ਸਿੱਖ ਖਬਰਾਂ

ਅਮਰੀਕੀ ਰਾਜਦੂਤ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਤੇ ਦਰਸ਼ਨ

May 21, 2015 | By

ਅੰਮ੍ਰਿਤਸਰ (20 ਮਈ, 2015): ਅੱਜ ਭਾਰਤ ‘ਚ ਅਮਰੀਕੀ ਰਾਜਦੂਤ ਸ੍ਰੀ ਰਿਚਰਡ ਰਾਹੁਲ ਵਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ।

941483__amerkoc-1

ਅਮਰੀਕੀ ਰਾਜਦੂਤ ਸ੍ਰੀ ਰਿਚਰਡ ਰਾਹੁਲ ਵਰਮਾ

ਅਮਰੀਕੀ ਸਫੀਰ ਆਪਣੇ ਵਫਦ ਸ੍ਰੀ ਜੈਨਥਨ ਕੈਸਲਰ, ਸ੍ਰੀ ਰਾਜਾ ਭੱਟਾਚਾਰੀਆ, ਐਸ ਫਿਟਜਰਲੈਂਡ, ਲਾਵਨਿਆ, ਜੈਸਿਕਾ, ਐਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਉਨ੍ਹਾਂ ਮੁੱਖ ਸੂਚਨਾ ਅਧਿਕਾਰੀ ਸ: ਗੁਰਬਚਨ ਸਿੰਘ ਤੇ ਸੂਚਨਾ ਅਧਿਕਾਰੀ ਸ: ਜਸਵਿੰਦਰ ਸਿੰਘ ਜੱਸੀ ਪਾਸੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ। ਉਪਰੰਤ ਉਨ੍ਹਾਂ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ‘ਚ ਲੰਗਰ ਪ੍ਰਕਿਰਿਆ ਨੂੰ ਵੇਖਿਆ ਤੇ ਸੇਵਾ ਵਜੋਂ ਦਾਲ ਦੇ ਕੜ੍ਹਾਹੇ ‘ਚ ਖੁਰਪਾ ਫੇਰਿਆ।

ਸੂਚਨਾ ਕੇਂਦਰ ਵਿਖੇ ਸਕੱਤਰ ਸ: ਮਨਜੀਤ ਸਿੰਘ ਤੇ ਮੈਨੇਜਰ ਸ: ਪ੍ਰਤਾਪ ਸਿੰਘ ਨੇ ਸ੍ਰੀ ਰਿਚਰਡ ਰਾਹੁਲ ਵਰਮਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਅਮਰੀਕਾ ‘ਚ ਵਸਦੇ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਸਬੰਧੀ ਜਥੇ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮੰਗ ਪੱਤਰ ਵੀ ਸੌਂਪਿਆ।

ਉਪਰੰਤ ਅਮਰੀਕੀ ਰਾਜਦੂਤ ਨੇ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ ਕਰਦਿਆਂ ਵਿਰਾਸਤੀ ਇਮਾਰਤ ਨੂੰ ਵੇਖਣ ਤੋਂ ਇਲਾਵਾ ਸਿੱਖ ਇਤਿਹਾਸ ਖੋਜ ਨਾਲ ਸਬੰਧਿਤ ਦੁਰਲੱਭ ਖਰੜਿਆਂ, ਕਿਤਾਬਾਂ, ਦਸਤਾਵੇਜ਼ਾਂ ਅਤੇ ਤਸਵੀਰਾਂ ਨੂੰ ਘੋਖਿਆ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ: ਮਹਿਲ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਗਏ ਜਿਥੇ ਉਪ ਕੁਲਪਤੀ ਪ੍ਰੋ: ਅਜਾਇਬ ਸਿੰਘ ਬਰਾੜ ਦੀ ਅਗਵਾਈ ‘ਚ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,