February 10, 2015 | By ਸਿੱਖ ਸਿਆਸਤ ਬਿਊਰੋ
ਦਿੱਲੀ ( 10 ਫਰਵਰੀ, 2015): ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਸਾਰੇ ਹੀ ਸਿੱਖ ਉਮੀਦਵਾਰ ਚੋਣ ਜਿੱਤ ਗਏ ਹਨ।
ਜਰਨੈਲ ਸਿੰਘ ਪੱਤਰਕਾਰ, ਹਲਕਾ ਰਾਜ਼ੋਰੀ ਗਾਰਡਨ: ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਰਾਜ਼ੋਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ 10036 ਵੋਟਾਂ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਦੇ ਨੇੜਲੇ ਵਿਰੋਧੀ 2013 ਵਿੱਚ ਵਿਧਾਨ ਸਭਾ ਚੋਣ ਜਿੱਤਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੂੰ 44,880 ਵੋਟਾਂ ਮਿਲੀਆਂ, ਜਦਕਿ ਜਰਨੇਲ਼ ਸਿੰਘ ਨੂੰ 54,916 ਵੋਟਾਂ ਪ੍ਰਾਪਤ ਹੋਈਆਂ।

ਜਰਨੈਲ ਸਿੰਘ ਪੱਤਰਕਾਰ (ਫਾਇਲ ਫੋਟੋ)
ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਤਰਕਾਰ ਜਰਨੈਲ ਸਿੰਘ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ, ਜਦ ਉਨ੍ਹਾਂ ਨੇ ਤਤਕਾਲੀ ਭਾਰਤੀ ਗ੍ਰਹਿ ਮੰਤਰੀ ਪੀ ਚਿੰਦਮਰਮ ‘ਤੇ 1984 ਵਿੱਚ ਦਿੱਲ਼ੀ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਜੁੱਤੀ ਵਗਾਹ ਮਾਰੀ ਸੀ।
ਅਵਤਾਰ ਸਿੰਘ, ਹਲਕਾ ਕਾਲਕਾਜੀ: ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਹਲਕਾ ਕਾਲਕਾ ਜੀ ਤੋਂ ਚੋਣ ਜਿੱਤ ਚੁੱਕੇ ਹਨ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਨ।ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
ਉਨ੍ਹਾਂ ਦਾ ਮੁੱਖ ਮੁਕਾਬਲਾ ਬਾਦਲ ਦਲ-ਭਾਜਪਾ ਉਮੀਦਵਾਰ ਹਰਮੀਤ ਕਾਲਕਾ ਜੀ ਨਾਲ ਸੀ, ਜੋਕਿ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣ ਲੜੇ ਹਨ। ਅਵਤਾਰ ਸਿੰਘ 19,763 ਵੋਟਾਂ ਨਾਲ ਚੋਣ ਜਿੱਤੇ ਹਨ।
ਜਰਨੈਲ਼ ਸਿੰਘ, ਹਲਕਾ ਤਿਲਕ ਨਗਰ: ਜਰਨੈਲ ਸਿੰਘ ਤਿਲਕ ਨਗਰ ਤੋਂ 19,890 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ।ਉਨ੍ਹਾਂ ਨੂੰ ਕੁਲ 55,514 ਵੋਟਾਂ ਪਈਆਂ ਹਨ ਜਦਕਿ ਉਨਹਾਂ ਦੇ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਰਾਜੀਵ ਬੱਬਰ ਨੂੰ 37,290 ਵੋਟਾਂ ਮਿਲੀਆਂ ਹਨ। ਜਰਨੈਲ ਸਿੰਘ ਪਹਿਲੀ ਵਾਰ ਸਾਲ 2013 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਹਲਕੇ ਤੋਂ ਚੋਣ ਜਿੱਤ ਚੁਕੇ ਹਨ। ਹੁਣ ਉਹ ਦੁਬਾਰਾ ਉਸੇ ਹਲਕੇ ਤੋਂ ਹੀ ਚੋਣ ਜਿੱਤੇ ਹਨ।
ਜਗਦੀਪ ਸਿੰਘ, ਹਲਕਾ ਹਰੀ ਨਗਰ: ਜਗਦੀਪ ਸਿੰਘ ਹਰੀ ਨਗਰ ਹਲਕੇ ਤੋ 24,496 ਵੋਟਾਂ ਦੇ ਫਰਕ ਨੲਲ ਚੋਣ ਜਿੱਤ ਗਏ ਹਨ।ਉਨ੍ਹਾਂ ਨੇ ਬਾਦਲ ਦਲ–ਭਾਜਪਾ ਦੇ ਉਮੀਦਵਾਰ ਅਵਤਾਰ ਸਿੰਘ ਹਿੱਤ ਨੂੰ ਹਰਾਇਆ ਹੈ। ਅਵਤਾਰ ਸਿੰਘ ਹਿੱਤ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣ ਲੜੀ ਸੀ।ਹਿੱਤ ਨੂੰ 39,317 ਵੋਟਾਂ ਮਿਲੀਆਂ ਜਦਕਿ ਜਗਦੀਪ ਸਿਮਘ ਨੇ 65,840 ਵੋਟਾਂ ਪ੍ਰਾਪਤ ਕੀਤੀਆਂ।ਜਗਦੀਪ ਸਿੰਘ ਸਾਲ 2013 ਵਿੱਚ ਵੀ ਹਰੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਚੁੱਕੇ ਹਨ।
Related Topics: Aam Aadmi Party, Delhi Assembly By-election, Indian Politics, Jarnail Singh Journalist