ਖਾਸ ਖਬਰਾਂ

ਖੇਤੀ-ਬਾੜੀ ਉਪਜ ਦਾ ਭਾਅ ਤੈਅ ਕਰਨ ਅਤੇ ਕੌਮਾਂਤਰੀ ਵਪਾਰ ਦਾ ਹੱਕ ਪੰਜਾਬ ਦੇ ਕਿਸਾਨ ਨੂੰ ਮਿਲੇ – ਸਾਂਝਾ ਬਿਆਨ

October 1, 2020 | By

ਚੰਡੀਗੜ੍ਹ: ਵੱਖ-ਵੱਖ ਖੇਤਰਾਂ ਵਿਚ ਵਿਚਰਦੇ 35 ਦੇ ਕਰੀਬ ਸਿੱਖ ਅਤੇ ਪੰਜਾਬੀ ਵਿਚਾਰਕਾਂ ਨੇ ਭਾਰਤੀ ਸਰਕਾਰ ਵਲੋ ਪਾਸ ਕੀਤੇ ਨਵੇਂ ਖੇਤੀ-ਬਾੜੀ ਕਨੂੰਨ ਅਤੇ ਚਲ ਰਹੇ ਸੰਘਰਸ਼ ਸਬੰਧੀ ਸਾਂਝਾ ਬਿਆਨ ਜਾਰੀ ਕੀਤਾ ਗਿਆ। ਜਿਸ ਵਿੱਚ ਆਖਿਆ ਗਿਆ ਕਿ  –

ਖੇਤੀ-ਬਾੜੀ ਉਪਜ ਦਾ ਭਾਅ ਤੈਅ ਕਰਨ ਅਤੇ ਕੌਮਾਂਤਰੀ ਵਪਾਰ ਦਾ ਹੱਕ ਪੰਜਾਬ ਦੇ ਕਿਸਾਨ ਨੂੰ ਮਿਲੇ

ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ

ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ ।

ਉਦਯੋਗ, ਤਕਨੀਕ, ਸੇਵਾ (ਸਰਵਿਸ), ਕਲਾ ਆਦਿ ਹਰ ਖੇਤਰ ਵਿੱਚ ਉਪਜ ਕਰਤਾ ਨੂੰ ਆਪਣੀ ਉਪਜ ਦਾ ਮੁੱਲ ਮਿਥਣ ਦੀ ਅਜ਼ਾਦੀ ਹਾਸਲ ਹੈ। ਖੇਤੀ ਬਾੜੀ ਵਿੱਚ ਵਰਤੇ ਜਾਣ ਵਾਲੇ ਔਜਾਰਾਂ, ਬੀਜਾਂ, ਖਾਦ ਅਤੇ ਦਵਾਈਆਂ ਆਦਿ ਦੇ ਮੁੱਲ ਇਨ੍ਹਾਂ ਨੂੰ ਬਣਾਉਣ ਤੇ ਵੇਚਣ ਵਾਲੀਆਂ ਕੰਪਨੀਆਂ ਤੈਅ ਕਰਦੀਆਂ ਹਨ ਨਾ ਕਿ ਖਰੀਦਕਰਤਾ ਕਿਸਾਨ ਪਰ ਖੇਤੀ-ਬਾੜੀ ਮਾਮਲੇ ਵਿੱਚ ਪੰਜਾਬ ਦੇ ਕਿਸਾਨ ਦੀ ਬਜਾਏ ਖਰੀਦਦਾਰ ਦਿੱਲੀ ਤਖਤ ਖੇਤੀ ਉਪਜਾਂ ਦਾ ਮੁੱਲ ਤੈਅ ਕਰਦਾ ਹੈ। ਜਦੋਂ ਹੋਰ ਸਾਰੇ ਖੇਤਰਾਂ ਵਿੱਚ ਮੁੱਲ ਤੈਅ ਕਰਨ ਦੀ ਅਜ਼ਾਦੀ ਵੇਚ ਕਰਤਾ ਕੋਲ ਹੈ ਤਾਂ ਕਿਸਾਨਾਂ ਨੂੰ ਵੀ ਆਪਣੀ ਉਪਜ ਮਿਥਣ ਦੇ ਮਾਮਲੇ ਵਿੱਚ ਇਹ ਅਜ਼ਾਦੀ ਮਿਲਣੀ ਚਾਹੀਦੀ ਹੈ।

ਇੰਡੀਅਨ ਖਿੱਤੇ ਵਿੱਚ ਮੌਸਮ, ਮਿੱਟੀ, ਪਾਣੀ ਅਤੇ ਉਜਰਤਾ ਵਿੱਚ ਬਹੁਤ ਭਿੰਨਤਾ ਹੈ। ਸਾਰੇ ਖਿੱਤੇ ਵਿੱਚ ਖੇਤੀ ਉਪਜਾਂ ਦੀ ਲਾਗਤ ਵੱਖੋ-ਵੱਖਰੀ ਹੈ। ਇਸ ਲਈ ਖੇਤੀ-ਬਾੜੀ ਉਪਜਾਂ ਦੇ ਮੁੱਲ ਵੀ ਇਕਸਾਰ ਨਹੀਂ ਤੈਅ ਕੀਤੇ ਜਾ ਸਕਦੇ। ਹਰ ਫਸਲ ਦਾ ਮੁੱਲ ਤੈਅ ਕਰਨ ਦਾ ਹੱਕ ਸਥਾਨਕ ਕਿਸਾਨਾਂ, ਖੇਤੀਬਾੜੀ ਮਾਹਰਾਂ ਅਤੇ ਸਥਾਨਕ ਸਰਕਾਰੀ ਨੁਮਾਇੰਦਿਆਂ ਦੀ ਸਾਂਝੀ ਪਰ੍ਹੇ ਕੋਲ ਹੋਣਾ ਚਾਹੀਦਾ ਹੈ।

ਇਸੇ ਤਰਾਂ ਹੀ ਮੰਡੀਕਰਣ ਅਤੇ ਕੌਮਾਂਤਰੀ ਵਪਾਰ ਦੇ ਮਾਮਲੇ ਵਿੱਚ ਵੀ ਸਾਰੇ ਹੱਕ ਪੰਜਾਬ ਨੂੰ ਮਿਲਣੇ ਚਾਹੀਦੇ ਹਨ। ਪੰਜਾਬ ਲਈ ਖੇਤੀ-ਬਾੜੀ ਉਪਜਾਂ ਲਈ ਪਾਕਿਸਤਾਨ, ਅਰਬ ਮੁਲਕ ਅਤੇ ਮੱਧ ਏਸ਼ੀਆਈ ਮੁਲਕਾਂ ਨੂੰ ਵਪਾਰ ਕਰਨਾ ਜਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ।

ਪੰਜਾਬ ਦੇ ਕੁਦਰਤੀ ਸਾਧਨਾਂ ਤੇ ਦਰਿਆਈ ਪਾਣੀ ਉੱਤੇ ਪੰਜਾਬ ਦਾ ਹੱਕ ਹੈ ਜਿਸ ਉੱਤੇ ਦਿੱਲੀ ਸਾਮਰਾਜ ਨੇ ਧੱਕੇਸ਼ਾਹੀ ਨਾਲ ਆਪਣਾ ਕਬਜ਼ਾ ਜਮਾ ਕੇ ਇਸ ਦੀ ਗੈਰਕੁਦਰਤੀ ਵੰਡ ਕੀਤੀ ਹੈ। ਪੰਜਾਬ ਦੇ ਕੁਦਰਤੀ ਸਾਧਨਾਂ ਅਤੇ ਦਰਿਆਈ ਪਾਣੀ ਉੱਤੇ ਪੰਜਾਬ ਦੇ ਹੱਕ ਦੀ ਬਹਾਲੀ ਅਹਿਮ ਤੇ ਬੁਨਿਆਦੀ ਮਸਲਾ ਹੈ। ਸੋ ਪੰਜਾਬ ਦੇ ਇਹ ਹੱਕ ਬਹਾਲ ਹੋਣੇ ਚਾਹੀਦੇ ਹਨ।

ਇਹ ਸਾਰੇ ਮਸਲੇ ਸਿਰਫ ਆਰਥਕ ਨਹੀਂ ਹਨ ਸਗੋਂ ਰਾਜਸੀ ਹਨ। ਮੁੱਲ ਤੈਅ ਕਰਨ ਅਤੇ ਇੰਟਰਨੈਸ਼ਨਲ ਵਪਾਰ ਕਰਨ ਲਈ ਹੱਕ ਹਾਸਲ ਕਰਨ ਲਈ ਰਾਜਸੀ ਸੰਘਰਸ਼ ਦੀ ਲੋੜ ਹੈ ਤਾਂ ਜੋ ਇਸ ਖਿੱਤੇ ਵਿੱਚ ਐਸਾ ਰਾਜਸੀ ਪ੍ਰਬੰਧ ਸਿਰਜਿਆ ਜਾ ਸਕੇ, ਜਿਸ ਵਿੱਚ ਬੁਨਿਆਦੀ ਫੈਸਲੇ ਲੈਣ ਦੀ ਅਜਾਦੀ ਸਥਾਨਕ ਲੋਕਾਂ ਕੋਲ ਹੋਵੇ। ਸੋ ਇਹ ਸੰਘਰਸ਼ ਸਿਰਫ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜਾਦੀ ਦਾ ਹੱਕ ਹਾਸਲ ਕਰਨ ਦੀ ਲੜਾਈ ਦੇ ਤੌਰ ਤੇ ਲੜਿਆ ਜਾਣਾ ਚਾਹੀਦਾ ਹੈ।

ਅਸੀਂ ਇਸ ਸਾਂਝੇ ਬਿਆਨ ਨਾਲ ਸਹਿਮਤ ਹਾਂ:-

ਅਜੈਪਾਲ ਸਿੰਘ ਬਰਾੜ (ਲੇਖਕ, ਵਕਤਾ ਅਤੇ ਕਾਰੋਬਾਰੀ)
ਅਨੂਪ ਸਿੰਘ ਘਣੀਆਂ (ਖੋਜਾਰਥੀ)
ਇੰਦਰਪਰੀਤ ਸਿੰਘ ਸੰਗਰੂਰ
ਸਰਬਜੀਤ ਸਿੰਘ ਘੁਮਾਣ (ਵਿਚਾਰਕ ਤੇ ਪੰਥ ਸੇਵਕ)
ਸੁਖਜੀਤ ਸਿੰਘ
ਸੁਖਦੀਪ ਸਿੰਘ ਮੀਕੇ (ਪੰਥ ਸੇਵਕ)
ਸੁਖਮਿੰਦਰ ਸਿੰਘ (ਵਿਦਿਆਰਥੀ)
ਸੁਖਵਿੰਦਰ ਸਿੰਘ
ਸੁਖਵਿੰਦਰ ਸਿੰਘ (ਕਿਸਾਨ)
ਸੁਮਨ ਕੁਮਾਰ (ਸਾਫਟਵੇਅਰ ਇੰਜੀਨੀਅਰ)
ਹਰਜਿੰਦਰ ਸਿੰਘ (ਕਿਸਾਨ)
ਹਰਪ੍ਰੀਤ ਸਿੰਘ (ਸੌਫਟਵੇਅਰ ਕੁਆਲਟੀ ਇੰਜੀਨੀਅਰ)
ਹਰਬਖਸ਼ ਸਿੰਘ (ਇਨਫਰਮੇਸ਼ਨ ਤਕਨਾਲਜੀ ਮਾਹਿਰ)
ਹਰਮਨਦੀਪ ਸਿੰਘ (ਇਲੈਕਟ੍ਰੀਕਲ ਇੰਜੀਨੀਅਰ)
ਕਰਨਜੀਤ ਸਿੰਘ ਕਾਠਗੜ੍ਹ
ਗੰਗਵੀਰ ਸਿੰਘ ਰਾਠੌਰ (ਕਾਰਕੁੰਨ)
ਗੁਰਜੰਟ ਸਿੰਘ (ਪੰਥ ਸੇਵਕ)
ਗੁਰਨਾਮ ਸਿੰਘ ਮੂਨਕਾਂ
ਗੁਰਪਾਲ ਸਿੰਘ (ਕਿਸਾਨ)
ਗੁਰਪ੍ਰੀਤ ਸਿੰਘ ਖੁੱਡਾ
ਜਗਮੋਹਨ ਸਿੰਘ (ਅੰਗ੍ਰੇਜੀ ਸਿੱਖ ਨਿਉਜ਼ ਪੋਰਟਲ ਸੰਪਾਦਕ)
ਜੁਝਾਰ ਸਿੰਘ (ਇੱਕ ਵਿਦਿਆਰਥੀ ਜਥੇਬੰਦੀ ਦਾ ਆਗੂ)
ਦਵਿੰਦਰ ਸਿੰਘ ਸੇਖੋਂ (ਵਿਚਾਰਕ ਤੇ ਕਿਸਾਨ)
ਪਰਦੀਪ ਸਿੰਘ (ਲੇਖਕ, ਫਿਲਮ ਨਿਰਦੇਸ਼ਕ ਅਤੇ ਕਾਰਕੁੰਨ)
ਪਰਮਜੀਤ ਸਿੰਘ (ਇੱਕ ਖਬਰ ਅਦਾਰੇ ਦਾ ਸੰਪਾਦਕ)
ਪਰਮਜੀਤ ਸਿੰਘ ਮੰਡ (ਪੰਥ ਸੇਵਕ)
ਬਿਕਰਮਜੀਤ ਸਿੰਘ (ਸਾਫਟਵੇਅਰ ਇੰਜੀਨੀਅਰ)
ਮਨਧੀਰ ਸਿੰਘ (ਪੰਥ ਸੇਵਕ)
ਮਲਕੀਤ ਸਿੰਘ ਭਵਾਨੀਗੜ੍ਹ (ਪੰਥ ਸੇਵਕ)
ਰਣਵੀਰ ਸਿੰਘ (ਪੰਥ ਸੇਵਕ)
ਰਮਣੀਕ ਸਿੰਘ (ਕੁਦਰਤੀ ਖੇਤੀ ਉਤਪਾਦਾਂ ਦਾ ਕਾਰੋਬਾਰੀ)
ਰਵਿੰਦਰ ਸਿੰਘ ਧਰਮਗੜ੍ਹ (ਕਾਰਕੁੰਨ)
ਰਾਜਪਾਲ ਸਿੰਘ ਸੰਧੂ (ਪੰਥ ਸੇਵਕ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,