ਕੌਮਾਂਤਰੀ ਖਬਰਾਂ

ਭਾਰਤ ਸਭ ਤੋਂ ਵੱਧ ਫਾਂਸੀ ਦੀ ਸਜ਼ਾ ਦੇਣ ਵਾਲੇ ਪਹਿਲੇ ਦਸ ਦੇਸ਼ਾਂ ਵਿੱਚ ਸ਼ਾਮਲ

April 2, 2015 | By

Hanging-Rope-Knot-300x247

ਫਾਂਸੀ ਦੀ ਸਜ਼ਾ

ਲੰਡਨ (1 ਅਪ੍ਰੈਲ, 2015): ਸਾਲ 2014 ਵਿਚ ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਵਿੱਚ 64 ਲੋਕਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ, ਜਿਸ ਨਾਲ ਭਾਰਤ ਦੁਨੀਆ ਦੇ ਫਾਂਸੀ ਦੇਣ ਵਾਲੇ 55 ਦੇਸ਼ਾਂ ਦੀ ਸੂਚੀ ਵਿੱਚ ਉਪਰਲੇ 10 ਦੇਸ਼ਾਂ ਵਿਚ ਸ਼ਾਮਿਲ ਹੋਇਆ ਹੈ ।

2013 ਵਿਚ ਭਾਰਤ ਫਾਂਸੀ ਦੀਆਂ ਸਜ਼ਾਵਾਂ ਦੇਣ ਵਾਲੇ 7 ਦੇਸ਼ਾਂ ‘ਚੋਂ ਇੱਕ ਸੀ । ਭਾਵੇਂ 2014 ਵਿਚ ਭਾਰਤ ‘ਚ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ।

ਐਮਨਿਸਟੀ ਇੰਟਰਨੈਸ਼ਨਲ ਵੱਲੋਂ ਫਾਂਸੀ ਦੀ ਸਜ਼ਾ ਸਬੰਧੀ ਜਾਰੀ ਕੀਤੀ ਗਈ 2015 ਰਿਪੋਰਟ ਵਿਚ ਕਿਹਾ ਗਿਆ ਹੈ ਕਿ 2014 ਵਿਚ ਭਾਰਤ ਪਿਛਲੇ ਸਾਲ ਦੇ ਅਨੁਪਾਤ ਅਨੁਸਾਰ 22 ਫੀਸਦੀ ਫਾਂਸੀ ਦੀ ਸਜ਼ਾ ਵਿਚ ਕਮੀ ਹੋਈ ਹੈ ।

2013 ਦੇ ਮੁਕਾਬਲੇ 28 ਫੀਸਦੀ ਵਾਧਾ ਹੋਇਆ ਹੈ । ਦੁਨੀਆ ਭਰ ਵਿਚ 2014 ਵਰ੍ਹੇ ਵਿਚ 607 ਲੋਕਾਂ ਨੂੰ ਫਾਂਸੀ ਦਿੱਤੀ ਗਈ, ਜਦਕਿ 2466 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,