June 2011 Archive

ਬਾਪੂ ਆਤਮਾ ਸਿੰਘ ਭਰੋਵਾਲ ਨਮਿਤ ਅੰਤਿਮ ਅਰਦਾਸ, ਮੌਤ ਲਈ ਜਿੰਮੇਵਾਰ ਹਲਾਤਾਂ ਨੂੰ ਬਦਲਣ ਦਾ ਸੱਦਾ

ਲੁਧਿਆਣਾ (29 ਜੂਨ, 2011): ਅਕਾਲੀ ਦਲ ਪੰਚ ਪਰਧਾਨੀ ਦੇ ਟਰਾਂਟੋ (ਕੈਨੇਡਾ) ਇਕਾਈ ਦੇ ਆਗੂ ਭਾਈ ਲਖਵਿੰਦਰ ਸਿੰਘ ਦੇ ਪਿਤਾ ਜੀ ਬਾਪੂ ਆਤਮਾ ਸਿੰਘ ਭਰੋਵਾਲ ਜੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਚਿੰਤਕ ਸ. ਅਜਮੇਰ ਸਿੰਘ ਨੇ ਕਿਹਾ ਕਿ ਕੁਦਰਤੀ ਮੌਤਾਂ ਨੂੰ ਅਸੀਂ ਭਾਣਾ ਮੰਨ ਸਕਦੇ ਹਾਂ ਪਰ ਹਾਕਮਾਂ ਵਲੋਂ ਪੈਦਾ ਕੀਤੇ ਹਲਾਤਾਂ ਨੂੰ ਭਾਣਾ ਨਹੀਂ ਕਿਹਾ ਜਾ ਸਕਦਾ ਤੇ ਮੈਂ ਸਮਝਦਾ ਹਾਂ ਕਿ ਸ. ਆਤਮਾ ਸਿੰਘ ਜੀ ਮੌਤ ਵਿਚ ਕਤਲ ਦਾ ਅੰਸ਼ ਜਰੂਰ ਹੈ ਜਿਸ ਵਾਸਤੇ ਹਾਕਮਾਂ ਵਲੋਂ ਪੈਦਾ ਕੀਤੇ ਹਲਾਤ ...

ਡਾਕਟਰ ਬਿਨਾਇਕ ਸੈਨ ਵਲੋਂ ਉਜਾਗਰ ਕੀਤਾ ਗਿਆ ਅਸਲੀ ਭਾਰਤ ਦਾ ਸੱਚ

ਬੰਗਾਲੀ ਮੂਲ ਦੇ ਸੱਚੇ-ਸੁੱਚੇ ਸਮਾਜ ਸੇਵੀ ਡਾਕਟਰ ਬਿਨਾਇਕ ਸੈਨ ਦਾ ਨਾਮ, ਹੁਣ ਭਾਰਤ ਦੀਆਂ ਹੱਦਾਂ ਨੂੰ ਪਾਰ ਕਰਕੇ, ਦੁਨੀਆ ਭਰ ਦੇ ਸੱਚਾਈ ਪਸੰਦ ਸਮਾਜ ਸੇਵੀਆਂ, ਮਨੁੱਖੀ ਹੱਕਾਂ ਦੇ ਰਾਖਿਆਂ ਅਤੇ ਸ਼ੋਸ਼ਤ ਸਮਾਜਿਕ ਵਰਗਾਂ ਲਈ ਸੰਘਰਸ਼ ਕਰਨ ਵਾਲਿਆਂ ਲਈ ‘ਪ੍ਰੇਰਨਾ ਸ੍ਰੋਤ’ ਬਣ ਚੁੱਕਾ ਹੈ। ਸੈਨ ਜੋੜੀ (ਪਤੀ-ਪਤਨੀ) ਨੇ ਆਪਣੀ ਸਾਰੀ ਜ਼ਿੰਦਗੀ ਛੱਤੀਸਗੜ੍ਹ ਸਟੇਟ ਵਿੱਚ ਵਸਦੇ ਆਦਿ ਵਾਸੀਆਂ ਦੇ ਉਥਾਨ ਅਤੇ ਕਲਿਆਣ ਲਈ ਸਮਰਪਤ ਕੀਤੀ ਹੋਈ ਹੈ। ਕਿੱਤੇ ਵਜੋਂ ਉਹ ਮੈੇਡੀਕਲ ਡਾਕਟਰ (ਬੱਚਿਆਂ ਦੇ ਮਾਹਰ) ਹਨ ਪਰ ਛੱਤੀਸਗੜ੍ਹ ਦੀ ਸਰਕਾਰ, ਉਨ੍ਹਾਂ ਦੀ ਪ੍ਰਸਿੱਧੀ ਤੋਂ ਇੰਨੀ ਖੌਫਜ਼ਦਾ ਹੈ ਕਿ ਉਸ ਨੇ, ...

ਕੀ ਚਿਦੰਬਰਮ ਨੂੰ ਸਿੱਖੀ ਅਣਖ ਦੇ ਪ੍ਰਤੀਕ ਪੱਤਰਕਾਰ ਜਰਨੈਲ ਸਿੰਘ ਦੀ ਜੁੱਤੀ ਭੁੱਲ ਗਈ ਹੈ?

ਚਿਦੰਬਰਮ ਅਤੇ ਉਸ ਦੀ ਪੰਜਾਬ ਵਿਚਲੀ ‘ਨਸਲ’, ਇਹ ਗੱਲ ਯਾਦ ਰੱਖੇ ਕਿ ਬਾਗੀਆਂ ਨੇ ਵੀ ਜ਼ੁਲਮ ਕਰਨ ਵਾਲਿਆਂ ਦੀਆਂ ‘ਕਾਲੀਆਂ ਸੂਚੀਆਂ’ ਬਣਾਈਆਂ ਹੁੰਦੀਆਂ ਹਨ। ਦੂਸਰੇ ਸੰਸਾਰ ਯੁੱਧ ਦੌਰਾਨ, ਨਾਜ਼ੀ ਜ਼ੁਲਮਾਂ ਦਾ ਸ਼ਿਕਾਰ ਯਹੂਦੀਆਂ ਨੇ, ਇਜਰਾਈਲ ਦੇਸ਼ ਬਣਨ ਤੋਂ ਬਾਅਦ, ਫਿਰ ਕਿਵੇਂ ਦੋਸ਼ੀਆਂ ਨੂੰ ਧੂਹ-ਧੂਹ ਕੇ, ਇਜ਼ਰਾਈਲ ਲਿਆ ਕੇ ਸਜ਼ਾ ਯਾਫਤਾ ਕੀਤਾ ਸੀ ਉਹ ਹੁਣ ਸੰਸਾਰ ਇਤਿਹਾਸ ਦਾ ‘ਸੁਨਹਿਰੀ ਹਿੱਸਾ’ ਹੈ।

ਸਰਕਾਰੀ ਜ਼ਬਰ ਦੇ ਬਾਵਯੂਦ 2 ਜੁਲਾਈ ਨੂੰ ਚੱਕਾ ਜਾਮ ਕਰਾਂਗੇ

ਫ਼ਤਿਹਗੜ੍ਹ ਸਾਹਿਬ (29 ਜੂਨ, 2011): ਬੇਰੁਜ਼ਗਾਰ ਅਧਿਆਪਕਾਂ ਦੀਆਂ ਪੰਜ ਜਥੇਬੰਦੀਆਂ ਵਲੋਂ ਅਧਿਆਪਕ ਯੋਗਤਾ ਪ੍ਰੀਖਿਆ ਦੇ ਵਿਰੋਧ ਵਿੱਚ ਬਠਿੰਡਾ ਵਿਖੇ ੳਲੀਕੇ ਗਏ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਠੁੱਸ ਕਰਨ ਲਈ ਅਧਿਆਪਕਾਂ ਨੂੰ ਵੱਡੇ ਪੱਧਰ ’ਤੇ ਹਿਰਾਸਤ ਵਿੱਚ ਲੈ ਜਾਣ ਦੀ ਨਿਖੇਧੀ ਕਰਦਿਆਂ ਬੇਰੁਜ਼ਗਾਰ ਟੀਚਰਜ਼ ਯੂਨੀਅਨ ਦੇ ਜਿਲ੍ਹਾ ਕਿਰਨਬੀਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਆਪਣੀਆ ਮੰਗਾਂ ਨੂੰ ਲੈ ਕੇ ਅਪਣਾ ਸੰਘਰਸ਼ ਜਾਰੀ ਰਖਾਂਗੇ ...

ਗੁਰਦੁਆਰਾ ਦਸਮੇਸ਼ ਦਰਬਾਰ ਨਿਊਜਰਸੀ ਵਿਖੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਗਿਆ

ਨਿਊਜਰਸੀ (19 ਜੂਨ, 2011): ਗੁਰਦੁਆਰਾ ਦਸਮੇਸ਼ ਦਰਬਾਰ ਨਿਊਜਰਸੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ 16 ਜੂਨ (2 ਹਾੜ) ਨੂੰ ਸੀ, ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰਾ ਹਫਤਾ ਅਤੇ 19 ਜੂਨ ਐਤਵਾਰ ਦੇ ਹਫਤਾਵਾਰੀ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਮਹਾਂਵੀਰ ਸਿੰਘ ਜੀ ਪ੍ਰਦੇਸੀ ਅੰਬਾਲੇ ਵਾਲਿਆਂ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।

ਜੰਗ ਹਿੰਦ-ਪੰਜਾਬ ਜਾਰੀ ਹੈ… (29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਵਿਸ਼ੇਸ਼)

29 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖੀਰਲਾ ਸਾਹ ਲਿਆ ਸੀ।

ਚਿਦੰਬਰਮ ਖਿਲਾਫ 1984 ਬਾਰੇ ਦਿੱਤੇ ਬਿਆਨ ਲਈ ਅਪਰਾਧਕ ਮਾਮਲਾ ਦਰਜ ਕਰਵਾਇਆ ਜਾਵੇਗਾ

ਅੰਮ੍ਰਿਤਸਰ (27 ਜੂਨ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਤੇ “ਸਿਖਸ ਫਾਰ ਜਸਟਿਸ” ਨੇ ਐਲਾਨ ਕੀਤਾ ਹੈ ਨਵੰਬਰ 1984 ਜਿਸ ਵਿਚ ਹਜ਼ਾਰਾਂ ਹੀ ਸਿਖ ਮਾਰੇ ਗਏ ਸੀ ਦੇ ਕਤਲੇਆਮ ਲਈ ਮੁਆਫੀ ਦੇਣ ਅਤੇ ਅੱਗੇ ਵਧਣ ਲਈ ਗ੍ਰਹਿ ਮੰਤਰੀ ਪੀ ਚਿਦੰਬਰਮ ਵਲੋਂ ਦਿੱਤੇ ਬਿਆਨ ਲਈ ਉਨ੍ਹਾਂ ਖਿਲਾਫ 15 ਜੁਲਾਈ ਨੂੰ ਜੰਤਰ ਮੰਤਰ ਵਿਖੇ ਕੀਤੀ ਜਾਣ ਵਾਲੀ ਇਨਸਾਫ ਰੈਲੀ ਤੋਂ ਬਾਅਦ ਇਕ ਅਪਰਾਧਕ ਕੇਸ ਦਰਜ ਕੀਤਾ ਜਾਵੇਗਾ।

ਕਿਵੇਂ ਭੁੱਲੀਏ..?

ਦੇਸ਼ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਇੱਕ ਵਾਰ ਫਿਰ ਭਾਰਤੀ ਫਿਰਕੂ ਹਿੰਦੂ ਤਾਕਤਾਂ ਦਾ ਰਟਿਆ-ਰਟਾਇਆ ਵਾਕ ਸਿੱਖਾਂ ਦੇ ਵਿਹੜੇ 'ਚ ਰੋੜ੍ਹ ਦਿੱਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਸਿੱਖਾਂ ਨੂੰ 1984 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਤੇ ਦੋਸ਼ੀਆਂ ਨੂੰ ਮਾਫ਼ ਕਰ ਦੇਣ ਦੀ ਵਕਾਲਤ ਕੀਤੀ ਹੈ, ਇਸ ਤੋਂ ਪਹਿਲਾਂ ਕਿ ਅਸੀਂ ਚਿਦੰਬਰਮ ਦੇ ਇਸ ਬਿਆਨ ਦਾ ਲੇਖਾ-ਜੋਖਾ ਕਰੀਏ,

ਸਿੱਖ ਫੈਡਰੇਸ਼ਨ ਜਰਮਨੀ ਵਲੋਂ ਬਾਪੂ ਆਤਮਾ ਸਿੰਘ ਭਰੋਵਾਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪਰਗਟਾਵਾ

ਬਰਲਿਨ (27 ਜੂਨ, 2011): ਸਿੱਖ ਫੈਡਰੇਸ਼ਨ ਜਰਮਨੀ ਵਲੋਂ ਅਕਾਲੀ ਦਲ ਪੰਚ ਪਰਧਾਨੀ ਦੇ ਟਰਾਂਟੋ (ਕੈਨੇਡਾ) ਇਕਾਈ ਦੇ ਆਗੂ ਭਾਈ ਲਖਵਿੰਦਰ ਸਿੰਘ ਦੇ ਪਿਤਾ ਜੀ ਬਾਪੂ ਆਤਮਾ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਤਿੰਦਰਬੀਰ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਜਸਵੀਰ ਸਿੰਘ ਬਾਬਾ, ਭਾਈ ਅਵਤਾਰ ਸਿੰਘ ਸਟੁੱਟਗਾਰਡ ਤੇ ਬਲਕਾਰ ਸਿੰਘ ਦਿਓਲ ਨੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਅਸੀਂ ਇਸ ਦੁੱਖ ਦੀ ਘੜੀ ਬਾਪੂ ਆਤਮਾ ਸਿੰਘ ਦੇ ਪਰਿਵਾਰ ਨਾਲ ਖੜੇ ਹਨ।

ਨਾਭਾ ਜੇਹਲ ਵਿੱਚ ਬੰਦ ਬਖਸ਼ੀਸ ਸਿੰਘ ਬਾਬਾ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾਵੇ -ਡੱਲੇਵਾਲ

ਲੰਡਨ (28 ਜੂਨ, 2011): ਨਾਭਾ ਜੇਹਲ ਵਿੱਚ ਬੰਦ ਬਖਸ਼ੀਸ ਸਿੰਘ ਉਰਫ ਬਾਬਾ ਸਪੁੱਤਰ ਸ੍ਰ, ਰਤਨ ਸਿੰਘ ਪਿੰਡ ਨਿਜਾਮੀਵਾਲਾ ਪਿਛਲੇ ਹਫਤੇ ਤੋਂ ਸਖਤ ਬੀਮਾਰ ਹੈ ਅਤੇ ਉਸ ਦੀ ਹਾਲਤ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ । ਪਰ ਜੇਹਲ ਪ੍ਰਸਾਸ਼ਨ ਵਲੋਂ ਉਸਦਾ ਢੁੱਕਵਾਂ ਇਲਾਜ ਨਹੀਂ ਕਰਵਾਇਆ ਜਾ ਰਿਹਾ , ਜੋ ਕਿ ਸਰਕਾਰ ਦੀ ਬਦਨੀਤੀ ਦਾ ਪ੍ਰਤੀਕ ਜਾਪਦਾ ਹੈ ।

Next Page »