਰ. 01-ਏ 6634 ਸੀ, ਨੂੰ ਰੋਕਿਆ ਗਿਆ ਅਤੇ ਉਸ ਵਿੱਚ ਸਵਾਰ ਉਕਤ ਗੈਂਗਸਟਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਇੱਕ 30 ਬੋਰ ਦਾ ਦੇਸੀ ਪਿਸਤੌਲ ਅਤੇ ਇੱਕ ਲਾਇਸੈਂਸੀ ਰਿਵਾਲਵਰ 32 ਬੋਰ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀ ਮੁਤਾਬਕ ਇਸ ਮੌਕੇ ਨਾਭਾ ਦੇ ਡੀ.ਐਸ.ਪੀ. ਚੰਦ ਸਿੰਘ ਦੀ ਹਾਜ਼ਰੀ ਵਿੱਚ ਉਸ ਕੋਲੋਂ 630 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ। ਚੌਹਾਨ ਨੇ ਦੱਸਿਆ ਕਿ ਕਾਰ ‘ਤੇ ਲਾਈ ਗਈ ਰਜਿਸਟ੍ਰੇਸ਼ਨ ਨੰਬਰ ਐਚ.ਆਰ. 01-ਏ 6634 ਦੀ ਪਲੇਟ ਜਾਅਲੀ ਸੀ ਅਤੇ ਉਸ ਵੱਲੋਂ ਇਹ ਕਾਰ 13 ਮਾਰਚ, 2017 ਨੂੰ ਪਾਤੜਾਂ ਦੇ ਇਲਾਕੇ ਵਿੱਚ ਇੱਕ ਕਾਰ ਡੀਲਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਦਿਆਂ ਖੋਹੀ ਗਈ ਸੀ[

ਪੁਲਿਸ ਮੁਤਾਬਕ ਨਾਭਾ ਜੇਲ੍ਹ ਬ੍ਰੇਕ ਕੇਸ ਵਿਚ ਮਦਦ ਕਰਨ ਵਾਲਿਆਂ ਵਿਚੋਂ ਹੁਣ ਤਕ ਪਲਵਿੰਦਰ ਪਿੰਦਾ, ਬਿੱਕਰ, ਜਗਤਬੀਰ, ਚੰਨਪ੍ਰੀਤ ਚੰਨਾ, ਮਨਬੀਰ ਮਨੀ, ਰਾਜਵਿੰਦਰ ਰਾਜੂ, ਸੁਖਚੈਨ ਸਿੰਘ ਉਰਫ਼ ਸੁੱਖੀ, ਗੁਰਪ੍ਰੀਤ ਸਿੰਘ ਮਾਂਗੇਵਾਲ, ਮੁਹੰਮਦ ਅਸੀਮ, ਸੁਨੀਲ ਕਾਲੜਾ, ਰਣਜੀਤ ਅਤੇ ਹਰਜੋਤ ਆਦਿ ਕੁੱਲ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਤੱਕ 14 ਪਿਸਤੌਲ, 9 ਕਾਰਾਂ, 500 ਕਾਰਤੂਸ ਤੇ ਵਾਕੀ-ਟਾਕੀ ਸੈਟ ਆਦਿ ਵੀ ਬਰਾਮਦ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,